ਗੁਰੂਹਰਸਹਾਏ, 23 ਅਕਤੂਬਰ (ਮਹਿੰਦਰ ਥਿੰਦ, ਗੁਰਮੀਤ ਕਚੂਰਾ)- ਵਿਧਾਨ ਸਭਾ ਹਲਕੇ ਅੰਦਰ ਹੋ ਰਹੇ ਵੱਡੇ ਪੱਧਰ ’ਤੇ ਵਿਕਾਸ ਕਾਰਜਾਂ ਅਤੇ ਹਰ ਵਰਗ ਨੂੰ ਮਿਲ ਰਹੀਆਂ ਪੰਜਾਬ ਸਰਕਾਰ ਵੱਲੋਂ ਸਹੂਲਤਾਂ ਨੂੰ ਦੇਖਦੇ ਹੋਏ ਬਗੀਚਾ ਸਿੰਘ ਸਾਬਕਾ ਸਰਪੰਚ, ਰੇਸ਼ਮ ਸਿੰਘ ਸਰਪੰਚ, ਪੂਰਨ ਸਿੰਘ ਮੈਂਬਰ, ਮੁਖਤਿਆਰ ਸਿੰਘ ਮੈਂਬਰ, ਕਰਤਾਰ ਸਿੰਘ ਸੁਆਮੀ, ਗੁਰਦੀਪ ਸਿੰਘ ਸਾਬਕਾ ਪੰਚ, ਮਹਿੰਦਰ ਸਿੰਘ, ਡਾ.ਬਿੱਟੂ ਮੈਂਬਰ, ਮਿਲਖਾ ਸਿੰਘ, ਨਿਸ਼ਾਨ ਸਿੰਘ, ਸਤਨਾਮ ਸਿੰਘ, ਜੋਗਿੰਦਰ ਸਿੰਘ, ਸ਼ਗਨ ਸਿੰਘ ਸਾਬਕਾ ਪੰਚ, ਬਗੀਚਾ ਸਿੰਘ ਸਾਬਕਾ ਪੰਚ, ਕਾਲਾ ਸਿੰਘ, ਮਹਿੰਦਰ ਸਿੰਘ ਪਿੰਡ ਬੋਘੀ ਵਾਲਾ ਨੇ ਨੇ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਨੂੰ ਛੱਡਦੇ ਹੋਏ ਸ.ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਘਰ ਵਾਪਸੀ ਕੀਤੀ ਹੈ। ਇਹ ਵਾਪਸੀ ਜੋਨ ਇੰਚਾਰਜ ਗੁਰਵਿੰਦਰ ਗਿੱਲ, ਹੁਸ਼ਿਆਰ ਸਿੰਘ ਸਰਪੰਚ, ਪਵਨਦਾਸ ਸਰਪੰਚ ਅਵਾਣਾ ਦੇ ਯਤਨਾਂ ਸਦਕਾ ਹੋਈ। ਇਸ ਮੌਕੇ ਸ.ਵਰਦੇਵ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚ ਆਉਣ ’ਤੇ ਸਵਾਗਤ ਕੀਤਾ ਅਤੇ ਸਿਰੋਪਾਓ ਭੇਟ ਕਰਕੇ ਜੀਆਂ ਆਇਆ ਆਖਿਆ। ਸ.ਵਰਦੇਵ ਸਿੰਘ ਮਾਨ ਨੇ ਕਿਹਾ ਕਿ ਸ਼ਾਮਲ ਵਰਕਰਾਂ ਦਾ ਪਾਰਟੀ ਅੰਦਰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ, ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਾਬਕਾ ਸਰਪੰਚ ਬਗੀਚਾ ਸਿੰਘ ਨੇ ਸ.