ਚੰਡੀਗੜ•, 28 ਫਰਵਰੀ (ਬਲਜੀਤ ਸਿੰਘ ਬਰਾੜ)- ਪੰਜਾਬ ਪੁਲੀਸ ਦੇ ਆਈ. ਜੀ. ਕਰਾਈਮ ਸ੍ਰੀਮਤੀ ਵਿਭੂ ਰਾਜ ਅਤੇ ਐਸ.ਐਸ. ਪੀ. ਤਰਨਤਾਰਨ ਸ੍ਰੀ ਹਰਜੀਤ ਸਿੰਘ ਅ¤ਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸਨਮੁ¤ਖ ਪੇਸ਼ ਹੋਏ।ਉਨ੍ਹਾਂ ਕਮਿਸ਼ਨ ਨੂੰ ਦ¤ਸਿਆ ਕਿ ਚੋਣਾਂ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਲਸੌਰ ਵਿਖੇ ਇ¤ਕ 32 ਸਾਲਾ ਦਲਿਤ ਨੌਜਵਾਨ ਸੁਰਜੀਤ ਸਿੰਘ ਨੂੰ ਕਤਲ ਕਰਨ ਦੇ ਮਾਮਲੇ ‘ਚ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ 8 ਨੂੰ ਹੋਰ ਨਾਮਜਦ ਕੀਤਾ ਗਿਆ ਹੈ।ਕਮਿਸ਼ਨ ਦੇ ਡਿਪਟੀ ਡਾਇਰੈਕਟਰ ਸ੍ਰੀ ਰਾਜ ਬਹਾਦਰ ਸਿੰਘ ਨੇ ਦ¤ਸਿਆ ਕਿ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਭਲਾਈ ਵਿਭਾਗ, ਪੰਜਾਬ ਨੂੰ ਮ੍ਰਿਤਕ ਸੁਰਜੀਤ ਸਿੰਘ ਦੇ ਪਰਿਵਾਰ ਨੂੰ 5 ਲ¤ਖ ਰੁਪਏ ਮੁਆਵਜਾ ਦੇਣ ਦੇ ਹੁਕਮ ਦਿ¤ਤੇ ਹਨ। ਉਨ•ਾਂ ਦ¤ਸਿਆ ਕਿ ਕਮਿਸ਼ਨ ਨੇ ਜ਼ਿਲ•ਾ ਤਰਨਤਾਰਨ ਦੇ ਪਿੰਡ ਪਲਸੌਰ ਵਿਖੇ ਦਲਿਤ ਨੌਜਵਾਨ ਸੁਰਜੀਤ ਸਿੰਘ ਦੇ ਕਤਲ ਸਬੰਧੀ ਐਸ.ਐਸ.ਪੀ. ਤਰਨਤਾਰਨ ਨੂੰ ਸੋਧੇ ਹੋਏ ਐਸ.ਸੀ./ਐਸ.ਟੀ. ਐਕਟ ਤਹਿਤ ਚੋਣਾਂ ਤੋਂ ਬਾਅਦ ਹਿੰਸਾ ਦੀ ਧਾਰਾ 3 (1) ਐਨ ਦਰਜ਼ ਕਰਨ ਅਤੇ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਬਣਾਉਣ ਦੇ ਹੁਕਮ ਦਿ¤ਤੇ ਹਨ।ਉਨ੍ਹਾਂ ਅ¤ਗੇ ਦ¤ਸਿਆ ਕਿ ਕਮਿਸ਼ਨ ਨੇ ਪੰਜਾਬ ਪੁਲੀਸ ਨੂੰ ਚੋਣਾਂ ਦੌਰਾਨ ਸੂਬੇ ਭਰ ‘ਚ ਅਨੁਸੂਚਿਤ ਵਰਗ ਨਾਲ ਸਬੰਧਤ ਲੋਕਾਂ ‘ਤੇ ਹੋਏ ਅ¤ਤਿਆਚਾਰ/ਘਟਨਾਵਾਂ ਸਬੰਧੀ ਰਿਪੋਰਟ 16 ਮਾਰਚ ਤ¤ਕ ਪੇਸ਼ ਕਰਨ ਦੇ ਹੁਕਮ ਦਿ¤ਤੇ ਹਨ। ਉਨ•ਾਂ ਕਿਹਾ ਕਿ ਕਮਿਸ਼ਨ ਨੇ ਪੰਜਾਬ ਪੁਲੀਸ ਨੂੰ ਸੂਬੇ ‘ਚ ਵਿਧਾਨ ਸਭਾ ਚੋਣਾਂ ਦੇ ਦਿਨਾਂ ਦੌਰਾਨ ਹੋਈਆਂ ਘਟਨਾਵਾਂ ‘ਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਅ¤ਤਿਆਚਾਰ ਨਿਵਾਰਣ ਐਕਟ-1989 ਦੇ ਸੋਧੇ ਹੋਏ ਉਪਬੰਧ ਲਾਗੂ ਕਰਨ ਦੀਆਂ ਹਦਾਇਤਾਂ ਵੀ ਦਿ¤ਤੀਆਂ।



