Skip to content
Independent perspectives. Global stories.
BREAKING

ਵਾਰਡ ਨੰਬਰ 13 ਦੀ ਗਲੀਆਂ ਵਿੱਚ ਗੰਦਗੀ ਬੇਸ਼ੁਮਾਰ, ਲੋਕ ਬਹੁਤੇ ਪ੍ਰੇਸ਼ਾਨ

Share this story

ਬਾਘਾਪੁਰਾਣਾ 19 ਅਗਸਤ (ਤਰਲੋਚਨ ਬਰਾੜ)-ਬਾਘਾਪੁਰਾਣਾ 13 ਨੰਬਰ ਵਾਰਡ ਵਿੱਚ ਜਿਥੇ ਕੇ ਤਿੰਨ ਸਕੂਲ ਹਨ ਜਿਨ੍ਹਾਂ ਵਿੱਚ ਨਿਊ ਗੁਰੂ ਨਾਨਕ ਪਬਲਿਕ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਜੀ.ਐਨ. ਨੈਸ਼ਨਲ ਸਕੂਲ ਇਨ੍ਹਾਂ ਦੇ ਨਾਲ ਲਗਦੀਆਂ ਗਲੀਆਂ ਵਿੱਚ ਗੰਦਗੀ ਭਰੀ ਪਈ ਹੈ। ਨਿਊ ਗੁਰੂ ਨਾਨਕ ਪਬਲਿਕ ਸਕੂਲ ਦੇ ਮਾਲਕ ਚਰਨਜੀਤ ਸਿੰਘ ਨੇ ਦੱਸਿਆ ਕੇ ਸਵੇਰੇ ਜਦੋਂ ਬੱਚੇ ਸਕੂਲ ਆਉਂਦੇ ਹਨ ਤਾਂ ਇਸ ਗੰਦਗੀ ਵਿੱਚ ਬੱਚਿਆਂ ਦੀ ਵਰਦੀ ਅਤੇ ਬਸਤੇ ਵੀ ਖਰਾਬ ਹੋ ਜਾਂਦੇ ਹਨ।
batihindacity
ਅਸੀਂ ਵਾਰਡ ਦੇ ਐਮ.ਸੀ. ਨੂੰ ਕਹਿ ਚੁੱਕੇ ਹਾਂ ਕਿ ਇਸ ਏਰੀਏ ਵਿੱਚ ਤਿੰਨ ਸਕੂਲ ਹਨ ਇਨ੍ਹਾਂ ਗਲੀਆਂ ਦੀਆਂ ਸੜਕਾਂ ਬਣਨੀਆਂ ਅਤਿ ਜ਼ਰੂਰੀ ਹਨ। ਜਦੋਂ ਕਿ ਬਾਕੀ ਗਲੀਆਂ ਬਣ ਚੁਕੀਆਂ ਹਨ ਤਾਂ ਇਹ ਗਲੀਆਂ ਕਿਉਂ ਨਹੀਂ ਬਣ ਰਹੀਆਂ। ਸਕੂਲ ਵਾਲੇ ਅਤੇ ਲੋਕਾਂ ਦੀ ਨਗਰ ਕੌਂਸਲ ਤੋਂ ਮੰਗ ਹੈ ਕੇ ਇਹ ਗਲੀਆਂ ਜਲਦੀ ਬਣਾਈਆਂ ਜਾਣ। ਇਸ ਮੌਕੇ ਹੰਸਰਾਜ ਬਾਬਾ, ਹਰਫੂਲ ਸਿੰਘ, ਅਮਿਤ ਕੁਮਾਰ, ਧਰਮਪਾਲ, ਸ਼ਿੰਦਾ ਸਿੰਘ, ਪਾਲ ਸਿੰਘ, ਬੱਬਲੀ ਅਤੇ ਹੋਰ ਪਤਵੰਤੇ ਹਾਜਰ ਸਨ।

WRITTEN BY