ਆਹ ਕਿੰਨੀ ਗਰਮੀ ਏ?
ਹਾਂ ਯਾਰ ਅੱਜ ਤਾਂ ਹੱਦ ਹੀ ਹੋ ਗਈ ਏ,ਜਿੰਦਗੀ ਵਿੱਚ ਪਹਿਲੀ ਵਾਰ ਇੰਨੀ ਗਰਮੀ ਦੇਖੀ ਏ; ਯਾਰ ਜਾਨ ਹੀ ਨਿਕਲਦੀ ਜਾਦੀ ਏ।ਸੁਰਜੀਤ ਨੇ ਹਰਦੀਪ ਨੂੰ ਕਿਹਾ!ਭਾਦੋ ਦਾ ਮਹੀਨਾ ਪੂਰਾ ਜੋਰਾਂ ਤੇ ਸੀ ਅਸਮਾਨ ਵਿੱਚ ਬੱਦਲਾਂ ਦੀ ਥਾ ਕੜਕਦੀ ਧੁੱਪ ਨੇ ਮੱਲੀ ਹੋਈ ਸੀ।ਇੰਨੀ ਤਿੱਖੜ ਦੁਪਿਹਰ ਸੀ ਕਿ ਬਾਹਰ ਨਿਕਲਣ ਤੇ ਜਾਨ ਨਿਕਲਦੀ ਸੀ ਪਰ ਸੁਰਜੀਤ ਆਪਣੇ ਕੰਮ ਵਿੱਚ ਰੁੱਝਾ ਹੋਇਆ ਸੀ,ਕਿਉਕਿ ਕੰਮ ਕਰਨਾ ਹੀ ਇਨਸਾਨ ਦੀ ਜਿੰਦਗੀ ਦਾ ਮੱਕਸਦ ਹੈ ਧਰਮ ਹੈ ਕਰਮ ਹੈ।ਇੰਨਾ ਗੱਲ ਨੁੰ ਸਮਝਦਾ ਹੋਇਆ ਸੁਰਜੀਤ ਤਾਂ ਹੀ ਕੰਮ ਵਿੱਚ ਜੁਟਿਆ ਹੋਇਆ ਸੀ। ਦਿਨ ਤੇ ਦੋ ਵਜੇ ਹੋਏ ਸਨ ਸੁਰਜੀਤ ਕੰਮ ਛੱਡ ਕੇ ਆਰਾਮ ਕਰਨ ਕੋਲ ਹੀ ਇਕ ਦਰੱਖਤ ਕੋਲ ਆ ਬੈਠਾ।
ਦਰੱਖਤ ਥੱਲੇ ਬੈਠਾ ਸ਼ਾਇਦ ਇਹ ਅਨੁਮਾਨ ਲਗਾ ਰਿਹਾ ਹੋਵੇ ਕਿ ਅੱਜ ਗਰਮੀ ਆਪਣੇ ਪੂਰੇ ਜੋਰਾਂ ਤੇ ਹੈ,ਸ਼ਾਇਦ ਅੱਜ ਮੀਂਹ ਪੈ ਹੀ ਜਾਵੇ।ਪਰ ਮੀਂਹ ਦੀ ਕੋਈ ਕਣੀ ਵੀ ਨਹੀ ਡਿੱਗ ਦੀ ਨਜਰ ਆਉਦੀ ਸੀ। ਸ਼ਾਮ ਨੁੰ ਜਦੋਂ ਉਹ ਥੱਕ ਟੁਟ ਕੇ ਘਰ ਆਉਦਾ ਤਾਂ ਚਾਹ ਪਾਣੀ ਪੀ ਕੇ ਕੋਠੇ ਤੇ ਆਰਾਮ ਕਰਨ ਚਲਾ ਜਾਦਾ ਕਿਉਕਿ ਕੋਠੇ ਦਟ ਨਾਲ ਦਰੱਖਤ ਦੀ ਛਾਂ ਹੋਣ ਕਰਕੇ ਉਸ ਨੂੰ ਕੁਝ ਰਾਹਤ ਮਿਲਦਾ ਸੀ,ਦਿਨ ਦੀ ਥਕਾਵਟ ਦਾ ਕੁਝ ਚੈਨ ਮਿਲਦਾ ਸੀ।