Skip to content
Independent perspectives. Global stories.
BREAKING

ਜ਼ੋਨ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਸੰਘੇੜਾ ਦੇ ਵਿਦਿਆਰਥੀ ਰਹੇ ਅੱਵਲ

Share this story

ਬਰਨਾਲਾ, 18 ਅਗਸਤ (ਜਤਿੰਦਰ ਦਿਓਗਣ)-ਸਰਕਾਰੀ ਹਾਈ ਸਕੂਲ ਸੰਘੇੜਾ ਦੇ ਖਿਡਾਰੀਆਂ ਨੇ ਜੋਨ ਪੱਧਰ ਤੇ ਜਿਲ੍ਹਾ ਪੱਧਰ ਦੀਆਂ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ। ਖੋ-ਖੋ ਅੰਡਰ-17 ਲੜਕੀਆਂ ਵਿੱਚ ਸਕੂਲ ਦੀ ਟੀਮ ਨੇ ਸ਼ਾਨਦਾਰ ਖੇਡ ਮੁਕਾਬਲਿਆਂ ਵਿੱਚੋਂ ਜਿਲ੍ਹਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਟੇਟ ਲੇਵਲ ਦੇ ਟੂਰਨਾਮੈਂਟ ਲਈ ਬੀਰਬੰਤੀ ਕੌਰ, ਪਵਨਪ੍ਰੀਤ ਕੌਰ, ਲਵਪ੍ਰੀਤ ਕੌਰ, ਮਨਪ੍ਰੀਤ ਕੌਰ, ਕਿਰਨਦੀਪ ਕੌਰ, ਰਵਿੰਦਰਜੀਤ ਕੌਰ ਤੇ ਕਿਰਨਦੀਪ ਕੌਰ ਦੀ ਚੋਣ ਕੀਤੀ ਗਈ। ਬਾਸਕਟ ਬਾਲ ਅੰਡਰ-17 ਲੜਕੀਆਂ ਵਿੱਚੋਂ ਅਮਨਪ੍ਰੀਤ ਕੌਰ, ਬਾਸਕਟ ਅੰਡਰ 19 ਵਿੱਚੋਂ ਜਗਸੀਰ ਸਿੰਘ ਨੇ ਲੜਕਿਆਂ ਦੀ ਖੇਡ ਮੁਕਾਬਲਿਆਂ ਵਿੱਚ ਜਿਲ੍ਹੇ ਵਿੱਚ ਪੁਜੀਸ਼ਨ ਪ੍ਰਾਪਤ ਕੀਤੀ ਤੇ ਪੰਜਾਬ ਦੀ ਟੀਮ੍ਵ੍ਵ੍ਵ੍ਵ੍ਵ੍ਵ ਲਈ ਚੁਣੇ ਗਏ। ਮਾਡਲ ਪ੍ਰਦਰਸ਼ਨੀ  (ਸਮਾਜਿਕ ਸਿੱਖਿਆ) ਵਿੱਚ ਕਲੱਸਟਰ ਪੱਧਰ ਦੇ ਮੁਕਾਬਲੇ ਵਿੱਚੋਂ ਅਸੀਸ਼ ਗੋਇਲ ਅੱਠਵੀਂ ਬੀ. ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਚਾਰਟ ਮੁਕਾਬਲਿਆਂ ਵਿੱਚ ਜੋਨ ਪੱਧਰੀ ਮੁਕਾਬਲੇ ਵਿੱਚੋ ਜਸਵੀਰ ਕੌਰ ਅੱਠਵੀਂ ਏ ਤੇ ਅਰਸ਼ਦੀਪ ਕੌਰ ਸੱਤਵੀਂ ਬੀ. ਨੇ ਜੋਨ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਜਿੱਤ ਪ੍ਰਾਪਤ ਤੇ ਸਕੂਲ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੈਨੇਜਮੈਂਟ ਦੇ ਚੇਅਰਮੈਨ ਕ੍ਰਿਸ਼ਨ ਸਿੰਘ ਨੇ 1000 ਰੁਪਏ, ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੈਂਬਰ ਜਸਵੰਤ ਸਿੰਘ ਸੰਧੂ ਨੇ 500 ਰੁਪਏ ਦੇ ਕੇ ਖਿਡਾਰੀਆਂ ਦੀ ਵਿਸੇਸ਼ ਤੌਰ ਤੇ ਹੌਂਸਲਾ ਅਫਜਾਈ ਕੀਤੀ। ਸਕੂਲ ਦੇ ਇੰਚਾਰਜ ਅਧਿਆਪਕ ਰਣਜੀਤ ਸਿੰਘ ਬਰਨਾਲਾ ਨੇ ਇਹਨਾਂ ਖਿਡਾਰੀਆਂ ਨੂੰ ਇੱਕ-ਇੱਕ ਮੇਮੈਂਟੋ ਅਤੇ ਇੱਕ-ਇੱਕ ਮੈਡਲ ਯਾਦਗਾਰੀ ਚਿੰਨ੍ਹ ਦਿੱਤਾ। ਇਸ ਮੌਕੇ ਟੀਮ ਦੇ ਕੋਚ ਮੈਡਮ ਪਰਮਜੀਤ ਕੌਰ ਸੀ.ਪੀ.ਈ.ਟੀ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਿਰ ਸਨ।

WRITTEN BY