Skip to content
Independent perspectives. Global stories.
BREAKING

ਨਾਭਾ ਜੇਲ੍ਹ ਬ੍ਰੇਕ ਕਾਂਡ ਤੇ ਮੁਲਜ਼ਮ ਨੀਟਾ ਦਿਓਲ ਤੇ ਪੰਜ ਸਾਥੀਆਂ ਨੂੰ 7 ਮਾਰਚ ਤੱਕ ਭੇਜਿਆ ਜੇਲ੍ਹ

Share this story

ਨਾਭਾ, 23 ਫ਼ਰਵਰੀ (ਕਰਮਜੀਤ ਸੋਮਲ)- ਨਾਭਾ ਜੇਲ੍ਹ ਬਰੇਕ ਕਾਂਡ ਵਿਚ  ਗੁਰਪ੍ਰੀਤ ਸਿੰਘ ਸੇਖੋ, ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਉਲ, ਮਨਵੀਰ ਸਿੰਘ ਸੇਖੋ, ਕੁਲਵਿੰਦਰ ਸਿੰਘ, ਰਾਜਵਿੰਦਰ ਸਿੰਘ  ਅਤੇ ਪੰਜਾਬ ਗੰਨ ਹਾਊਸ ਦੇ ਮਾਲਕ ਕਿਰਨਪਾਲ ਸਿੰਘ ਨੂੰ ਅੱਜ ਭਾਰੀ ਸੁਰੱਖਿਆਂ ਹੇਠ ਡੀ.ਐਸ.ਪੀ.ਜਸਕੀਰਤ ਸਿੰਘ ਤੇ ਐਸ.ਐਚ.ਓ. ਬਿਕਰ ਸਿੰਘ, ਐਸ.ਐਚ.ਓ.  ਬਿਕਰਮਜੀਤ ਸਿੰਘ ਸਦਰ ਅਤੇ ਏ.ਐਸ. ਆਈ. ਸ਼ਿਵਦੇਵ ਚੀਘਲ ਵੱਲੋਂ ਭਾਰੀ ਫੋਰਸ ਹੇਠ  ਨਾਭਾ ਦੀਆਂ ਅਦਾਲਤਾਂ ਵਿਚ ਮਾਣਯੋਗ ਜੱਜ ਪੈਪਲਪ੍ਰੀਤ ਕੋਰ ਗਰੇਵਾਲ ਦੇ ਪੇਸ਼ ਕੀਤਾ। ਜਿੱਥੇ ਪੁਲਿਸ ਵੱਲੋਂ ਹੋਰ ਪੁੱਛਗਿੱਛ 10 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ। ਪਰ  ਗੁਰਪ੍ਰੀਤ ਸਿੰਘ ਸੇਖੋ ਦੇ ਵਕੀਲ  ਸਰਵਿੰਦਰ ਸਿੰਘ ਗਰੇਵਾਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ  ਮਾਣਯੋਗ ਜੱਜ ਨੇ ਗੁਰਪ੍ਰੀਤ ਸਿੰਘ ਸੇਖੋ, ਮਨਵੀਰ ਸਿੰਘ ਸੇਖੋ, ਰਾਜਵਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਕਿਰਨਪਾਲ ਸਿੰਘ ਨੂੰ ਮੁਕੱਦਮਾ ਨੰਬਰ 142 ਵਿਚ ਅਤੇ ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਉਲ  ਨੂੰ ਮੁਕੱਦਮਾ ਨੰਬਰ 33 ਵਿਚ 7 ਮਾਰਚ ਤੱਕ ਜੁਡੀਸ਼ਲ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਇਸ ਮੌਕੇ ਡੀ.ਐਸ.ਪੀ. ਨਾਭਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਕੋਲੋਂ ਇੱਕ ਗੱਡੀ ਤੇ ਹਥਿਆਰ ਬਰਾਮਦ ਹੋਏ ਤੇ ਬਾਹਰੋਂ ਉਪਲੱਬਧ ਹੋਈ ਰਕਮ ਬਾਰੇ ਤਫਦੀਸ਼ ਜਾਰੀ ਹੈ। ਦੂਜੇ ਪਾਸੇ ਬਚਾਓ ਪੱਖ ਦੇ ਵਕੀਲ ਗਰੇਵਾਲ ਨੇ ਇਨ੍ਹਾਂ ਬਰਾਮਦਗੀਆਂ ਨੂੰ ਝੂੱਠਾ ਕਰਾਰ ਦਿੱਤਾ।

WRITTEN BY