Skip to content
Independent perspectives. Global stories.
BREAKING

ਸ. ਰਵੀਇੰਦਰ ਸਿੰਘ ਦੀ ਅਗਵਾਈ ’ਚ ਨਵੀਂ ਪਹਿਲ ਕਦਮੀ ਦੇ ਅਰਥ

Share this story

image ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਟਕਸਾਲੀ ਅਕਾਲੀ, ਪੰਥਕ ਹਿੱਤਾਂ ਦੇ ਪਹਿਰੇਦਾਰ ਅਤੇ ਅਕਾਲੀ ਦਲ 1920 ਦੇ ਪ੍ਰਧਾਨ  ਸ. ਰਵੀਇੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਹੋਣ ਜਾ ਰਹੀਆਂ ਆਮ ਚੋਣਾਂ ਲਈ ਇਕ ਨਵਾਂ ਮੋਰਚਾ ਕਾਇਮ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਸ. ਰਵੀਇੰਦਰ ਸਿੰਘ ਉ¤ਪਰ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਨਿਰਮਲ ਸੰਪਰਦਾਇ, ਵੱਡਾ ਜਨਤਕ ਆਧਾਰ ਰੱਖਣ ਵਾਲੀਆਂ ਪੰਥਕ ਜਥੇਬੰਦੀਆਂ ਅਤੇ ਸੰਪਰਦਾਵਾਂ ਨੇ ਡੂੰਘਾ ਵਿਸ਼ਵਾਸ ਜਤਾਇਆ ਹੈ ਅਤੇ ਉਨ੍ਹਾਂ ਨੂੰ ਇਹ ਪਹਿਲ ਕਦਮੀ ਲੈਣ ਲਈ ਅਧਿਕਾਰਤ ਕੀਤਾ ਹੈ। ਸਿੱਖ ਪੰਥ ਅਤੇ ਪੰਜਾਬ ਲਈ ਇਹ ਇਕ ਵੱਡੇ ਮਹੱਤਵ ਵਾਲੀ ਗੱਲ ਹੈ। ਸ. ਰਵੀਇੰਦਰ ਸਿੰਘ ਦਾ ਸਬੰਧ ਇੱਕ ਅਜਿਹੇ ਪੰਥਕ ਪਰਿਵਾਰ ਨਾਲ ਹੈ ਜਿਸ ਨੇ ਸਿੱਖ ਪੰਥ ਦੇ ਹਿੱਤਾਂ ਅਤੇ ਪੰਜਾਬ ਦੇ ਭਲੇ ਲਈ ਆਪਣੇ ਨਿੱਜੀ ਹਿੱਤਾਂ ਨੂੰ ਕੁਰਬਾਨ ਕਰ ਦਿੱਤਾ। ਸੰਵਿਧਾਨ ਵਿੱਚ ਸਿੱਖ ਭਾਈਚਾਰੇ ਨੂੰ ਲੋੜੀਂਦੇ ‘ਸੇਫ-ਗਾਰਡ’ ਨਾ ਦਿੱਤੇ ਜਾਣ ਦਾ ਤਿੱਖਾ ਵਿਰੋਧ ਕੀਤਾ। ਸ. ਰਵੀਇੰਦਰ ਸਿੰਘ ਦੇ ਚਾਚਾ ਜੀ ਅਤੇ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਸ. ਬਲਦੇਵ ਸਿੰਘ ਨੇ ਸੰਵਿਧਾਨ ਸਭਾ ਵਿੱਚ ਸਿੱਖ ਪੰਥ ਦਾ ਦਲੇਰੀ ਅਤੇ ਦਲੀਲ ਨਾਲ ਪੱਖ ਰਖਿਆ ਜਦੋਂ ਉਨ੍ਹਾਂ ਦੀ ਗੱਲ ਨਾ ਮੰਨੀ ਗਈ ਤਾਂ ਉਨ੍ਹਾਂ ਨੂੰ ਸੰਵਿਧਾਨ ਦੇ ਅੰਤਿਮ ਖਰੜੇ ਉ¤ਪਰ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਇੱਕ ਵੱਡਾ ਇਤਿਹਾਸਿਕ ਕਦਮ ਸੀ। ਸਿੱਖ ਇਤਿਹਾਸ ਵਿੱਚ ਇਸ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ। ਇਸ ਮਹਾਨ ਵਿਰਾਸਤ ਦੇ ਵਾਰਿਸ ਸ. ਰਵੀਇੰਦਰ ਸਿੰਘ ਨੇ ਵੀ ਇਸੇ ਤਰ੍ਹਾਂ ਪੰਥ ਅਤੇ ਪੰਜਾਬ ਲਈ ਹਰ ਕੁਰਬਾਨੀ ਕੀਤੀ ਹੈ। ਉਨ੍ਹਾਂ ਨੇ ਕਦੇ ਵੀ ਅਹੁਦਿਆਂ ਅਤੇ ਰੁਤਬਿਆਂ ਦੀ ਪ੍ਰਵਾਹ ਨਹੀਂ ਕੀਤੀ। ਜੇਕਰ ਉਨ੍ਹਾਂ ਦੀ ਥਾਂ ’ਤੇ ਕੋਈ ਹੋਰ ਆਗੂ ਹੁੰਦਾ ਤਾਂ ਉਹ ਅੱਜ ਵੀ ਕਿਸੇ ਨਾ ਕਿਸੇ ਸਰਕਾਰੀ ਅਹੁਦੇ ਨੂੰ ਮਾਣ ਰਿਹਾ ਹੁੰਦਾ ਪਰ ਉਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਸਾਰੀਆਂ ਕੁਰਸੀਆਂ ਨੂੰ ਠੋਕਰ ਮਾਰ ਦਿੱਤੀ। ਅਜਿਹੇ ਨਿਸ਼ਕਾਮ ਪੰਥ ਸੇਵਕ ਉ¤ਪਰ ਭਰੋਸੇ ਦੀ ਸਮੇਂ ਦੀ ਵੱਡੀ ਜ਼ਰੂਰਤ ਸਮਝਦੇ ਹੋਏ ਹੀ ਪੰਥਕ ਜਥੇਬੰਦੀਆਂ ਅਤੇ ਸੰਪ੍ਰਦਾਵਾਂ ਨੇ ਉਨ੍ਹਾਂ ਨੂੰ ਅੱਗੇ ਲਾਇਆ ਹੈ। ਨਵੇਂ ਮੋਰਚੇ ਦੀ ਤਿਆਰੀ ਲਈ ਪਹਿਲਾਂ ਜਲੰਧਰ ਵਿਖੇ ਮੀਟਿੰਗ ਹੋ ਚੁੱਕੀ ਹੈ। ਹੁਣ ਇਸ ਦੀ ਰੂਪਰੇਖਾ ਲਈ ਉਨ੍ਹਾਂ ਨੇ 25 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਬੁਲਾ ਲਈ ਹੈ। ਸ. ਰਵੀਇੰਦਰ ਸਿੰਘ ਬਹੁਤ ਉ¤ਚੀ-ਸੁੱਚੀ ਸੋਚ ਦੇ ਮਾਲਕ ਹਨ। ਜੇਕਰ ਉਨ੍ਹਾਂ ਦੇ ਹੱਥ ਪੰਜਾਬ ਦੀ ਅਗਵਾਈ ਆਉਂਦੀ ਹੈ ਤਾਂ ਉਹ ਇਸ ਖਿੱਤੇ ਨੂੰ ਇਕ ਨਵੀਂ ਦਿਸ਼ਾ ਦੇਣ ਦੀ ਸਮਰਥਾ ਰੱਖਦੇ ਹਨ। ਸ. ਰਵੀਇੰਦਰ ਸਿੰਘ ਬਹੁਤ ਹੀ ਪੜ੍ਹੇ ਲਿਖੇ ਅਤੇ ਤਜਰਬੇਕਾਰ ਸਿਆਸੀ ਆਗੂ ਹਨ। ਸ਼੍ਰੋਮਣੀ ਅਕਾਲੀ ਦਲ ਕੋਲ ਉਨ੍ਹਾਂ ਦੇ ਬਰਾਬਰ ਦਾ ਕੋਈ ਵੀ ਆਗੂ ਨਹੀਂ ਹੈ। ਦੂਰਅੰਦੇਸ਼ੀ, ਲਿਆਕਤ ਅਤੇ ਦਿਆਨਤਦਾਰੀ ਵਿੱਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਵੱਡੀ ਸਮਰਥਾ ਦੇ ਮਾਲਕ ਸ. ਰਵੀਇੰਦਰ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਸੰਸਾਰ ਪ੍ਰਸਿੱਧ ਬਿਸਪ ਕਾਟਨ ਸਕੂਲ ਸ਼ਿਮਲਾ ਅਤੇ ਸੀਨੀਅਰ ਕੈਬਰਿਜ ਸਿੰਧੀਆ ਸਕੂਲ ਗਵਾਲੀਅਰ ਤੋਂ ਪ੍ਰਾਪਤ ਕੀਤੀ। ਆਈ.ਟੀ. ਆਈ ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਬੈਚੂਲਰ ਡਿਗਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਤੋਂ ਐਮ.