Skip to content
Independent perspectives. Global stories.
BREAKING

ਪਾਕਿਸਤਾਨੀ, ਬੰਗਲਾਦੇਸ਼ੀ ਮੂਲ ਦੇ ਲੋਕਾਂ ਨੂੰ ਪ੍ਰਵਾਸੀ ਭਾਰਤੀ ਕਾਰਡ ਨਹੀਂ

Share this story

ਨਵੀਂ ਦਿੱਲੀ, 18 ਅਗਸਤ (ਪੀ.ਟੀ.)-ਸਰਕਾਰ ਨੇ ਨਾਗਰਿਕਤਾ ਨਿਯਮ ‘ਚ ਇਕ ਵੱਡਾ ਬਦਲਾਅ ਕਰਦੇ ਹੋਏ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਦੇ ਕਿਸੇ ਵੀ ਵਿਅਕਤੀ ਨੂੰ ਪ੍ਰਵਾਸੀ ਭਾਰਤੀ ਕਾਰਡ ਨਹੀਂ ਦਿੱਤਾ ਜਾਵੇਗਾ ਜੋ ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਨਾਗਰਿਕ ਹੋਵੇ ਜਾਂ ਪਹਿਲਾਂ ਰਿਹਾ ਹੋਵੇ। ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀ ਕਾਰਡ ਹੋਲਡਰ ਦੇ ਕੋਲ ਇਸ ਤਰ੍ਹਾਂ ਦੇ ਕੁਝ ਅਧਿਕਾਰ ਨਹੀਂ ਹੋਣਗੇਂ ਜੋ ਭਾਰਤੀ ਨਾਗਰਿਕਾਂ ਕੋਲ ਹੁੰਦੇ ਹਨ ਜਿਵੇਂ ਕਿ ਪ੍ਰਵਾਸੀ ਭਾਰਤੀ ਕਾਰਡ ਧਾਰਕ ਨੂੰ ਰੋਜ਼ਗਾਰ ਦੇ ਅਵਸਰ ‘ਚ ਸਮਾਨਤਾ, ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਦੀਆਂ ਚੋਣਾਂ ਲੜਣ ਅਤੇ ਉੱਚ ਅਦਾਲਤ ਦੇ ਜੱਜ ਬਨਣ ਦਾ ਹੱਕਦਾਰ ਨਹੀਂ ਹੋਵੇਗਾ। ਇਸ ਤਰ੍ਹਾਂ ਦੇ ਕਾਰਡ ਧਾਰਕ ਭਾਰਤ ‘ਚ ਕਿਥੇ ਵੀ ਵਿਧਾਇਕ ਨਹੀਂ ਬਣ ਸਕਦੇ ਅਤੇ ਵੋਟ ਪਾਉਣ ਦਾ ਵੀ ਹੱਕ ਨਹੀਂ ਰੱਖਣਗੇ। ਸੰਸਦ ‘ਚ ਪਿਛਲੇ ਹਫਤੇ ਨਾਗਰਿਕ (ਸੋਧ) ਬਿੱਲ- 2011 ਪਾਸ ਕੀਤਾ ਗਿਆ ਹੈ।ਲਾਪਰਵਾਹੀ ਕਾਰਨ ਹੋ ਸਕਦਾ ਹੈ ਪਣਡੁੱਬੀ ਹਾਦਸਾ : ਰੂਸਨਵੀਂ ਦਿੱਲੀ, 18 ਅਗਸਤ (ਪੀ.ਟੀ.)- ਰੂਸ ਦੇ ਉੱਪ ਪ੍ਰਧਾਨ ਮੰਤਰੀ ਦਮਿਤਰੀ ਰੋਗੋਜਿਨ ਨੇ ਕਿਹਾ ਹੈ ਕਿ ਪਣਡੁੱਬੀ ਸਿੰਧੂ ਰੱਖਿਅਕ ‘ਚ ਧਮਾਕਿਆਂ ਦਾ ਕਾਰਨ ਸੰਭਾਵਿਤ ਤੌਰ ‘ਤੇ ਨਿਯਮਾਂ ਦਾ ਉਲੰਘਣ ਹੋ ਸਕਦਾ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਪਣਡੁੱਬੀ ਨਿਰਮਾਣ ਤੋਂ ਬਾਅਦ ਭਾਰਤ ਨੇ ਤਕਨੀਕੀ ਪਹਿਲੁਆਂ ‘ਤੇ ਕੋਈ ਸਵਾਲ ਨਹੀਂ ਉਠਾਇਆ ਸੀ। ਹਾਲ ਹੀ ‘ਚ ਭਾਰਤ ਨੇ ਰੂਸ ਕੋਲੋਂ ਇਸ ਪਣਡੁੱਬੀ ਦੀ ਮੁਰੰਮਤ ਕਰਵਾਈ ਸੀ।

WRITTEN BY