ਭਵਾਨੀਗੜ/ਚੰਨੋ, 20 ਫਰਵਰੀ (ਇਕਬਾਲ ਬਾਲੀ)- ਇੱਥੋ ਥੋੜੀ ਦੂਰ ਪਿੰਡ ਭੜੋ ਵਿਖੇ ਇੱਕ ਕਿਸਾਨ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਪਤ ਹੋਇਆ ਹੈ,ਪ੍ਰਪਤ ਜਾਣਕਾਰੀ ਅਨੁਸਾਰ ਕਸਮੀਰ ਸਿੰਘ ਉਮਰ 40 ਸਾਲ ਪੁੱਤਰ ਬੰਤ ਸਿੰਘ ਨੰਬਰਦਾਰ ਠੇਕੇ ਤੇ ਜਮੀਨ ਲੈ ਕੇ ਖੇਤੀ ਕਰਦਾ ਸੀ ਅੱਜ ਦਿਨੇ ਜਦ ਉਹ ਕਣਕ ਨੂੰ ਪਾਣੀ ਲਾ ਰਿਹਾ ਸੀ ਅਚਾਨਕ ਮੋਟਰ ਬੰਦ ਹੋਣ ਤੇ ਜਦ ਉਸ ਨੇ ਦਵਾਰਾ ਮੋਟਰ ਚਲਾਉਣੀ ਚਾਹੀ ਤਾ ਉਸ ਵਖਤ ਸਟਾਟਰ ਵਿੱਚ ਕਰੰਟ ਹੋਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਹ ਅਪਣੇ ਪਿੱਛੇ ਦੋ ਬੇਟੀਆਂ ਅਤੇ ਇੱਕ ਬੇਟਾ ਅਤੇ ਪੂਰੇ ਪਰਿਵਾਰ ਨੂੰ ਰੋਦੇ ਵਿਲਕਦੇ ਛੱਡ ਕੇ ਚਲਾ ਗਿਆ ਪਿੰਡ ਦੇ ਸਰਪੰਚ ਵਿਕਰਮ ਸਿੰਘ ਨੇ ਸਰਕਾਰ ਤੋਂ ਇਸ ਗਰੀਬ ਪ੍ਰੀਵਾਰ ਦੀ ਸਹਾਇਤਾ ਦੀ ਮੰਗ ਕੀਤੀ ਹੈ।
ਮੋਟਰ ਦੇ ਸਟਾਟਰ ’ਚ ਕਰੰਟ ਆਉਣ ਨਾਲ ਕਿਸਾਨ ਦੀ ਮੌਤ



