Skip to content
Independent perspectives. Global stories.
BREAKING

ਉੱਤਰ ਪ੍ਰਦੇਸ਼ ’ਚ ਥਾਣੇ ਬਣੇ ਸਮਾਜਵਾਦੀ ਪਾਰਟੀ ਦੇ ਦਫਤਰ : ਪ੍ਰਧਾਨ ਮੰਤਰੀ ਦਾ ਦੋਸ਼

Share this story

ਕਾਂਗਰਸ ਅਤੇ ਸਪਾ ਨੇ ਡੁਬਦਿਆਂ ਇੱਕ ਦੂਜੇ ਦਾ ਹੱਥ ਫੜਿਆ
image ਫਤਿਹਪੁਰ, 19 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ  ਸ੍ਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ‘ਚ ਫਤਿਹਪੁਰ ਵਿਖੇ ਐਤਵਾਰ ਨੂੰ ਵਿਜੇ ਸ਼ੰਖ ਨਾਦ ਰੈਲੀ ਨੂੰ ਸੰਬੋਧਨ ਕਰਦੇ ਹੋਏ ਯੂਪੀ ਵਿੱਚ ਹੁਕਮਰਾਨ ਸਮਾਜਵਾਦੀ ਪਾਰਟੀ ਅਤੇ ਉਸ ਦੀ ਸਹਿਯੋਗੀ ਕਾਂਗਰਸ ਉੱਪਰ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਹੈ ਕਿ ਯੂਪੀ ਵਿੱਚ ਵਿਕਾਸ ਦੇ ਵਨਵਾਸ ਦੇ 14 ਸਾਲ ਪੂਰੇ ਹੋ ਗਏ ਹਨ, ਹੁਣ ਇਸ ਨੂੰ ਖਤਮ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਪਾਰਟੀ ਦੇ ਦਫਤਰਾਂ ਨੂੰ ਥਾਣੇ ਬਣਾ ਦਿੱਤਾ ਹੈ। ਹਾਲ ਇਹ ਹੈ ਕਿ ਮੰਤਰੀ ਤੇ ਐਫਆਰਆਈ ਦਰਜ ਕਰਨ ਲਈ ਸੁਪਰੀਮ ਕੋਰਟ ਨੂੰ ਤਾੜਣਾ ਕਰਨੀ ਪਈ। ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਨੂੰ ਉਨ੍ਹਾਂ ਨੇ ਦੋ ਡੁਬਦੀਆਂ ਧਿਰਾਂ ਨੂੰ ਇੱਕ ਦੂਜੇ ਦਾ ਹੱਥ ਫੜਣ ਨਾਲ ਤੁਲਨਾ ਕੀਤੀ। ਯੂਪੀ ਵਿੱਚ ਧਰਮ ਦੇ ਆਧਾਰ ਉੱਪਰ ਵਿਤਕਰੇ ਉੱਪਰ ਵੀ ਉਨ੍ਹਾਂ ਨੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਨਿਰਪੱਖਤਾ ਨਾਲ ਕੰਮ ਨਹੀਂ ਕਰ ਰਹੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਯੂਪੀ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੋਦੀ ਨੇ ਕਿਹਾ ਕਿ ਇਮਾਨਦਾਰ ਲੋਕਾਂ ਦਾ ਯੂ.ਪੀ ’ਚ ਜਿਊਣਾ ਮੁਸ਼ਕਿਲ ਹੋ ਗਿਆ ਹੈ।ਮੋਦੀ ਨੇ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਮਤਲਬ ਸਮਝਾਉਂਦੇ ਹੋਏ ਕਿਹਾ ਕਿ ਸਾਰਿਆ ਨੂੰ ਉਸ ਦਾ ਹੱਕ ਮਿਲਣਾ ਚਾਹੀਦਾ ਹੈ, ਫਿਰ ਭਾਵੇਂ ਉਹ ਕਿਸੇ ਵੀ ਮਾਤਾ ਦੀ ਕੁੱਖੋਂ ਪੈਦਾ ਹੋਇਆ ਹੋਵੇ।ਉੱਤਰ ਪ੍ਰਦੇਸ਼ ’ਚ ਭੇਦਭਾਵ ਸਭ ਤੋਂ ਵੱਡਾ ਸੰਕਟ ਮੋਦੀ ਨੇ ਇੱਥੇ ਇਕ ਚੋਣ ਰੈਲੀ ’ਚ ਕਿਹਾ, ‘‘ਉੱਤਰ ਪ੍ਰਦੇਸ਼ ’ਚ ਭੇਦਭਾਵ ਸਾਰਿਆ ਨੂੰ ਵੱਡਾ ਸੰਕਟ ਹੈ।ਨਿਆਂ ਦੀਆਂ ਜੜ੍ਹਾਂ ’ਚ ਭੇਦਭਾਵ ਹੈ, ਜਿਸ ਦਾ ਵੀ ਹੱਕ ਹੈ।ਇਹੀ ਹੈ ਸਾਰਿਆ ਦਾ ਸਾਥ ਅਤੇ ਸਾਰਿਆ ਦਾ ਵਿਕਾਸ।‘‘