ਬੀ.ਏ. ਕੀਤੀ। ਇਸ ਉ¤ਚ ਲਿਆਕਤ ਦੇ ਬਾਵਜੂਦ ਉਹ ਸਾਦਗੀ ਭਰਿਆ ਅਤੇ ਨਿਮਰਤਾ ਵਾਲਾ ਜੀਵਨ ਜਿਊਂਦੇ ਹਨ। ਬੇਸ਼ਕ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਹੀ ਵੱਡਾ ਕਾਰੋਬਾਰ ਹੈ, ਪ੍ਰੰਤੂ ਉਨ੍ਹਾਂ ਨੇ ਕਦੇ ਵੀ ਪੈਸੇ ਦੀ ਵਰਤੋਂ ਸਿਆਸਤ ਵਿੱਚ ਸਥਾਪਤ ਹੋਣ ਲਈ ਨਹੀਂ ਕੀਤੀ। 1976 ਵਿੱਚ ਉਹ ਰੋਪੜ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। ਬਾਅਦ ਵਿੱਚ ਉਹ 1977, 1980, 1985 ਅਤੇ 1997 ਦੀਆਂ ਚੋਣਾਂ ਵਿੱਚ ਮੋਰਿੰਡਾ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਚਾਰ ਵਾਰ ਵਿਧਾਇਕ ਬਣੇ ਸਨ। 1977 ਅਤੇ 1985 ਵਿੱਚ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ। ਉਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ 1971 ਵਿੱਚ ਵਿੱਢੇ ਗਏ ਮੋਰਚੇ ਵਿੱਚ ਹਿੱਸਾ ਲਿਆ ਅਤੇ ਲੰਬੀ ਕੈਦ ਕੱਟੀ। ਉਹ 1973 ਤੋਂ ਲੈ ਕੇ ਸਾਲ 1999 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਰਹੇ। ਬਾਅਦ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਤਰਜੀਹਾਂ ਬਦਲ ਗਈਆਂ ਅਤੇ ਉਸ ਦੇ ਪੰਥਕ ਸਰੂਪ ਨੂੰ ਖਤਮ ਕਰ ਦਿੱਤਾ ਗਿਆ ਤਦ ਸ. ਰਵੀਇੰਦਰ ਸਿੰਘ ਨੇ ਵੱਖਰਾ ਰਾਹ ਅਪਨਾਉਣਾ ਠੀਕ ਸਮਝਿਆ। ਇਸ ਸਮੇਂ ਉਹ ਅਕਾਲੀ ਦਲ 1920 ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਤੋਂ ਪੰਥ ਅਤੇ ਪੰਜਾਬ ਨੂੰ ਬੜੀਆਂ ਉਮੀਦਾਂ ਹਨ। ਉਨ੍ਹਾਂ ਵਰਗਾ ਸਿਆਣਾ, ਦਿਆਨਤਦਾਰ ਅਤੇ ਦੂਰ ਅੰਦੇਸ਼ ਆਗੂ ਪੰਜਾਬ ਅਤੇ ਪੰਥ ਦੀ ਲੋੜ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਵੱਲੋਂ ਬਣਾਇਆ ਜਾਣ ਵਾਲਾ ਨਵਾਂ ਮੋਰਚਾ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਥਾਂ ਬਣਾਉਣ ਵਿੱਚ ਕਾਮਯਾਬ ਹੋਵੇਗਾ।

WRITTEN BY