Skip to content
Independent perspectives. Global stories.
BREAKING

ਚੋਰੀ ਦੇ ਸਮਾਨ ਸਮੇਤ ਦੋਸ਼ੀ ਕਾਬੂ

Share this story

ਬਠਿੰਡਾ, 19 ਅਗਸਤ (ਅਵਤਾਰ ਸਿੰਘ, ਵੀਰ ਸਿੰਘ ਕਾਲਾ)- ਕਾਕਾ ਰਾਮ ਪੁੱਤਰ ਪ੍ਰਕਾਸ਼ ਚੰਦ, ਲੱਖਾ ਸਿੰਘ ਪੰਚ, ਸੁਰਜੀਤ ਸਿੰਘ ਪੁੱਤਰ ਦਲ ਸਿੰਘ ਵਾਸੀ ਬਾਲਿਆਂਵਾਲੀ ਨੇ ਬਾਲਿਆਵਾਲੀ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ ਕਿ 1 ਤੇ 2 ਅਗਸਤ ਦੀ ਦਰਮਿਆਨੀ ਰਾਤ ਨੂੰ ਨਿੱਕਾ ਸਿੰਘ ਪੁੱਤਰ ਤੇਜਾ ਸਿੰਘ, ਚਮਨ ਪੁੱਤਰ ਅਜੀਤ ਸਿੰਘ, ਬਲਜੀਤ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਬਾਲਿਆਵਾਲੀ ਨੇ ਮੋਟਰਾਂ ਤੋਂ ਕੇਬਲ ਤਾਰ, ਟਰਾਂਸਫਾਰਮਰ ਦਾ ਸਮਾਨ ਅਤੇ ਹੋਰ ਬਰਤਨ ਵਗੈਰਾ ਚੋਰੀ ਕਰ ਲਏ ਜਿਨ੍ਹਾਂ ਦੀ ਕੁੱਲ ਕੀਮਤ 10 ਹਜਾਰ ਰੁਪਏ ਹੈ। ਦੋਸ਼ੀ ਨਿੱਕਾ ਸਿੰਘ, ਬਲਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਮੋਟਰਾਂ ਦੀਆਂ ਕੇਬਲ ਤਾਰਾਂ, ਬਾਗਾਂ ਵਿਚ ਲਾਉਣ ਵਾਲੇ ਫੁਹਾਰੇ ਦੀਆਂ ਪਾਈਪਾਂ ਜਿਨ੍ਹਾਂ ਦੀ ਕੁੱਲ ਕੀਮਤ 7 ਹਜਾਰ ਰੁਪਏ ਹੋਵੇਗੀ ਬਰਾਮਦ ਕੀਤੀਆਂ। ਪੁਲਿਸ ਨੇ ਦੋਸ਼ੀਆ ਖਿਲਾਫ ਧਾਰਾ 379,411 ਅਧੀਨ ਮਾਮਲਾ ਦਰਜ ਕਰ ਲਿਆ ਹੈ।

WRITTEN BY