Skip to content
Independent perspectives. Global stories.
BREAKING

ਲੋਨ ਦਵਾਉਣ ਦੇ ਨਾਮ ’ਤੇ ਲੋਕਾਂ ਨਾਲ ਠੱਗੀ ਮਾਰਨ ਵਾਲਾ ਗਰੋਹ ਕਾਬੂ

Share this story

ਸਰਦੂਲਗੜ੍ਹ, 28 ਫਰਵਰੀ (ਬਲਜੀਤ ਪਾਲ, ਵਿਪਨ ਗੋਇਲ)- ਸਰਦੂਲਗੜ੍ਹ ਪੁਲਿਸ ਨੇ ਭੋਲੇ-ਭਾਲੇ ਲੋਕਾਂ ਨੂੰ ਸਸਤੇ ਲੋਨ ਦੇਣ ਦਾ ਲਾਲਚ ਦੇਕੇ ਠੱਗੀਆ ਮਾਰਨ ਵਾਲਾ ਗਰੋਹ ਕਾਬੂ ਕਰਕੇ ਮਾਮਲਾ ਦਰਜ਼ ਕਰਨ ਦਾ ਸਮਾਚਾਰ ਮਿਲਿਆ ਹੈ। ਸਰਦੂਲਗੜ੍ਹ ਥਾਣਾ ਮੁੱਖੀ ਸੰਦੀਪ ਭਾਟੀ ਨੇ ਦਸਿਆ ਕਿ ਪੀ.ਐਫ.ਐਨ. ਲਿਮਿ: ਕੰਪਨੀ ਸੰਗਰੂਰ ਦੇ ਨਾਮ ਤੇ ਭੋਲੇ-ਭਾਲੇ ਲੋਕਾਂ ਨੂੰ ਲੋਨ ਦਵਾਉਣ ਦਾ ਲਾਲਚ ਦੇਕੇ ਖਾਤੇ ਖੁਲਵਾਉਣ ਦੇ ਨਾਮ ਤੇ ਪ੍ਰਤੀ ਵਿਅਕਤੀ ਤਿੰਨ ਹਜ਼ਾਰ ਰੁਪਏ ਲੈਦੇ ਸਨ। ਸਰਦੂਲਗੜ੍ਹ ਪੁਲਸ ਨੂੰ ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੋਫਰ ਨੇ ਲਿਖਤੀ ਸਿਕਾਇਤ ਕੀਤੀ ਸੀ ਕਿ ਇਕ ਗਰੋਹ ਜੋ ਹਲਕੇ ਦੇ ਵੱਖ-ਵੱਖ ਪਿੰਡਾਂ ‘ਚ ਔਰਤਾ ਨੂੰ ਲੋਨ ਦੇਣ ਦੇ ਬਹਾਨੇ ਠੱਗੀ ਦਾ ਸ਼ਿਕਾਰ ਬਣਾ ਰਿਹਾ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆ ਕੰਪਨੀ ਵੱਲੋ ਸਰਦੂਲਗੜ੍ਹ ‘ਚ ਬਣਾਏ ਗਏ ਦਫਤਰ ‘ਚ ਛਾਪੇਮਾਰੀ ਕਰਕੇ ਸਾਰਾ ਰਿਕਾਰਡ ਕਬਜੇ ‘ਚ ਲੈ ਲਿਆ ਤੇ ਸਰਦੂਲਗੜ੍ਹ ਥਾਣਾ ‘ਚ ਗੁਰਸੁਰਿੰਦਰਜੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਚਿਰੰਜੀ ਖੇੜਾ (ਸੰਗਰੂਰ), ਹਰਮਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬਹਾਦਰਪੁਰ (ਸੰਗਰੂਰ) ਅਤੇ ਪ੍ਰੇਮ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਲਹਿਰਾਗਾਗਾ ਤੇ ਮਕਦਮਾ ਨੰਬਰ 27 ਧਾਰਾ 420,406 ਅਧੀਨ ਮਾਮਲਾ ਦਰਜ਼ ਕਰਕੇ ਕਥਿਤ ਦੋਸੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ।

WRITTEN BY