Skip to content
Independent perspectives. Global stories.
BREAKING

ਗੁਰਬਖ਼ਸ਼ ਸਿੰਘ ਹਾਈਜੈਕਰ ਗੰਭੀਰ ਬੀਮਾਰ

Share this story

ਬਠਿੰਡਾ, 18 ਅਗਸਤ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ)-ਸਥਾਨਕ ਸ਼ਹਿਰ ਦੇ ਆਦੇਸ਼ ਹਸਪਤਾਲ ਵਿਚ ਸ: ਗੁਰਬਖ਼ਸ ਸਿੰਘ ਹਾਈਜੈਕਰ(78) ਪਿਛਲੇ ਕਈ ਦਿਨਾਂ ਤੋਂ ਸਖ਼ਤ ਬੀਮਾਰ ਹੋਣ ਕਾਰਨ ਦਾਖ਼ਲ ਹਨ। ਜਿਨ੍ਹਾਂ ਦਾ ਪਤਾ ਕਰਨ ਲਈ ਸ੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਕਰਨੈਲ ਸਿੰਘ ਪੰਜੋਲੀ ਅੰਤ੍ਰਿਗ ਮੈਂਬਰ ਐਸ ਜੀ ਪੀ ਸੀ ਵੱਲੋਂ  ਇਕ ਵਫ਼ਦ ਮੈਨੇਜਰ ਸਮੇਰ ਸਿੰਘ ਗੁਰਦੁਆਰਾ ਹਾਜੀ ਰਤਨ ਸਾਹਿਬ ਦੀ ਅਗਵਾਈ ਵਿਚ ਉਨ੍ਹਾਂ ਦਾ ਪਤਾ ਕਰਨ ਲਈ ਹਸਪਤਾਲ ਪੁੱਜਾ, ਜਿਨ੍ਹਾ ਨੇ ਸ: ਗੁਰਬਖ਼ਸ ਸਿੰਘ ਦਾ ਹਾਲ ਚਾਲ ਪਤਾ ਕਰਨ ਤੋਂ ਬਾਅਦ ਉਨ੍ਹਾਂ ਦੀ ਸੇਵਾ ਸੰਭਾਲ ਅਤੇ ਇਲਾਜ ਵਾਸਤੇ ਇਕ ਸੇਵਾਦਾਰ ਦੀ ਡਿਊਟੀ ਵਿਸ਼ੇਸ਼ ਤੌਰ ‘ਤੇ ਲਗਾਈ। ਮੈਨੇਜਰ ਸਮੇਰ ਸਿੰਘ ਨੇ ਦੱਸਿਆ ਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਦੇ ਕਾਰਨ ਕਰਨੈਲ ਸਿੰਘ ਪੰਜੋਲੀ ਅੰਤ੍ਰਿਗ ਮੀਬਰਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਗੁਰਬਖ਼ਸ ਸਿੰਘ ਹਾਈਜੈਕਰ ਦੇ ਇਲਾਜ ਵਿਚ ਹਰ ਪ੍ਰਕਾਰ ਦਾ ਸਹਿਯੋਗ ਦੇਣਗੇ।

WRITTEN BY