Skip to content
Independent perspectives. Global stories.
BREAKING

ਕੋਟਕਪੂਰਾ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਭਰਮਾਰ, ਪ੍ਰਸ਼ਾਸਨ ਸੁਸਤ

Share this story

image ਕੋਟਕਪੂਰਾ, 20 ਫਰਵਰੀ (ਚਰਨਦਾਸ ਗਰਗ)- ਅਵਾਰਾ ਪਸ਼ੂਆਂ ਦੀ ਸਮੱਸਿਆ ਤਾਂ ਅੱਜ-ਕਲ ਹਰ ਪਾਸੇ ਹੀ ਵੱਧ ਰਹੀ ਹੈ ਤੇ ਇਹਨਾਂ ਕਾਰਨ ਸੜਕਾਂ ਤੇ ਹੋ ਰਹੇ ਹਾਦਸੇਆਂ ਵਿੱਚ ਵਾਧਾ ਹੋਣਾ ਵੀ ਸੁਭਾਵਿਕ ਗੱਲ ਹੈ। ਪਰ ਸਭ ਤੋਂ ਵੱਡੀ ਗਲ ਇਹ ਹੈ ਕਿ ਇਸ ਜਨ ਸਮੱਸਿਆ ਵੱਲ ਕਿਸੇ ਵੀ ਰਾਜਨੀਤਿਕ, ਧਾਰਮਿਕ, ਸਮਾਜਸੇਵੀਆਂ ਜਾਂ ਕਿਸੇ ਸਰਕਾਰੀ ਅਧਿਕਾਰੀ ਅਤੇ ਪ੍ਰਸ਼ਾਸਨ ਦੀ ਕੋਈ ਦਿੱਖ ਨਹੀਂ ਬਲਕਿ ਉਹ ਇਸ ਮਾਮਲੇ ਵਿੱਚ ਸੁਸਤ ਹੈ। ਇਸ ਮਾਮਲੇ ਵਿੱਚ ਉਕਤ ਦਿੱਤੇ ਕਿਸੇ ਵੱਲੋਂ ਵੀ ਆਪਣੀ ਡਿਊਟੀ ਨਹੀਂ ਨਿਭਾਈ ਜਾ ਰਹੀ। ਇਹਨਾਂ ਅਵਾਰਾ ਅਤੇ ਬੇਸਹਾਰਾ ਪਸ਼ੂਆਂ ਦਾ ਕੋਈ ਵੀ ਵਾਲੀ-ਵਾਰਸ਼ ਨਹੀਂ ਹੈ। ਹੋਰ ਤਾਂ ਹੋਰ ਪਿੰਡਾਂ ਵਿੱਚੋਂ ਕਿਸਾਨਾਂ ਵੱਲੋ ਵੀ ਇਨਾਂ ਜਾਨਵਰਾਂ ਤੋਂ ਆਪਣੀ ਫਸਲਾਂ ਨੂੰ ਬਚਾਉਣ ਖਾਤਰ ਪਸ਼ੂਆਂ ਨੂੰ ਆਪਣੇ ਪਿੰਡਾਂ ਤੋਂ ਲਿਆ ਕੇ ਸ਼ਹਿਰਾਂ ਵਿੱਚ ਛੱਡ ਦਿੱਤਾ ਜਾਂਦਾ ਹੈ। ਤੇ ਬਾਅਦ ਵਿੱਚ ਇਹਨਾਂ ਪਸ਼ੂਆਂ ਕੋਲ ਆਪਣਾ ਕੋਈ ਥੋਹ ਟਿਕਾਣਾ ਨਾ ਹੋਣ ਕਰਕੇ ਅਕਸਰ ਸੜ੍ਹਕਾਂ,ਗਲੀ-ਮੁਹੱਲੇਆਂ ਵਿੱਚ ਰਹਿ ਕੇ ਗੁਜਾਰਾ ਕਰਨਾ ਪੈਂਦਾ ਹੈ ਅਤੇ ਨਾਲ ਹੀ ਆਪਣੀ ਜਿੰਦਗੀ ਵਤੀਤ ਕਰਨ ਲਈ ਗੰਦਗੀ ਦੇ ਢੇਰਾਂ ਤੇ ਮੂੰਹ ਮਾਰਕੇ ਕਾਗਜ਼,ਪਲਾਸਟਿਕ,ਅਤੇ ਹੋਰ ਕਚਰਾ ਆਦਿ ਖਾਕੇ ਆਪਣਾ ਢਿੱਡ ਭਰਨਾ ਪੈਂਦਾ ਹੈ। ਬੀਤੇ 7 ਮਹੀਨੇ ਪਹਿਲਾਂ ਕੋਟਕਪੂਰਾ ਦੀ ਸਮਾਜਸੇਵੀ ਸੰਸਥਾ ਦੇ ਨਾਂ ਨਾਲ ਪ੍ਰਸਿੱਧ ਕਰ ਭਲਾ ਹੋ ਭਲਾ ਵੈੱਲਫੇਅਰ ਸੋਸਾਇਟੀ ਨੇ ਕੱਲਬ ਦੇ ਪ੍ਰਧਾਨ ਰੋਹਿਤ ਆਜ਼ਾਦ ਦੀ ਪ੍ਰਧਾਨਗੀ ਹੇਠ ਜਿਲ੍ਹਾ ਫਰੀਦਕੋਟ ਦੇ ਡਿਪਟੀ ਕਮੀਸ਼ਨਰ ਮਾਲਵਿੰਦਰ ਸਿੰਘ ਜੱਗੀ ਨੂੰ ਮਿਲਕੇ ਇਸ ਜਨ-ਮਸਲੇ ਬਾਰੇ ਚੰਗੀ ਤਰਾਂ ਜਾਣੂ ਕਰਵਾਇਆ ਗਿਆ ਸੀ ਤੇ ਉਨਾਂ ਮੰਗ ਵੀ ਕੀਤੀ ਗਈ ਸੀ ਕੀ ਸਾਡੇ ਸ਼ਹਿਰ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ। ਪਰ ਉਸ ਸਮੇਂ ਇਸ ਸਬੰਧ ਵਿੱਚ ਡਿਪਟੀ ਕਮੀਸ਼ਨਰ ਜੱਗੀ ਨੇ ਕਿਹਾ ਸੀ ਕਿ ਸਾਡੇ ਵੱਲੋਂ ਇਸ ਸਮੱਸਿਆ ਤੇ ਠੱਲ ਪਾਉਣ ਲਈ ਇੱਕ ਉਪਰਾਲਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਜਿਸ ਦੇ ਨਤੀਜੇ ਵਜੋਂ ਜਿਲ੍ਹਾ ਫਰੀਦਕੋਟ ਦੇ ਅਧੀਨ ਪੈਂਦੇ ਪਿੰਡ ਗੋਲੇਵਾਲਾ ਵਿਖੇ ਸਰਕਾਰ ਵੱਲੋਂ ਇਹਨਾਂ ਅਵਾਰਾ ਪਸ਼ੂਆਂ ਲਈ ਸਾਂਝ ਅਤੇ ਦੇਖ-ਭਾਲ ਵਾਸਤੇ ਗਊਸ਼ਾਲਾ ਦਾ ਨਿਰਮਾਣ ਦਾ ਕੰਮ ਪ੍ਰਗਤੀ ਅਧੀਨ ਹੈ ਤੇ ਜਲਦ ਹੀ ਗਊਸਾਲਾ ਵਿੱਚ ਅਵਾਰਾ ਪਸ਼ੂਆਂ ਨੂੰ ਇੱਕਤਰ ਕੀਤਾ ਜਾਵੇਗਾ ਇਹ ਕਹਿਕੇ ਉਨਾਂ ਆਪਣੀ ਗੱਲ ਖਤਮ ਕਰ ਦਿੱਤੀ ਸੀ। ਪਰ ਅਫਸੋਸਨਾਕ ਗਲ ਇਹ ਹੈ ਕਿ ਹਾਲੇ ਤੱਕ ਉਨਾਂ ਵੱਲੋਂ ਇਸ ਕੇਸ ਵਿੱਚ ਆਪਣੀਂ ਕੋਈ ਅਹਿਮ ਭੁਮਿਕਾ ਨਹੀਂ ਨਿਭਾਈ ਗਈ। ਲੋਕਾਂ ਦੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਜਿੰਨਾਂ ਬੇਜੁਬਾਨਾਂ ਪਸ਼ੂਆਂ ਦੇ ਕਾਰਨ ਲੋਕ ਸੜ੍ਹਕੀ ਦੁਰਘਟਨਾ ਦਾ ਸ਼ਿਕਾਰ ਹੋ ਕੇ ਅਨਿਆਈ ਮੌਤਾਂ ਮਰ ਰਹੇ ਹਨ ਅਤੇ ਜਿਹੜੇ ਗੰਦਗੀ ਦੇ ਢੇਰਾਂ ਵਿੱਚ ਮੂੰਹ ਮਾਰਕੇ ਆਪ ਵੀ ਮਰ ਰਹੇ ਹਨ ਉਨਾਂ ਤੋਂ ਨਿਜਾਤ ਦਿਵਾਈ ਜਾਵੇ ਅਤੇ ਉਨਾਂ ਨੂੰ ਸੜਕਾਂ ਤੇ ਰੱਖਣ ਦੀ ਬਜਾਏ ਇੱਕ ਸਾਂਝੀ ਥਾਂ ਗਊਸ਼ਾਲਾਵਾਂ ਵਿੱਚ ਰੱਖਿਆ ਜਾਵੇ। ਇਸ ਸਬੰਧੀ ਜਦ ਡਿਪਟੀ ਕਮੀਸ਼ਨਰ ਫਰੀਦਕੋਟ ਮਾਲਵਿੰਦਰ ਸਿੰਘ ਜੱਗੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨਾਂ ਸੰਪਰਕ ਨਾ ਹੋ ਸਕਿਆ।

WRITTEN BY