ਵਰਦੇਵ ਸਿੰਘ ਮਾਨ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਤਨ, ਮਨ ਅਤੇ ਧਨ ਨਾਲ ਪਾਰਟੀ ਵਿਚ ਸੇਵਾ ਨਿਭਾਉਣਗੇ ਅਤੇ ਆਉਣ ਵਾਲੀਆਂ ਚੋਣਾਂ ਦੌਰਾਨ ਮੋਢੇ ਨਾਲ ਮੋਢਾ ਜੋੜ ਕੇ ਚੱਲਾਗੇ। ਇਸ ਮੌਕੇ ਹਰਜਿੰਦਰ ਸਿੰਘ ਗੁਰੂ ਚੇਅਰਮੈਨ ਮਾਰਕੀਟ ਕਮੇਟੀ, ਸੁਖਚੈਨ ਸਿੰਘ ਸੇਖੋਂ ਦਫ਼ਤਰ ਇੰਚਾਰਜ, ਬਲਜਿੰਦਰ ਸਿੰਘ ਘਾਂਗਾ, ਸੰਪੂਰਨ ਸਿੰਘ ਮਲਸੀਆਂ, ਹਨੀ ਖਹਿਰਾ, ਗੁਰਸ਼ਰਨ ਸਿੰਘ ਚਾਵਲਾ, ਬਲਰਾਜ ਸਿੱਧੂ ਘਾਂਗਾ, ਹਰਿੰਦਰ ਮਰੋਕ ਡਾਇਰੈਕਟਰ ਪੀ.ਏ.ਡੀ.ਬੈਂਕ, ਪਵਨ ਦਾਸ ਸਰਪੰਚ, ਪੰਜਾਬ ਸਿੰਘ ਸਰਪੰਚ, ਸੁਰਜੀਤ ਸਿੰਘ ਸਰਪੰਚ, ਸੁਰਿੰਦਰ ਸਰਪੰਚ ਵਾਦੀਆਂ, ਰਣਜੀਤ ਸਿੰਘ ਨੰਬਰਦਾਰ ਅਵਾਣਾ, ਕੁਲਦੀਪ ਸਿੰਘ ਸੰਧੂ, ਹਰਜੀਤ ਸੰਧੂ ਵਾਦੀਆ, ਗੁਰਬਾਜ ਸਿੰਘ ਦੁਸਾਂਝ ਸਰਪੰਚ, ਨਰੇਸ਼ ਸਿਕਰੀ ਅਕਾਲੀ ਆਗੂ, ਸ਼ਗਨ ਢੋਟ ਬਾਜੇ, ਸੋਹਣ ਲਾਲ ਸਰਪੰਚ ਬਾਜੇ ਕੇ, ਅੰਮ੍ਰਿਤਪਾਲ ਸਰਪੰਚ ਅਮੀਰ ਖਾਸ, ਕਪਿਲ ਕੰਧਾਰੀ, ਅਸ਼ੋਕ ਸਰਪੰਚ ਸ਼ੇਖੜਾ, ਹਰਦੇਵ ਸਿੰਘ ਨਿੱਝਰ ਸਰਪੰਚ, ਜਸਵਿੰਦਰ ਸਿੰਘ ਸਰਪੰਚ, ਹੈਪੀ ਬਰਾੜ ਝੰਡੂ ਵਾਲਾ, ਰਣਜੀਤ ਸਿੰਘ ਰਾਣਾ ਸਰਪੰਚ, ਜਥੇਦਾਰ ਗੁਰਦਿੱਤ ਸਿੰਘ ਸਰਕਲ ਪ੍ਰਧਾਨ, ਰਣਜੀਤ ਸਿੰਘ ਰਾਣਾ ਸਰਪੰਚ, ਟਿੰਕੂ ਹਾਂਡਾ ਪਿੰਡੀ, ਤਿਲਕ ਰਾਜ ਸਰਪੰਚ, ਕੁਲਵਿੰਦਰ ਸਿੰਘ ਵਿਰਕ ਸਰਪੰਚ ਪਿੱਪਲੀ ਚੱਕ, ਲਾਲੀ ਬਰਾੜ ਝੰਡੂ ਵਾਲਾ, ਰਾਜਿੰਦਰ ਹਾਂਡਾ ਸਰਪੰਚ, ਅਵਿਨਾਸ਼ ਚੰਦਰ ਮੁਟਨੇਜਾ, ਰਾਜ ਚੁੱਘ ਪ੍ਰਧਾਨ ਆੜਤੀ ਐਸੋਸੀਏਸ਼ਨ, ਇਕਬਾਲ ਸਿੰਘ ਚੇਅਰਮੈਨ, ਦੀਪੂ ਥਿੰਦ ਮੋਰਾਂ ਵਾਲਾ, ਹਸ਼ਮਤ ਰਾਏ ਸਰਪੰਚ, ਕਾਕਾ ਮਹੰਤ, ਨਿਸ਼ਾਨ ਝਾੜੀ ਵਾਲਾ, ਹਰਵਿੰਦਰ ਸਰਪੰਚ ਲਾਲਚੀਆਂ, ਜੋਗਿੰਦਰ ਸਿੰਘ ਸਾਬਕਾ ਸਰਪੰਚ ਚੱਪਾ ਅੜਿੱਕੀ, ਜਗਜੀਤ ਸਿੰਘ ਸਰਪੰਚ ਸਰੂਪ ਸਿੰਘ ਵਾਲਾ, ਗੁਰਪਿਆਰ ਸਿੰਘ ਸਰਪੰਚ ਬੋਹੜੀਆਂ, ਲਾਡੀ ਪੁੱਗਲ ਤੋਂ ਇਲਾਵਾ ਅਨੇਕਾਂ ਪਤਵੰਤੇ ਹਾਜ਼ਰ ਸਨ।
ਕਾਂਗਰਸੀ ਸਰਪੰਚ ਬਗੀਚਾ ਸਿੰਘ ਕਈ ਪਰਿਵਾਰਾਂ ਸਮੇਤ ਅਕਾਲੀ ਦਲ ’ਚ ਸ਼ਾਮਲ



