ਨਵੀਂ ਦਿੱਲੀ, 18 ਅਗਸਤ (ਪੀ.ਟੀ.)- ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪਿਛਲੇ ਸਾਲ 16 ਦਸੰਬਰ ਨੂੰ ਇਕ ਚਲਦੀ ਬੱਸ ‘ਚ ਹੋਏ ਸਮੂਹਿਕ ਜਬਰ ਜਨਾਹ ਮਾਮਲੇ ‘ਚ ਅਦਾਲਤ ‘ਚ ਆਖਰੀ ਦਲੀਲਾਂ 22 ਅਗਸਤ ਤੋਂ ਸ਼ੁਰੂ ਹੋਣਗੀਆਂ। ਅਦਾਲਤ ਨੇ ਮਾਮਲੇ ‘ਚ 2 ਦੋਸ਼ੀਆਂ ਨੂੰ ਆਪਣੇ ਬਚਾਅ ‘ਚ ਜ਼ਿਆਦਾ ਗਵਾਹਾਂ ਨੂੰ ਪੇਸ਼ ਕਰਨ ਦੀ ਇਜਾਜ਼ਤ ਵੀ ਦਿੱਤੀ ਹੈ। ਵਧੀਕ ਜੱਜ ਯੋਗੇਸ਼ ਖੰਨਾ ਨੇ ਸ਼ਨੀਵਾਰ ਨੂੰ ਦੋਸ਼ੀ ਵਿਨੈ ਸ਼ਰਮਾ ਅਤੇ ਪਵਨ ਗੁਪਤਾ ਦੇ ਵਕੀਲ ਨੂੰ ਇਨ੍ਹਾਂ ਦੇ ਬਚਾਅ ਲਈ ਸੋਮਵਾਰ ਤੱਕ ਸਬੂਤ ਪੇਸ਼ ਕਰਨ ਦੀ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਹੋਰ ਜ਼ਿਆਦਾ ਮੌਕਾ ਨਹੀਂ ਦਿੱਤੀ ਜਾਵੇਗਾ।ਪਾਇਲਟ ਬਣਨਾ ਚਾਹੁੰਦੇ ਸਨ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮਨਵੀਂ ਦਿੱਲੀ, 18 ਅਗਸਤ (ਪੀ.ਟੀ.)- ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਦਾ ਸੁਪਨਾ ਪਾਇਲਟ ਬਣਨ ਦਾ ਸੀ ਪਰ ਉਹ ਆਪਣੇ ਸੁਪਨੇ ਨੂੰ ਪੂਰਾ ਕਰਦੇ ਕਰਦੇ ਐਨ ਮੌਕੇ ‘ਤੇ ਰਹਿ ਗਏ ਸਨ ਕਿਉਂਕਿ ਭਾਰਤੀ ਹਵਾਈ ਸੈਨਾ ‘ਚ ਉਸ ਵਕਤ ਸਿਰਫ 8 ਸੀਟਾਂ ਖਾਲੀ ਸਨ ਪਰ ਕਲਾਮ ਨੂੰ ਨੌਵੇਂ ਸਥਾਨ ਲਈ ਚੁਣਿਆਂ ਗਿਆ ਸੀ, ਜਿਸ ‘ਤੇ ਉਹ ਆਪਣਾ ਸੁਪਨਾ ਪੂਰਾ ਨਾ ਕਰ ਸਕੇ। ਇਹ ਗੱਲ ਉਨ੍ਹਾਂ ਨੇ ਆਪਣੀ ਨਵੀਂ ਕਿਤਾਬ ‘ਚ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਪਾਇਲਟ ਬਣਨ ਲਈ ਬਹੁਤ ਬੇਤਾਬ ਸਨ, ਉਨ੍ਹਾਂ ਨੇ ਇਸ ਲਈ ਏਅਰੋਨਾਟੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਵੀ ਕੀਤੀ ਸੀ।



