ਨਵੀਂ ਦਿਲੀ- ਸੀ.ਐ¤ਸ.ਓ ਵ¤ਲੋਂ ਜਾਰੀ ਆਂਕੜੇ ਅਨੁਸਾਰ ਨੋਟ ਬੰਦੀ (ਅਕਤੂਬਰ 2016 ਤੋਂ ਦਸੰਬਰ 2016) ਦੌਰਾਨ ਜੀ.ਡੀ.ਪੀ 7 ਫ਼ੀਸਦੀ ਰਹੀ।ਚੌਥੀ ਤਿਮਾਹੀ ‘ਚ ਜੀ.ਡੀ.ਪੀ 7.1 ਫ਼ੀਸਦੀ ਰਹਿਣ ਦਾ ਅਨੁਮਾਨ ਹੈ।ਬਾਜ਼ਾਰ ਵਿੱਚ ਤੀਜੀ ਤਿਮਾਹੀ ਦੌਰਾਨ ਨਗਦੀ ਦੀ ਕਮੀ ਕਾਰਨ ਇਹ ਦਰ ਹੇਠਾਂ ਡਿੱਗਣ ਦਾ ਖਤਰਾ ਬਣਿਆ ਹੋਇਆ ਸੀ। ਇਨ੍ਹਾਂ ਅੰਕੜਿਆਂ ਨੇ ਅਰਥ ਸ਼ਾਸਤਰੀਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੌਰਾਨ ਕੇਂਦਰੀ ਵਿ¤ਤ ਸਕ¤ਤਰ ਸ੍ਰੀ ਸ਼ਕਤੀ ਕਾਂਤਾ ਦਾਸ ਦਾ ਕਹਿਣਾ ਹੈ ਕਿ ਜੀ.ਡੀ.ਪੀ ਦੇ ਆਂਕੜਿਆ ਨੇ ਨੋਟ ਬੰਦੀ ਦੇ ਡਰ ਨੂੰ ਖ਼ਾਰਜ ਕਰ ਦਿ¤ਤਾ ਹੈ। ਨਵੀਆਂ ਵਿੱਤੀ ਨੀਤੀਆਂ ਨੇ ਇਹ ਸੰਭਵ ਬਣਾਇਆ ਹੈ।



