Skip to content
Independent perspectives. Global stories.
BREAKING

ਹਰ ਮਰਜ਼ ਦੀ ਦਵਾਈ ਅਦਾਲਤ ਨਹੀਂ : ਸੁਪਰੀਮ ਕੋਰਟ

Share this story

ਨਵੀਂ ਦਿੱਲੀ, 28 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਹਰ ਤਰ੍ਹਾਂ ਦੀ ਸਮ¤ਸਿਆ ਦੇ ਹ¤ਲ ਲਈ ਅਦਾਲਤ ਦਾ ਰੁਖ ਕਰਨ ’ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਰ ਮਰਜ਼ ਦਾ ਇਲਾਜ ਸਾਡੇ ਕੋਲ ਨਹੀਂ ਹੈ।ਸਰਵਉ¤ਚ ਅਦਾਲਤ ਨੇ ਕਿਹਾ ਕਿ ਸਾਨੂੰ ਅੰਮ੍ਰਿਤ-ਧਾਰਾ ਨਾ ਸਮਝਿਆ ਜਾਵੇ। ਕੋਰਟ ਨੇ ਜਨਹਿੱਤ ਪਟੀਸ਼ਨਾਂ ਦਾਇਰ ਕਰਨ ਦੀ ਹੋੜ ’ਤੇ ਚਿੰਤਾ ਜ਼ਾਹਰ ਕੀਤੀ ਹੈ।ਇਨ੍ਹਾਂ ਪਟੀਸ਼ਨਾਂ ਤੋਂ ਦੁਖੀ ਚੀਫ ਜਸਟਿਸ ਜੇ.ਐ¤ਸ. ਖੇਹਰ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਸਾਡੇ ਕੋਲ ਹਰ ਮਰਜ਼ ਦੀ ਦਵਾਈ ਨਹੀਂ ਹੈ। ਚੀਫ ਜਸਟਿਸ ਨੇ ਕਿਹਾ ਕਿ ਸਾਡੇ ਕੋਲ ਕੋਈ ਅੰਮ੍ਰਿਤ ਧਾਰਾ ਨਹੀਂ ਹੈ, ਜਿਸ ਨਾਲ ਕਈ ਸਮ¤ਸਿਆ ਹ¤ਲ ਹੋ ਜਾਣ। ਅਸਲ ‘ਚ ਬੈਂਚ ਨੇ ਲੋਕਾਂ ਤ¤ਕ ਇਹ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਫਿਜ਼ੂਲ ਦੀ ਜਨਹਿ¤ਤ ਪਟੀਸ਼ਨ ਦਾਖਲ ਨਾ ਕਰਨ।ਸੁਣਵਾਈ ਦੌਰਾਨ ਚੀਫ ਜਸਟਿਸ ਜੇ.ਐ¤ਸ. ਖੇਹਰ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਸਮੇਂ ‘ਅੰਮ੍ਰਿਤ-ਧਾਰਾ’ ਨਾਮੀ ਜੜ੍ਹੀ-ਬੂਟੀ ਹੁੰਦੀ ਸੀ। ਇਸ ਜੜ੍ਹੀ-ਬੂਟੀ ਦਾ ਇਸਤੇਮਾਲ ਹਰ ਮਰਜ਼ ਲਈ ਹੁੰਦਾ ਸੀ।

WRITTEN BY