ਨਵੀਂ ਦਿੱਲੀ, 28 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਬੈਂਕ ਸੰਗਠਨਾਂ ਦੇ ਇਕ ਵਰਗ ਦੀ ਹੜਤਾਲ ਕਾਰਨ ਅ¤ਜ ਸਰਕਾਰੀ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ ਜਾਂ ਤਾਂ ਬੰਦ ਰਹੀਆਂ ਜਾਂ ਉਨ੍ਹਾਂ ‘ਚ ਕੰਮਕਾਜ ਨਹੀਂ ਹੋਇਆ। ਸੰਗਠਨਾਂ ਨੇ ਆਪਣੀਆਂ ਵ¤ਖ-ਵ¤ਖ ਮੰਗਾਂ ਨੂੰ ਲੈ ਕੇ ਇਕ ਦਿਨ ਦੀ ਇਸ ਹੜਤਾਲ ਦਾ ਐਲਾਨ ਕੀਤਾ ਸੀ। ਇਸ ‘ਚ ਇਹ ਮੰਗ ਵੀ ਹੈ ਕਿ ਵਸੂਲ ਨਹੀਂ ਹੋ ਰਹੇ ਕਰਜ਼ਿਆਂ ਲਈ ਵ¤ਡੇ ਅਧਿਕਾਰੀਆਂ ਨੂੰ ਜਿੰਮੇਵਾਰ ਠਹਿਰਾਇਆ ਜਾਵੇ।
ਬੈਂਕ ਸੰਗਠਨਾਂ ਦੇ ਸੰਯੁਕਤ ਸੰਘ (ਯੂ. ਐ¤ਫ. ਬੀ. ਯੂ.) ਦੀ ਅਗਵਾਈ ਹੇਠ ਇਸ ਹੜਤਾਲ ਕਾਰਨ ਬੈਂਕਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਯੂ. ਐ¤ਫ. ਬੀ. ਯੂ. ‘ਚ 9 ਸੰਗਠਨ ਹਨ, ਜਿਨ੍ਹਾਂ ‘ਚ ਭਾਰਤੀ ਮਜ਼ਦੂਰ ਸੰਘ ਨਾਲ ਸੰਬੰਧਤ 2 ਸੰਗਠਨ ਹੜਤਾਲ ‘ਚ ਸ਼ਾਮਲ ਨਹੀਂ ਹੋਏ।
ਅਖਿਲ ਭਾਰਤੀ ਬੈਂਕ ਕਰਮਚਾਰੀ ਸੰਘ ਦੇ ਜਨਰਲ ਸਕ¤ਤਰ ਸੀ. ਐ¤ਸ. ਵੈਂਕਟਚਲਮ ਨੇ ਕਿਹਾ, ‘‘ਪ੍ਰਬੰਧਕਾਂ ਅਤੇ ਆਈ. ਬੀ. ਏ. (ਇੰਡੀਅਨ ਬੈਂਕਸ ਐਸੋਸੀਏਸ਼ਨ) ਦੀ ਜਿ¤ਦ ਅਤੇ ਉਨ੍ਹਾਂ ਦੇ ਗੰਭੀਰ ਨਾ ਹੋਣ ਕਾਰਨ ਅਸੀਂ ਇਸ ਹੜਤਾਲ ਲਈ ਮਜ਼ਬੂਰ ਹੋਏ ਹਾਂ। ਇਨ੍ਹਾਂ ਲੋਕਾਂ ਨੇ ਨੋਟਬੰਦੀ ਦੌਰਾਨ ਬੈਂਕ ਕਰਮਚਾਰੀਆਂ ਵ¤ਲੋਂ ਵਾਧੂ ਸਮੇਂ ਤਕ ਦਿ¤ਤੀਆਂ ਗਈਆਂ ਸੇਵਾਵਾਂ ਲਈ ਵ¤ਖ ਤੋਂ ਭੁਗਤਾਨ ਕੀਤੇ ਜਾਣ ਦੀ ਸਾਡੀ ਮੰਗ ‘ਤੇ ਗ¤ਲਬਾਤ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ।‘‘ਉ¤ਥੇ ਹੀ ਭਾਰਤੀ ਮਜ਼ਦੂਰ ਸੰਘ (ਬੀ. ਐ¤ਮ. ਐ¤ਸ.) ਨਾਲ ਸੰਬੰਧਤ ਐ¤ਨ. ਓ. ਬੀ. ਡਬਲਯੂ. ਦੇ ਉਪ ਪ੍ਰਧਾਨ ਅਸ਼ਵਨੀ ਰਾਣਾ ਨੇ ਕਿਹਾ, ‘‘ਇਹ ਹੜਤਾਲ ਗੈਰ-ਜ਼ਰੂਰੀ ਸੀ ਕਿਉਂਕਿ ਆਈ. ਬੀ. ਏ. ਨੇ ਮਾਰਚ ਦੇ ਪਹਿਲੇ ਹਫਤੇ ਸੰਗਠਨਾਂ ਨੂੰ ਗ¤ਲਬਾਤ ਲਈ ਸ¤ਦਿਆ ਹੋਇਆ ਹੈ ਅਤੇ ਗਰੈਚੁਟੀ ਬਾਰੇ ਵੀ ਸਰਕਾਰ ਨੇ ਮਾਨਸੂਨ ਸੈਸ਼ਨ ‘ਚ ਕਾਨੂੰਨ ‘ਚ ਸੋਧ ਦਾ ਭਰੋਸਾ ਦਿ¤ਤਾ ਹੈ। ਹੜਤਾਲ ਟਾਲੀ ਜਾ ਸਕਦੀ ਸੀ।‘‘ ਦੇਸ਼ ‘ਚ ਜਨਤਕ ਖੇਤਰ ਦੇ 27 ਬੈਂਕ ਹਨ। ਇਨ੍ਹਾਂ ਦਾ ਕੁ¤ਲ ਬੈਂਕਿੰਗ ਸੇਵਾ ਬਾਜ਼ਾਰ ਦੇ ਤਿੰਨ ਚੌਥਾਈ ਕਾਰੋਬਾਰ ‘ਤੇ ਕੰਟਰੋਲ ਹੈ।



