ਬਰਨਾਲਾ, 18 ਅਗਸਤ (ਜਤਿੰਦਰ ਦਿਓਗਣ)-ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਆਗੂ ਤੇ ਨਗਰ ਕੋਸ਼ਲਰ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਬਾਦਲ ਸਰਕਾਰ ਨੇ ਚਲਾਈਆਂ ਸਾਰੀਆਂ ਗਰੀਬ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ ਜਿਸ ਕਾਰਣ ਗਰੀਬ ਲੋਕਾਂ ਵਿੱਚ ਹਾਹਾਕਾ ਮੱਚੀ ਹੋਈ ਹੈ ਤੇ ਉਹ ਬਾਦਲ ਸਰਕਾਰ ਤੋ ਅਤਿ ਨਿਰਾਸ਼ ਹਨ। ਉਨਾਂ ਕਿਹਾ ਕਿ ਸੂਬੇ ਦੇ ਗਰੀਬ ਲੋਕਾਂ ਨੂੰ ਸੀਵਰੇਜ ਪਾਣੀ ਦਾ ਬਿਲ ਮੁੜ ਲਗਾ ਦਿੱਤੇ ਗਏ ਹਨ ਤੇ ਦੂਗਣੇ ਚੌਗਣੇ ਭੇਜ ਦਿੱਤੇ ਗਏ ਹਨ, ਇਸਤੋ ਇਲਾਵਾ ਸੂਬੇ ਅੰਦਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਵੀ ਖੋਖਲੇ ਸਿੱਧ ਹੋ ਰਹੇ ਹਨ, ਸੂਬੇ ਦੇ ਸਰਕਾਰੀ ਹਸਪਤਾਲਾਂ ਅੰਦਰ ਨਾ ਤਾਂ ਪੂਰੇ ਡਾਕਟਰ ਹਨ, ਨਾ ਦਵਾਈਆਂ ਤੇ ਨਾ ਹੀ ਮਸ਼ੀਨਾ ਹਨ, ਇੱਥੋ ਤੱਕ ਕਿ ਸਰਕਾਰੀ ਹਸਪਤਾਲਾਂ ਵਿੱਚ ਵੀ ਸਰਕਾਰੀ ਫੀਸਾਂ ਵਿੱਚ ਦੁੱਗਣਾ ਵਾਧਾ ਕਰ ਦਿੱਤਾ ਗਿਆ ਹੈ ਜੋ ਕਿ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਪਹੁੰਚ ਗਿਆ ਹੈ, ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ, ਗਰੀਬਾਂ ਨੂੰ ਜਾਰੀ ਕੀਤੇ ਨੀਲੇ ਕਾਰਡ ਹਜਾਰਾਂ ਦੀ ਗਿਣਤੀ ਵਿੱਚ ਕੱਟ ਦਿੱਤੇ ਗਏ ਹਨ। ਕਾਂਗਰਸੀ ਨੇਤਾ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਬਰਨਾਲਾ ਸਹਿਰ ਅੰਦਰ ਖੰਭਾ ਵਾਂਗ ਬਣੇ ਵਿਓਪਾਰ ਮੰਡਲ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਬੂਰੀ ਤਰਾਂ ਅਫਸਲ ਸਿੱਧ ਹੋਏ ਹਨ,ਸਭ ਨੂੰ ਵੱਡੇ ਆਹੁਦਿਆਂ ਦਾ ਲਾਲਚ ਹੈ ਪਰ ਕਿਸੇ ਨੂੰ ਵੀ ਵਪਾਰੀਆਂ ਦੇ ਹਿੱਤਾਂ ਦਾ ਖਿਆਲ ਨਹੀ ਹੈ ਉਨਾਂ ਕਿਹਾ ਕਿ ਇਸੇ ਤਰਾਂ ਭਾਜਪਾ ਵੀ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਬੂਰੀ ਤਰਾਂ ਅਸਫਲ ਸਿੱਧ ਹੋਈ ਹੈ।ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਉਹ ਵਪਾਰੀਆਂ ਤੇ ਹਿੰਦੂਆਂ ਦੇ ਹਿੱਤਾਂ ਦੀ ਰਾਖੀ ਲਈ ਯੁਵਾ ਅੱਗਰਵਾਲ ਸਭਾ ਪੰਜਾਬ ਦਾ ਗਠਨ ਕਰਨ ਜਾ ਰਹੇ ਹਨ,ਜਿਸਦੇ ਬੈਨਰ ਤਲੇ ਹਿੰਦੂਆਂ ਤੇ ਵਪਾਰੀਆਂ ਦੀਆਂ ਸਮੱਸਿਆਂਵਾਂ ਲਈ ਸਰਕਾਰ ਵਿਰੁੱਧ ਸੰਘਰਸ਼ ਲÎੜਿਆ ਜਾਇਆ ਕਰੇਗਾ।



