ਰਾਮਪੁਰਾ ਫੂਲ, 28 ਫਰਵਰੀ, (ਕੁਲਜੀਤ ਸਿੰਘ ਢੀਂਗਰਾ)- ਰਾਮਪੁਰਾ ਸ਼ਹਿਰ ਦੇ ਨਜਦੀਕ ਪਿੰਡਾ ਵਿਖੇ ¦ਬੇ ਸਮੇ ਤੋ ਚੱਲਦੀ ਆ ਰਹੀ ਸਰਕਾਰੀ ਬੱਸ ਸੇਵਾ ਦੇ ਬੰਦ ਹੋਣ ਕਾਰਨ ਪਿੰਡਾ ਦੇ ਵਾਸੀਆ ਦੇ ਨਾਲ ਨਾਲ ਰਾਮਪੁਰਾ ਫੂਲ ਵਿਖੇ ਸਕੂਲਾ ਕਾਲਜਾ ਨੂੰ ਪੜਨ ਆਉਣ ਵਾਲੇ ਵਿਦਿਆਰਥੀ ਪ੍ਰੇਸ਼ਾਨ ਹਨ। ਇੱਥੇ ਜ਼ਿਕਰਯੋਗ ਹੈ ਕਿ ਰਾਮਪੁਰਾ ਫੂਲ ਦੇ ਨੇੜਲੇ ਪਿੰਡ ਜਿਉਦ, ਬਦਿਆਲਾ ਅਤੇ ਬੱਲੋ ਤੋ ਸਰਕਾਰੀ ਬੱਸ ਸੇਵਾ ਦੇ ਕੁੱਝ ਟਾਈਮ ਸਰਕਾਰ ਵੱਲੋ ਲੋਕਾ ਦੀ ਸਹੂਲਤ ਨੂੰ ਦੇਖਦੇ ਹੋਏ ਚਲਾਏ ਗਏ ਸਨ। ਪਰ ਵਿਧਾਨ ਸਭਾ ਦੀਆ ਚੌਣਾ ¦ਘਣ ਤੋਂ ਬਾਅਦ ਪੀ.ਆਰ.ਟੀ.ਸੀ ਵਿਭਾਗ ਵੱਲੋ ਇਹਨਾਂ ਸਰਕਾਰੀ ਬੱਸ ਸੇਵਾ ਦੇ ਬੰਦ ਕਰ ਦੇਣ ਨਾਲ ਇਹਨਾਂ ਪਿੰਡਾ ਜਿੰਨਾ ਵਿੱਚ ਪਿੰਡ ਜਿਉਦ ਦੇ ਵਾਸੀ ਦੇ ਨਾਲ ਨਾਲ ਸਕੂਲ ਵਿਦਿਆਰਥੀ ਜਿਆਦਾ ਪ੍ਰੇਸ਼ਾਨ ਹਨ ਜੋ ਕਿ ਨਾਲ ਦੇ ਪਿੰਡ ਜੈਦ ਜੋ ਕਿ 2 ਕਿਲੋ ਮੀਟਰ ਦੂਰ ਹੈ ਤੋ ਆ ਕੇ ਪ੍ਰਾਈਵੇਟ ਮਿੰਨੀ ਬੱਸਾ ਤੇ ਸਫਰ ਕਰਦੇ ਹਨ ਪਰ ਇਹ ਮਿੰਨੀ ਬੱਸਾ ਜੋ ਕਿ ਪਿਛਲੇ ਪਿੰਡਾ ਤੋਂ ਸਵਾਰੀਆਂ ਨਾਲ ਭਰੀਆ ਆਉਣ ਕਾਰਨ ਵਿਦਿਆਰਥੀਆਂ ਨੂੰ ਆਪਣੀ ਜਾਨ ਜੋਖਮ ਵਿੱਚ ਪਾ ਕੇ ਬੱਸ ਦੀਆ ਛੱਤਾ ਤੇ ਬੈਠ ਕੇ ਸਫਰ ਕਰਨਾ ਪੈਦਾ ਹੈ ਅਤੇ ਵਿਦਿਆਰਥਣਾ ਨੂੰ ਵੀ ਇਹਨਾਂ ਮਿੰਨੀ ਬੱਸਾਂ ’ਤੇ ਸਫਰ ਕਰਨ ਲਈ ਮਜਬੂਰ ਹੋਣਾ ਪੈਦਾ ਹੈ ਕਿਉਕਿ ਪਿੰਡ ਜਿਉਦ ਵਿਖੇ ਵੀ ਮਿੰਨੀ ਬੱਸਾ ਦੇ ਦਿਨ ਵਿੱਚ ਸਕੂਲਾ ਕਾਲਜਾ ਦੇ ਜਾਣ ਸਮੇ ਕੋਈ ਵੀ ਟਾਈਮ ਨਹੀ ਹੈ ਰਾਮਪੁਰਾ ਸ਼ਹਿਰ ਵਿਖੇ ਜਰੂਰੀ ਕੰਮ ਕਾਰ ਲਈ ਜਾਣ ਵਾਲੇ ਲੋਕਾ ਨੂੰ ਜੈਦ ਜਾਂ ਬਦਿਆਲਾ ਵਿਖੇ ਪੈਦਲ ਪਹੁੰਚਕੇ ਮਿੰਨੀ ਬੱਸਾ ਤੇ ਸਫਰ ਕਰਨਾ ਪੈਦਾ ਹੈ । ਸਕੂਲ ਦੇ ਵਿਦਿਆਰਥੀਆ ਅਤੇ ਰੋਜ਼ਾਨਾ ਕੰਮਾ ਤੇ ਆਉਣ ਵਾਲੇ ਪਿੰਡ ਜਿਉਦ ਦੇ ਵਾਸੀਆ ਨੇ ਪ੍ਰੈਸ ਰਾਹੀ ਪੀ,ਆਰ,ਟੀ ,ਸੀ ਡਿਪੂ ਬਠਿੰਡਾ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕੀ ਪਿੰਡ ਜਿਉਦ ਦੀ ਇਸ ਮੁਸ਼ਕਲ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਤਾਂ ਜੋ ਉਹ ਰੋਜ਼ਾਨਾ ਆਪਣੇ ਕੰਮਾ ਲਈ ਸਮੇ ਸਿਰ ਪਹੁੰਚ ਸਕਣ। ਇਸ ਮੁਸ਼ਕਿਲ ਸੰਬੰਧੀ ਜਦੋ ਪੀ,ਆਰ,ਟੀ ,ਸੀ ਬਠਿੰਡਾ ਡਿਪੂ ਦੇ ਜੀ, ਐਮ ਹਰਬੰਸ ਸਿੰਘ ਖਹਿਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਦਾ ਕਹਿਣਾ ਸੀ ਹਾਲੇ ਸਾਡੇ ਕੋਲ ਕੁੱਝ ਬੱਸਾ ਘੱਟ ਹਨ ਅਤੇ ਕੁੱਝ ਬੱਸਾ ਮਾੜੀ ਹਾਲਤ ਵਿੱਚ ਹਨ ਉਨ੍ਹਾਂ ਨੂੰ ਠੀਕ ਕਰਵਾ ਕੇ ਜਲਦੀ ਹੀ ਇਨ੍ਹਾਂ ਬੱਸ ਦੀ ਸੇਵਾ ਬਹਾਲ ਕੀਤੀ ਜਾਵੇਗੀ।



