Skip to content
Independent perspectives. Global stories.
BREAKING

ਮੌਜੂਦਾ ਸਰਕਾਰ ਨੇ ਪੰਜਾਬ ਅੰਦਰ ਜੰਗਲ ਰਾਜ ਕਾਇਮ ਕੀਤਾ : ਗੁਰਪ੍ਰੀਤ ਵਿੱਕੀ

Share this story

image ਮਾਨਸਾ, 22 ਅਕਤੂਬਰ (ਜੀਵਨ ਕ੍ਰਾਂਤੀ)- ਪੰਜਾਬ ਪ੍ਰਦੇਸ ਕਮੇਟੀ ਦੇ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਹਲਕਾ ਮਾਨਸਾ ਅੰਦਰ ਮਿਸਨ 2017 ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾਂ ਸੁਰੂ ਕੀਤਾ ਹੋਇਆ ਹੈ।ਇਸ ਸਮੇਂ ਪਿੰਡਾਂ ਅੰਦਰ ਨੌਜਵਾਨਾ ਨੂੰ ਯੂਥ ਕਾਂਗਰਸ ਤੇ ਪੁਰਾਣੇ ਕਾਂਗਰਸੀ ਆਗੂਆਂ ਜਨ ਕਲਿਆਣ ਪ੍ਰਚਾਰ ਸੈਲ ਦੇ ਅਹੁਦੇਦਾਰਾ ਦਾ ਐਲਾਨ ਕੀਤਾ ਤੇ ਕਮੇਟੀਆਂ ਗਠਿਤ ਕੀਤੀਆਂ।ਇਸ ਮੌਕੇ ਆਪਣੇ ਸੰਬੋਧਨ ਵਿੱਚ ਗੁਰਪ੍ਰੀਤ ਵਿੱਕੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਹਰ ਪਾਸੇਉ ਪੰਜਾਬ ਨੂੰ ਬਰਬਾਦੀ ਦੇ ਕੰਡੇਂ ਤੇ ਪਹੁਚਾ ਦਿੱਤਾ ਹੈ।ਜਿਥੇ ਪੰਜਾਬ ਦੀ ਕਿਸਾਨੀ ਦਾ ਲੱਕ ਟੁਟਿਆ ਪਿਆ ਹੈ ਤੇ ਦੂਜੇ ਪਾਸੇ ਪੰਜਾਬ ਦਾ ਨੌਜਵਾਨ ਕੁਰਾਹੇ ਪੈ ਕੇ ਨਸਿਆਂ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ।ਵਿੱਕੀ ਨੇ ਰਾਹੁਲ ਗਾਂਧੀ ਖਿਲਾਫ ਦਿੱਤੇ ਸੁਖਬੀਰ ਬਾਦਲ ਦੇ ਬਿਆਂਨ ਦਾ ਜਵਾਬ ਦਿੰਦੇ ਕਿਹਾ ਕਿ ਰਾਹੁਲ ਜੀ ਨੇ ਪੰਜਾਬ ਨੂੰ ਨਸਿਆ ਦੇ ਮੁੱਦੇ ਤੇ ਕਦੇ ਬਦਨਾਮ ਨਹੀ ਕੀਤਾ ਸਗੋ ਮੌਜੂਦਾ ਸਰਕਾਰ ਦੁਆਰਾ ਉਸਾਰੇ ਨਵੇ ਪੰਜਾਬ ਦੀ ਤਸਵੀਰ ਨੂੰ ਲੋਕਾਂ ਸਾਹਮਣੇ ਲੈ ਕੇ ਆਦਾ ਹੈ।ਹਰ ਦਿਨ ਨਸਾ ਪੰਜਾਬ ਦੇ ਕਿਸੇ ਨਾ ਕਿਸੇ ਘਰ ਦਾ ਚਿਰਾਗ ਬੁਝਾ ਦਿੰਦਾ ਹੈ ਪਰ ਪੰਜਾਬ ਸਰਕਾਰ ਨਸ਼ਿਆਂ ਦੇ ਮੁੱਦੇ ਤੇ ਲੋਕਾ ਨੂੰ ਗੁਮਰਾਹ ਕਰਕੇ ਆਪਣੀ ਪਿਠ ਥਾਪੜ ਰਹੀ ਹੈ।ਸਰਕਾਰ ਦੀ ਸਹਿ ਤੇ ਨਸਾ ਤਸਕਰ ਪੰਜਾਬ ਦੀ ਵਗਾਨੀ ਨੂੰ ਬਰਬਾਦ ਕਰ ਰਹੇ ਹਨ। ਵਿੱਕੀ ਨੇ ਕਾਨੂੰਨ ਵਿਵਸਥਾ ਤੇ ਸਵਾਲ ਖੜ੍ਹਾ ਕਰਦੇ ਕਿਹਾ ਕਿ ਪੰਜਾਬ ਅੰਦਰ ਅਕਾਲੀ ਭਾਜਪਾ ਸਰਕਾਰ ਨੇ ਜੰਗਲ ਰਾਜ ਕਾਇਮ ਕੀਤਾ ਹੋਇਆ ਹੈ ਕਿਉਕਿ ਪੰਜਾਬ ਅੰਦਰ ਕਤਲ, ਡਕੈਤੀ ਤੇ ਅਗਵਾ ਦੀਆ ਘਟਨਾਵਾਂ ਆਮ ਹੋ ਰਹੀਆਂ ਹਨ। ਵਿੱਕੀ ਨੇ ਹਲਕੇ ਦੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਕਾਂਗਰਸ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਦੁਬਾਰਾ ਖੁਸਹਾਲ ਬਣਾਇਆ ਜਾ ਸਕੇ। ਇਸ ਮੌਕੇ ਉਹਨਾ ਨਾਲ ਬਲਵੀਰ ਅਤਲਾਂ ਯੂਥ ਪ੍ਰਧਾਨ, ਵਰਿੰਦਰ ਬਿੱਟੂ ਚੇਅਰਮੈਨ ਪ੍ਰਚਾਰ ਸੈਲ, ਰਣਜੀਤ ਰਾਣਾ, ਲਾਡੀ ਖੀਵਾ, ਭੋਲਾ ਸਿੰਘ ਅਤਲਾ, ਸੁਖਵੰਤ ਸਮਓ, ਗੁਰਜੰਟ ਸਮਾਓ, ਬਲਵੀਰ ਖੀਵਾ, ਪਵਨ ਮੱਤੀ, ਜ਼ਸਵੰਤ ਸਿੰਘ ਤੇ ਹੋਰ ਪਿੰਡ ਵਾਸੀ ਮੌਜੂਦ ਸਨ।

WRITTEN BY