ਹੰਡਿਆਇਆ, 27 ਫ਼ਰਵਰੀ (ਗੁਰਮੀਤ ਸਿੰਘ ਬਰਨਾਲਾ)- ਵਾਈ ਐਸ ਸਕੂਲ ਹੰਡਿਆਇਆ ਦੇ ਚਾਰ ਵਿਦਿਆਰਥੀਆਂ ਨੇ ਤੀਰ- ਅੰਦਾਜੀ(ਅਰਚਰੀ) ਖੇਡ ਵਿੱਚ ਸਿਲਵਰ ਮੈਡਲ ਲੈਕੇ ਸਕੂਲ ਦਾ ਨਾਮ, ਮਾਪਿਆਂ ਅਤੇ ਜਿਲ੍ਹਾ ਬਰਨਾਲਾ ਦਾ ਨਾਮ ਰੌਸ਼ਨ ਕੀਤਾ,ਇਨ੍ਹਾਂ ਚਾਰਾਂ ਵਿਦਿਆਰਥੀਆਂ ਨੂੰ ਇਹ ਸਿਲਵਰ ਮੈਡਲ ਸਟੇਟ ਯੂਪੀ, ਬਾਰਾਨਸੀ ਮੁਗਲ ਸਰਾਇ ਤੋ ਪ੍ਰਾਪਤ ਹੋਏ, ਜਿੰਨ੍ਹਾ ਵਿੱਚ ਗੁਰਵਿੰਦਰ ਸਿੰਘ ਦਸਵੀਂ ਪੁੱਤਰ ਜਸਪਾਲ ਸਿੰਘ ਰੂੜੇਕੇ, ਕੋਮਲਪ੍ਰੀਤ ਸਿੰਘ ਗਿਆਰਵੀਂ ਪੁੱਤਰ ਬਲਜੀਤ ਸਿੰਘ ਪਿੰਡ ਹਮੀਦੀ, ਯਸਕਰਨਪ੍ਰੀਤ ਸਿੰਘ ਦਸਵੀਂ ਪੁੱਤਰ ਜਸਵੀਰ ਸਿੰਘ ਤਪਾ ਮੰਡੀ ਅਤੇ ਨਵਪ੍ਰੀਤ ਸਿੰਘ ਦਸਵੀਂ ਪੁੱਤਰ ਸੋਹਣ ਸਿੰਘ ਵਾਸੀ ਬਰਨਾਲਾ ਨੇ ਸਿਲਵਰ ਦੇ ਮੈਡਲ ਪ੍ਰਾਪਤ ਕੀਤੇ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਅਮਰ ਪ੍ਰਤਾਪ ਸਿੰਘ ਵਿਰਕ, ਸ. ਨਿਰਪਜੀਤ ਸਿੰਘ ਜਿਲ੍ਹਾ ਐਡੀਸ਼ਨਲ ਖੇਡ ਅਫਸਰ ਬਰਨਾਲਾ, ਸ੍ਰੀ ਦਰਸ਼ਨ ਕੁਮਾਰ, ਵਰੁਣ ਭਾਰਤੀ, ਕੁਸਮ ਸ਼ਰਮਾ ਨੇ ਸਨਮਾਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਾਈ ਐਸ ਸਕੂਲ ਦਾ ਹੋਰ ਸਟਾਫ ਹਾਜ਼ਰ ਸੀ।