ਸ਼ਾਮ ਤਾਰਿਆ ਦੀ ਛਾਂ ਹੇਠ ਉਹ ਟਿਕਟਿਕੀ ਲਾ ਕੇ ਸੋਚਦਾ ਰਹਿੰਦਾ ਕਿ ਐਤਕੀ ਕੁਝ ਫਸਲ ਚੰਗੀ ਹੋ ਜਾਵੇਗੀ ਸ਼ਾਹੂਕਾਰਾ ਦਾ ਸਾਰਾ ਕਰਜਾ ਲਾ ਦੇਵਾਗਾ ਤੇ ਉਹ ਆਪਣੀ ਮੁੰਨੀ ਦਾ ਵਿਆਹ ਬੜੀ ਧੂੰਮ-ਧਾਮ ਨਾਲ ਕਰੇਗਾ,ਇਨ੍ਹਾਂ ਸੋਚਾਂ ਵਿੱਚ ਘਿਰੇ ਨੂੰ ਪਤਾ ਲੱਗਦਾ ਕਿ ਕਦੋ ਉਸ ਨੂੰ ਨੀਦ ਆਪਣੇ ਦਾਮਣ ਵਿੱਚ ਲਪੇਟ ਲੈਦੀ,ਦਿਨ ਚੜਨ ਸਾਰ ਹੀ ਉਹ ਰੋਟੀ ਖਾ ਕੇ ਖੇਤ ਚਲਿਆ ਜਾਦਾ ਤੇ ਆਪਣੇ ਨਿਤਨੇਮ ਦੇ ਧੰਦੇ ਵਿੱਚ ਜੁਟ ਜਾਂਦਾ। ਇਨਸਾਨ ਜਿੰਦਗੀ ਵਿੱਚ ਕਈ ਆਸਾ ਰੱਖਦਾ ਹੈ ਕਿ ਇਸ ਵਾਰ ਕੋਲ ਚਾਰ ਪੈਸੇ ਹੋ ਜਾਣ ਮੈ ਆ ਕਰਾਗਾ,ਉਹ ਕਰਾਗਾ ਪਰ ਹੁੰਦਾ ਕੁਝ ਹੋਰ ਹੀ ਹਰ ਵਾਰ ਉਸ ਦੀ ਆਸਾ ਤੇ ਪਾਣੀ ਫਿਰ ਜਾਦਾ,ਜਦੋਂ ਉਹ ਆਪਣੀ ਫਸਲ ਦਾ ਹਿਸਾਬ ਮੰਡੀ ਵਿਚੋ ਕਰਵਾਕੇ ਮੁੜਦਾ ਹੈ।ਪਰ ਕਿਸਾਨ ਦੀ ਜਿੰਦਗੀ ਕੁਝ ਹੈ ਕਿ ਇਹੋ ਜਿਹੀ ਸਭ ਕੁਝ ਗਵਾ ਕੇ ਵੀ ਸਬਰ ਕਰ ਲੈਦਾ ਹੈ ਤੇ ਆਪਣੀ ਕਿਸਮਤ ਨਵੇ ਸਿਰਿਓ ਸ਼ੁਰੂ ਕਰ ਦਿੰਦਾ ਹੈ ਉਸ ਨੂੰ ਇਹ ਨਹੀ ਪਤਾ ਹੁੰਦਾ ਕਿ ਇਸ ਵਾਰ ਵੀ ਆਪਣੀ ਫਸਲ ਨੁੰ ਬੱਚਿਆ ਵਾਂਗ ਪਾਲ ਕੇ ਵੱਡਿਆ ਕਰਦਾ ਹੈ ਜਿਵੇ ਇਨਸਾਨ ਅਪਣੀ ਉਲਾਦ ਨੂੰ ਦੁੱਖ ਝੱਲ ਕੇ ਵੱਡੇ ਹੋ ਕੇ ਉਸ ਦਾ ਸਹਾਰਾਂ ਬਣਨਗੇ ਪਰ ਉਸ ਦੀ ਔਲਾਦ ਵੱਡੇ ਹੋ ਕੇ ਉਸਨੂੰ ਧੋਖਾ ਦੇ ਜਾਦੀ ਹੈ ਇਹ ਨਹੀ ਉਸਨੂੰ ਘਰੋ ਕੱਢਣ ਤੱਕ ਜਾਦੀ ਹੈ।ਇਸ ਤਰਾਂ ਕਿਸਾਨ ਆਪਣੀ ਫਸਲ ਨੂੰ ਸਿਰ-ਧੜ ਦੀ ਬਾਜੀ ਲਾ ਕੇ ਪਾਲਦਾ ਹੈ।