Skip to content
Independent perspectives. Global stories.
BREAKING

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਦੇ ਘਿਰਾਓ ਦੀ ਧਮਕੀ

Share this story

ਗਿੱਦੜਬਾਹਾ, 23 ਫਰਵਰੀ (ਰਾਜਿੰਦਰ ਵਧਵਾ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਸੀਨੀਅਰ ਗੁਰਦੁਆਰ ਪਾਤਸਾਹੀ ਦਸਵੀ ਪਿਉਰੀ ਰੋਡ ਨਜਦੀਕ ਰੇਲਵੇ ਫਾਟਕ ਵਿਖੇ ਬਲਾਕ ਪ੍ਰਧਾਨ ਮੈਜਰ ਸਿੰਘ ਖਾਲਸਾ ਦੀ ਅਗਵਾਈ ਚੋ ਕੀਤੀ ਗਈ ਤੇ ਹੇਠ ਲਿਖੇ ਕੁਝ ਅਜੰਡੇ ਵਿਚਾਰੇ ਗਏ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਨੂੰ  ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਤਾੜਨਾ ਕੀਤੀ ਜਾਦੀ ਹੈ ਕਿ ਜੋ ਕਿ ਬਿਜਲੀ ਅਧਿਕਾਰੀਆ ਵੱਲੋ ਕਿਸਾਨਾ ਦੀਆ ਮੋਟਰਾ ਤੇ ਛਾਪੇਮਾਰ ਕੇ ਮੀਟਰ ਲਾਹੇ ਜਾ ਰਹੇ ਨੇ ਤੇ ਕਿਸਾਨਾ ਨੂੰ ਮਨ ਮਰਜੀ ਨਾਲ ਜੁਰਮਾਨਾ ਕੀਤਾ ਗਿਆ ਹੈੱਉਹ  ਤੁਰੰਤ ਰੱਦ ਕੀਤਾ ਜਾਵੇ ਜੇ ਇਹੇ ਨਾ ਕੀਤਾ ਗਿਆ ਤਾ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲ਼ੋ ਬਿਜਲੀ ਅਧਿਕਾਰੀਆ ਦਾ ਘਿਰਾਊ ਕੀਤਾ ਜਾਵੇਗਾ ਅਤੇ ਇਸੇ ਤਰਾ ਪੱਤਰਕਾਰ ਨਾਲ ਗੱਲਬਾਤ ਕਰਦਿਆ ਉਨਾ ਕਿਹਾ ਕੀ ਮੰਡੀ ਦੇ ਕੁਝ ਬੀਜ ਵਿਕਰੇਤਾ ਵੱਲੋ ਰਾਜਸਥਾਨ ਦੀ ਮੱਕੀ ਲੈ ਕੇ ਆਪਣੇ ਜਾਲੀ ਮਾਰਕੇ ਬਨਾਕੇ ਕਿਸਾਨਾ ਉਹੋ ਰਾਜਸਥਾਨ ਦੀ ਮੱਕੀ ਭਰਕੇ ਦਿੱਤੀ ਜਾ ਰਹੀ ਹੈ ਜਿਸ ਦਾ ਰੇਟ ਵੀ ਬਹੁਤ ਜਾਦਾ ਅਤੇ ਕਿਸਾਨਾ ਨੂੰ ਲੁੱਟਿਆ ਜਾ ਰਿਹਾ ਹੈ ਇਹੇ ਮੱਕੀ ਜੋ ਰਾਜਸਥਾਨ ਦੀ ਹੈ ਉਸ ਦਾ ਰੇਟ 20/ਰੁਪਏ ਕਿੱਲੋ ਉੱਥੋ ਲੈ ਕੇ ਇਹੇ ਦੁਕਾਨਦਾਰ ਆਪਣੀਆ ਥੈਲੀਆ ਭਰਕੇ 80/ਰੁਪਏ ਕਿੱਲੋ ਕਿਸਾਨਾ ਨੂੰ ਵੈਚ ਰਹੇ ਹਨ ਜਿਸ ਸਬੰਧੀ ਸਾਡੀ ਯੂਨੀਅਨ ਨੂੰ ਕਈ ਕਿਸਾਨਾ ਵੱਲੋ ਸਿਕਾਇਤਾ ਵੀ ਕੀਤੀਆ ਜਾ ਚੁੱਕੀਆ ਹਨ ਪਰ ਇਹੇ ਸਭ ਕੁਝ ਇਸ ਬਲਾਕ ਦੇ ਖੇਤੀਬਾੜੀ ਅਫਸਰਾ ਦੀ ਮਿਲੀ ਭੁਗਤ ਅਤੇ ਜਿਲ੍ਰਾ ਸ਼੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਦੀ ਮਿਲੀ ਭੁਗਤ ਨਾਲ ਹੀ ਇਹੇ ਸਭ ਕੁਝ ਵਿਕਰਿਹਾ ਹੈ ਅਗਰ ਇਸ ਨੂੰ ਨਾ ਰੋਕਿਆ ਗਿਆ ਖੇਤੀਬਾੜੀ ਵਿਭਾਗ ਵੱਲੋ ਤਾ ਸਾਡੀ ਭਾਰਤੀ ਕਿਸਾਨ ਯੂਨੀਅਨ ਜੱਲਦੀ ਤੋ ਜਲਦੀ ਇਸ ਖਿਲਾਫ ਬਣਦੀ ਕਾਰਵਾਈ ਕਰਨ ਨੂੰ ਮਜਬੂਰ ਹੋਵੇਗਾ ਜਿਸ ਦੀ ਜੰਮੈਵਾਰੀ ਖੇਤੀਬਾੜੀ ਵਿਭਾਗ ਦੀ ਹੀ ਹੋਵੇਗੀ ਇਸ ਮੋਕੇ ਤੇ ਮੈਜਰ ਸਿੰਘ ਖਾਲਸਾ ਬਲਾਕ ਪ੍ਰਧਾਨ ਗਿੱਦੜਬਾਹਾ, ਸੁਖਮੰਦਰ ਸਿੰਘ ਜਰਨਲ ਸਕੱਤਰ,ਬੋਘਾ ਸਿੰਘ ਮੀਤ ਪ੍ਰਧਾਨ, ਅਜੈਬ ਸਿੰਘ ਮਾਲੀ ਸੀਨੀਅਰ ਮੀਤ ਪ੍ਰਧਾਨ, ਜਗਸੀਰ ਸਿੰਘ, ਗੁਰਜੰਟ ਸਿੰਘ ਜਿਲ੍ਰਾ ਖਜਾਨਚੀ, ਬਲਜਿੰਦਰ ਸਿੰਘ ਖਾਲਸਾ ਏਕਈ ਪ੍ਰਧਾਨ ਗੁਰੂਸਰ, ਲੱਖਵਿੰਦਰ ਸਿੰਘ ਕੋਟਭਾਈ,ਗੋਰਾ ਸਿੰਘ, ਨਾਨਕ ਸਿੰਘ ਫਕਰਸਰ, ਜਗਸੀਰ ਸਿੰਘ ਕੋਟਭਾਈ, ਗੁਰਦੀਪ ਸਿੰਘ, ਮਲਕੀਤ ਸਿੰਘ, ਕਿੰਦਰ ਸਿੰਘ, ਗੁਰਸ਼ੇਵਕ ਸਿੰਘ  ਗੁਰੂਸਰ, ਗਾਮੀ ਸਿੰਘ ਧਾਲੀਵਾਲ, ਸਾਹਿਬ ਸਿੰਘ ਮਾਨ, ਲਖਵੀਰ ਸਿੰਘ ਮੀਤ ਪ੍ਰਧਾਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਭਾਰੀ ਮਾਤਰਾ ਵਿਚ ਕਿਸਾਨ ਵੀ ਹਾਜ਼ਰ ਸਨ।

WRITTEN BY