ਸਾਰਿਆ ਨੂੰ ਮਿਲਣੀ ਚਾਹੀਦੀ ਬਿਜਲੀ- ਉਨ੍ਹਾਂ ਨੇ ਕਿਹਾ, ‘‘ਪਿੰਡ ‘ਚ ਸ਼ਮਸ਼ਾਨਘਾਟ ਵੀ ਬਣਨਾ ਚਾਹੀਦਾ। ਰਮਜਾਨ ’ਚ ਬਿਜਲੀ ਮਿਲਦੀ ਹੈ ਤਾਂ ਦੀਵਾਲੀ ‘ਚ ਵੀ ਮਿਲਣੀ ਚਾਹੀਦੀ ਹੈ।ਹੋਲੀ ’ਚ ਬਿਜਲੀ ਮਿਲਦੀ ਹੈ ਤਾਂ ਈਦ ’ਤੇ ਵੀ ਮਿਲਣੀ ਚਾਹੀਦੀ।ਕੋਈ ਭੇਦਭਾਵ ਨਹੀਂ ਹੋਣਾ ਚਾਹੀਦੀ।ਸਰਕਾਰ ਦਾ ਕੰਮ ਹੈ ਭੇਦਭਾਵ ਮੁਕਤ ਸ਼ਾਸਨ ਚਲਾਉਣਾ।ਕਿਸੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ… ਧਰਮ ਅਤੇ ਜਾਤੀ ਦੇ ਆਧਾਰ ’ਤੇ ਤਾਂ ਬਿਲਕੁੱਲ ਨਹੀਂ।’’
ਕਾਨੂੰਨ ਦਾ ਰਾਜ ਨਾ ਹੋਣ ਕਾਰਨ ਜਨਤਾ ਪਰੇਸ਼ਾਨ- ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨੇ ਸਪਾ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ।ਮੋਦੀ ਨੇ ਕਿਹਾ ਕਿ ਇਮਾਨਦਾਰ ਲੋਕਾਂ ਦਾ ਯੂ.ਪੀ. ’ਚ ਜਿਊਣਾ ਮਸ਼ਕਿਲ ਹੋ ਗਿਆ ਹੈ।
ਸਪਾ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਂ ਬਲਾਤਕਾਰ ਅਤੇ ਕਤਲਾਂ ’ਚ ਸਾਹਮਣੇ ਆ ਰਹੇ ਹਨ।ਉੱਤਰ ਪ੍ਰਦੇਸ਼ ‘ਚ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਨੂੰ ਰਿਪੋਰਟ ਦਰਜ ਕਰਾਉਣ ਲਈ ਸੁਪਰੀਮ ਕੋਰਟ ਦੇ ਕੋਲ ਆਉਣਾ ਪੈ ਰਿਹਾ ਹੈ।
ਹਾਲਤ ਤਾਂ ਇਹ ਹੋ ਗਈ ਹੈ ਕਿ ਥਾਣਿਆਂ ’ਚ ਐੱਫ.ਆਈ.ਆਰ. ਦਰਜ ਕਰਵਾਉਣ ਲਈ ਸਪਾ ਦਾ ਝੰਡਾ ਲਾਉਣਾ ਪੈਂਦਾ ਹੈ, ਜਿਸ ਦੀ ਗੱਡੀ ‘ਚ ਸਪਾ ਦਾ ਝੰਡਾ ਨਹੀਂ ਹੁੰਦਾ ਉਸ ਦੀ ਥਾਣਿਆਂ ‘ਚ ਐਫ.ਆਈ.ਆਰ. ਨਹੀਂ ਦਰਜ ਹੁੰਦੀ।
ਸਰਕਾਰ ਖਜਾਨੇ ਨੂੰ ਲੁੱਟ ਰਹੇ ਹਨ ਅਖਿਲੇਸ਼- ਮੋਦੀ ਨੇ ਰਾਜ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸਰਕਾਰੀ ਖਜਾਨੇ ਤੋਂ ਧਨ ਲੁੱਟ ਕੇ ਟੀ.ਵੀ. ਅਤੇ ਅਖਬਾਰਾਂ ’ਚ ਛਾਏ ਰਹਿਣ ਦੀਆਂ ਕੋਸ਼ਿਸ਼ਾਂ ਨਾਲ ਕੁਝ ਨਹੀਂ ਹੋਣ ਵਾਲਾ ਹੈ ਕਿਉਂਕਿ, ‘‘ਇਹ ਜਨਤਾ ਹੈ, ਸਾਰਿਆ ਕੁਝ ਜਾਣਦੀ ਹੈ।ਜਨਤਾ ਆਸਾਨੀ ਨਾਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੰਦੀ ਹੈ।

WRITTEN BY