ਉਸਨੂੰ ਬੀਮਾਰੀ ਤੋ ਬਚਾਉਦਾ ਹੈ ਪਰ ਜਦੋ ਉਸ ਤੋ ਫਲ ਲੈਣ ਦਾ ਮੌਕਾ ਆਉਦਾ ਹੈ ਤਾਂ ਰੱਬ ਕਰੋਪ ਹੋ ਜਾਦਾ ਹੈ ਅਤੇ ਪੱਕੀ ਪਕਾਈ ਫਸਲ ਤਬਾਹ ਕਰ ਦਿੰਦਾ ਹੈ।ਅਰਥਾਤ ਕਿਸਾਨ ਦੀ ਜਿੰਦਗੀ ਤਬਾਹ ਕਰ ਦਿੰਦਾ ਹੈਉਸ ਦੀ ਬਣੀ ਬਣਾਈ ਜਿੰਦਗੀ ਵਿੱਚ ਇਕ ਇਹੋ ਜਿਹਾ ਤੁਫਾਨ ਆਉਦਾ ਹੈ ਕਿ ਉਹ ਨਾ ਤਾਂ ਇਧਰ ਦਾ ਰਹਿੰਦਾ ਹੈ ਅਤੇ ਨਾਂ ਹੀ ਉਧਰ ਦਾ, ਇਸ ਤਰਾ ਹੀ ਵਿਚਾਰੇ ਸੁਰਜੀਤ ਸਿੰਘ ਦੀ ਜਿੰਦਗੀ ਵਿੱਚ ਹੋਇਆ ਉਸ ਦੀਆ ਵੀ ਸਾਰੀਆ ਖੂਸ਼ੀਆ ਫਸਲ ਨਾ ਹੋਣ ਕਰਕੇ ਤਬਾਹ ਹੋ ਗਈਆ ਸਨ।ਉਸਦਾ ਜਹਾਨ ਵੀ ਉਜੜ ਗਿਆ ਸੀ। ਕਿਉਕਿ ਉਸਨੇ ਐਤਕੀ ਮੁੰਨੀ ਦਾ ਵਿਆਹ ਕਰਨਾ ਸੀ ਉਸ ਵਾਸਤੇ ਚੰਗਾ ਜਿਹਾ ਘਰ ਵੀ ਤਲਾਸ਼ ਕਰ ਲਿਆਂ ਸੀ। ਕਿਉਕਿ ਸੋਚਦਾ ਸੀ ਕਿ ਇਸ ਵਾਰ ਚੰਗੀ ਫਸਲ ਹੋ ਜਾਵੇ ਤਾਂ ਕਿ ਆਪਣੀ ਮੁੰਨੀ ਦਾ ਵਿਆਹ ਕਰਾਗਾ ਤੇ ਚੋਖਾ ਦਾਜ ਦੇ ਕੇ ਤੋਰਾਗਾ ਤਾਂ ਜੋ ਮੇਰੀ ਧੀ ਦੀ ਸੁਹਰੇ ਘਰ ਵਿੱਚ ਇੱਜਤ ਬਣੀ ਰਹੇਗੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ਕਿਉਕਿ ਗੜ੍ਹੇ ਪੈਣ ਕਰਕੇ ਸਾਰੀ ਫਸਲ ਤਬਾਹ ਹੋ ਗਈ ਸੀ॥ ਜਦੋ ਕਿਸੇ ਤੇ ਬੁਰੇ ਦਿਨ ਆਉਦੇ ਹਨ ਤਾਂ ਸਾਰੇ ਸਾਕ ਸੰਬੰਧੀ ਵੀ ਮੂੰਹ ਮੋੜ ਲੈਦੇ ਹਨ ਸੁਰਜੀਤ ਨੂੰ ਆਪਣੇ ਸਾਰੇ ਰਿਸ਼ਤੇਦਾਰਾ ਤੋ ਵਿਆਹ ਲਈ ਮੱਦਦ ਮੰਗੀ ਤੇ ਕਿਹਾ ਕਿ ਅਗਲੀ ਵਾਰੀ ਚੰਗੀ ਫਸਲ ਹੋਣ ਤੇ ਪੈਸਾ-ਪੈਸਾ ਚੁਕਾ ਦੇਵਾਗਾ,ਪਰ ਕਿਸੇ ਨੇ ਵੀ ਹਾਂ ਨਾ ਕੀਤੀ ਵਿਚਾਰਾ ਸਾਰੇ ਪਾਸੇ ਭੱਜ ਦੋੜ ਕੇ ਘਰ ਬੈਠ ਗਿਆ,ਇਕ ਦਿਨ ਉਸ ਦੇ ਮਨ ਵਿਚ ਆਇਆ ਕਿ ਆਪਣੇ ਆੜਤੀ ਤੋ ਹੀ ਪੁੱਛ ਕੇ ਦੇਖਦੇ ਹਾਂ ਸ਼ਾਇਦ ਉਸਨੂੰ ਹੀ ਮੇਰੇ ਤੇ ਤਰਸ ਆ ਜਾਵੇ,ਦੂਸਰੇ ਦਿਨ ਸਵੇਰੇ ਹੀ ਉਹ ਤਿਆਰ ਹੋ ਕੇ ਸ਼ਹਿਰ ਚਲਿਆ ਗਿਆ,ਪਰ ਸ਼ਾਹੁਕਾਰ ਨੇ ਵੀ ਤੋੜਕੇ ਜਵਾਬ ਦੇ ਦਿੱਤਾ ਤੇ ਕਹਿਣ ਲੱਗਾ ਕਿ ਸੁਰਜੀਤ ਸਿਹਾਂ ਮੈ ਤੈਨੁੰ ਇੰਨੇ ਪੈਸੇ ਕਿਥੋ ਦੇ ਦਿਆ,ਫਸਲ ਤੇਰੀ ਇਸ ਵਾਰ ਆਈ ਨਹੀ ਮੈ ਤੈਨੂੰ ਦੱਸ ਹਜਾਰ ਕਿਥੋ ਦੇ ਦੇਵਾ,ਵਿਚਾਰਾ ਮੂੰਹ ਲਟਕਾ ਕੇ ਥੱਕਿਆ ਹੋਇਆ ਘਰ ਆ ਪੁੱਜਿਆ। ਮੁੰਨੀ ਆਪਣੇ ਪਿਓ ਦੇ ਉਦਾਸ ਚੇਹਰੇ ਨੂੰ ਦੇਖਕੇ ਘਬਰਾ ਗਈ। ਮਨ ਵਿੱਚ ਸੋਚਣ ਲੱਗੀ ਕਿ ਅੱਗੇ ਬਾਪੂ ਤਾਂ ਬਾਪੂ ਕੇ ਉਦਾਸ ਵੀ ਨਹੀ ਹੋਇਆ ਸੀ ਅੱਜ ਕੀ ਹੋ ਗਿਆ ਬਾਪੂ ਨੂੰ? ਉਸ ਰਾਤ ਸੁਰਜੀਤ ਨੇ ਰੋਟੀ ਵੀ ਨਾ ਖਾਧੀ।ਬਹੁਤ ਵਾਰ ਪੁੱਛਣ ਤੇ ਉਸਨੇ ਤਬੀਅਤ ਖਰਾਬ ਹੋਣ ਦਾ ਬਹਾਨਾ ਲਾਕੇ ਸੋ ਗਿਆ।ਪਰ ਇਹ ਕਦੋ ਤੱਕ ਛੁਪਾਦਾ,ਆਖਰ ਤਾਂ ਪਤਾ ਲੱਗ ਹੀ ਜਾਣਾ ਸੀ।ਮੁੰਨੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਕਿ ਬਾਪੂ ਮੇਰੇ ਕਰਕੇ ਹੀ ਉਦਾਸ ਰਹਿੰਦਾ ਹੈ,ਮੈ ਹੀ ਉਸ ਤੇ ਬੋਝ ਬਣੀ ਹੋਈ ਹਾ ਕਿਓ ਨਾ ਬਾਪੂ ਦਾ ਬੋਝ ਹਲਕਾ ਕਰ ਦਿਆ, ਇਕ ਦਿਨ ਰਾਤ ਨੂੰ ਮੁੰਨੀ ਨੇ ਸਭ ਨੂੰ ਸੁਤਿਆ ਦੇਖ ਕੇ ਘਰੋ ਬਾਹਰ ਨਿਕਲ ਗਈ ਤੇ ਲਾਗਲੇ ਪਿੰਡ ਨਾਲ ਲੱਗਦੀ ਵੱਡੀ ਨਹਿਰ ਦੇ ਕੰਢੇ ਤੇ ਜਾ ਖੜੀ ਹੋਈ,ਨਹਿਰ ਦੇ ਕੰਢੇ ਖੜ ਕੇ ਜਿਵੇ ਕਹਿ ਰਹੀ ਹੋਵੇ ਕਿ ਜਿਵੇ ਆਪਣੇ ਬਾਪੂ ਸਾਰਾ ਭਾਰ ਹੋਲਾ ਕਰ ਰਹੀ ਹੋਵੇ,ਸੋਣ ਰਹੀ ਹੋਵੇ ਕਿ ਹੁਣ ਮੇਰਾ ਬਾਪੂ ਬੜੀ ਸਾਂਤੀ ਨਾਲ ਸੋਇਆ ਕਰੇਗਾ।ਉਸ ਦੀਆ ਅੱਖਾ ਪਰਨਾਲੇ ਵਾਂਗ ਵਹਿ ਤੂਰੀਆ ਪਰ ਉਹ ਬੇਬਸ ਸੀ।ਕਰਦੀ ਵੀ ਕਿ ਪੈਸੇ ਤੋ ਬਗੈਰ ਉਸਦਾ ਵਿਆਹ ਸੰਭਵ ਸੀ।ਇਸ ਦੂਨੀਆ ਵਿੱਚ ਪੈਸੇ ਤੋਂ ਬਗੈਰ ਕੀ ਜਿੰਦਗੀ ਹੈ।ਇੰਨਾ ਸੋਚਾ ਵਿੱਚ ਹੀ ਉਸਦੇ ਪੈਰ ਨਹਿਰ ਵੱਲ ਕਦੋ ਚਲੇ ਗਏ ਉਸਨੂੰ ਪਤਾ ਹੀ ਨਾ ਲੱਗਾ।ਉਸਨੇ ਮਨ ਕਰੜਾ ਕਰਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਬੇ-ਰਹਿਮ ਪਾਣੀ ਸੁਰਜੀਤ ਦੀ ਮੁੰਨੀ ਨੁੰ ਨਿਗਲ ਗਿਆ।ਸਵੇਰੇ ਜਦੋਂ ਸੁਰਜੀਤ ਉਠਿਆ ਤਾਂ ਮੁੰਨੀ ਨੁੰ ਘਰ ਨਾ ਵੇਖ ਕੇ ਘਬਰਾ ਗਿਆ ।ਸਾਰੇ ਪਾਸੇ ਖੋਜ ਕਰਨ ਤੋ ਬਾਅਦ ਥੱਕਿਆ ਟੁਟਿਆ ਘਰ ਪੰਹੁਚਿਆ ਤੇ ਸੋਚਣ ਲੱਗਾ ਕਿ ਜਿਸ ਤਲਾਸ ਵਿੱਚ ਉਹ ਘੁੰਮ ਰਿਹਾ ਸੀ ਭਟਕ ਰਿਹਾ ਸੀ।
ਦਰ-ਦਰ ਦੇ ਧੱਕੇ ਖਾ ਰਿਹਾ ਸੀ।ਹੁਣ ਮੁੱਕ ਗਈ ਸੀ।ਹੁਣ ਉਸਨੂੰ ਪੈਸੇ ਦੀ ਕੋਈ ਲੋੜ ਨਹੀ ਸੀ।ਇਨ੍ਹਾਂ ਸੋਚਾ ਵਿੱਚ ਉਸ ਨੂੰ ਇਕ ਧੱਕਾ ਜਿਹਾ ਲੱਗਾ ਤੇ ਉਹ ਆਪਣੀ ਮੁੰਨੀ ਕੋਲ ਚਲਾ ਗਿਆ।ਹੁਣ ਉਸਦਾ ਸਰੀਰ ਇਸ ਦੂਨੀਆ ਵਿੱਚ ਰਹਿ ਗਿਆ ਸੀ।ਇਸ ਜਾਲਿਮ ਦੂਨੀਆ ਵਿੱਚ,ਉਹ ਦੂਨੀਆ ਜਿਹੜੀ ਉਸ ਦੀ ਮੁੰਨੀ ਖਾ ਗਈ ਸੀ,ਉਸ ਦੀ ਰੂਹ ਹੁਣ ਮੁੰਨੀ ਦੀ ਰੂਹ ਦੀ ਤਲਾਸ਼ ਕਰ ਰਹੀ ਹੈ।
ਪੇਸਕਸ : ਕੁਲਵੰਤ ਦੇਹਲਾ
ਤਲਾਸ਼


