Skip to content
Independent perspectives. Global stories.
BREAKING

ਜ਼ਿਲ੍ਹਾ ਫਰੀਦਕੋਟ ਦੀਆਂ ਸਮੂਹ ਵਿੱਦਿਅਕ ਸੰਸ਼ਥਾਵਾਂ ਵੱਲੋ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਜਾਰੀ ਕਰਨ ਸੰਬੰਧੀ ਸ੍ਰੀ ਦੀਪ ਮਲਹੋਤਰਾ ਨੂੰ ਮੰਗ ਪੱਤਰ

Share this story

image ਫਰੀਦਕੋਟ, 22 ਅਕਤੂਬਰ (ਰੋਮਾਣਾ)- ਪੰਜਾਬ ਸਰਕਾਰ ਵੱਲੋਂ ਐਸ.ਸੀ/ਬੀ.ਸੀ ਵਿਦਿਅਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੈਸ਼ਨ 2014-15 ਅਤੇ 2015-16 ਦੀ 480 ਕਰੋੜ ਰੁਪਏ ਦੀ ਰਾਸ਼ੀ ਜਾਰੀ ਨਾ ਕੀਤੇ ਜਾਣ ਦੇ ਰੋਸ ਵਜੋ ਅੱਜ  ਜਿਲ੍ਹਾ ਫਰੀਦਕੋਟ ਦੇ ਸਮੂਹ ਪ੍ਰਾਈਵੇਟ/ ਅਨਏਡਿਡ ਕਾਲਜਾਂ ਵੱਲੋ ਇੰਜ. ਗੁਰਫਤਿਹ ਸਿੰਘ ਗਿੱਲ ਡਾਇਰੈਕਟਰ ਟੈਕਨੀਕਲ ਆਦੇਸ਼ ਗਰੁੱਪ ਦੀ ਅਗਵਾਈ ਦੋਰਾਨ ਡਾ. ਐਸ. ਕੇ ਮਾਹਲਾ ਡਾਇਰੈਕਟਰ- ਪ੍ਰਿੰਸੀਪਲ ਆਦੇਸ਼ ਇੰਸਟੀਚਿਉਟ ਆਫ਼ ਇੰਜ. ਐਂਡ ਟੈਕਨਾਲਜੀ, ਡਾ. ਜਸਵੀਰ ਸਿੰਘ ਬਰਾੜ ਪ੍ਰਿੰਸੀਪਲ ਆਦੇਸ਼ ਇੰਸਟੀਚਿਉਟ ਆਫ਼ ਹਾਇਰ ਸਟੱਡੀਜ, ਇੰਜ. ਬਲਕਾਰ ਸਿੰਘ ਬਰਾੜ ਪ੍ਰਿੰਸੀਪਲ ਮਾਲਵਾ ਪੌਲੀਟੈਕਨਿਕ ਕਾਲਜ, ਅਮਨਦੀਪ ਸਿੰਘ ਰੋਮਾਣਾ ਚੈਅਰਮੈਨ ਅਬਨੂਰ ਗਰੁੱਪ, ਪ੍ਰਿੰਸੀਪਲ ਬ੍ਰਿਜ ਨਾਥ ਸਰਮਾ ਅਬਨੂਰ ਪੌਲੀਟੈਕਨਿਕ ਕਾਲਜ ਅਤੇ ਅਬਨੂਰ ਇੰਸਟੀਚਿਊਟ ਆਫ਼ ਇੰਨਫ਼ਾਰਮੇਸ਼ਨ ਟੈਕਨਾਲਜੀ, ਸ. ਮਨਜੀਤ ਸਿੰਘ ਢਿੱਲੋਂ ਚੈਅਰਮੈਨ  ਬਾਬਾ ਫਰੀਦ ਕਾਲਜ ਆਫ਼ ਨਰਸਿੰਗ, ਰਾਜੂ ਥਾਪਰ ਚੈਅਰਮੈਨ ਐਸ.ਐਮ.ਡੀ. ਗਰਲਜ ਕਾਲਜ ਆਫ਼ ਐਜੂਕੇਸ਼ਨ ,ਸ. ਬੋਹੜ ਸਿੰਘ ਥਿੰਦ ਚੈਅਰਮੈਨ, ਜਸਵਿੰਦਰ ਕੌਰ ਵਾਈਸ-ਪ੍ਰਿੰਸੀਪਲ  ਐਸ.ਬੀ.ਆਰ.ਐਸ. ਕਾਲਜ ਫ਼ਾਰ ਵੋਮੈਨ, ਘੁੱਦੇਵਾਲਾ, ਪੁਨੀਤ ਇੰਦਰ ਬਾਵਾ ਚੈਅਰਮੈਨ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ ਨਰਸਿੰਗ,   ਡਾ. ਅਨਿਲ ਕੁਮਾਰ ਵਰਮਾ  ਪ੍ਰਿੰਸੀਪਲ ਪੰਜਾਬ ਡਿਗਰੀ ਕਾਲਜ, ਸ. ਮਨਜੀਤ ਸਿੰਘ ਚੈਅਰਮੈਨ ਸਹੀਦ ਭਗਤ ਸਿੰਘ ਟੈਕਨੀਕਲ ਇੰਸਟੀਚਿਉਟ,    ਪ੍ਰਿੰਸੀਪਲ  ਸ਼ੇਖ ਫਰੀਦ ਕਾਲਜ ਆਫ਼ ਨਰਸਿੰਗ, , ਸ. ਹਰਗੋਬਿੰਦ ਸਿੰਘ ਚੈਅਰਮੈਨ ਮਾਲਵਾ ਗੁਰੱਪ ਆਫ਼ ਕਾਲਜ ਅਤੇ ਡਾ. ਰਵਿੰਦਰਾ ਕਾਲਜ ਆਫ਼ ਨਰਸਿੰਗ, ਕੁਲਦੀਪ ਸਿੰਘ ਧਾਲੀਵਾਲ ਚੈਅਰਮੈਨ ਗੁਰੂਕੁੱਲ ਗਰੁੱਪ ਆਫ਼ ਕਾਲਜ ਨੇ ਸਾਝੇ ਤੋਰ ਤੇ ਮੈਮੌਰੰਡਮ ਦੀ ਕਾਪੀ ਸ੍ਰੀ ਦੀਪ ਮਹੋਲਤਰਾ ਐਮ.ਐਲ.ਏ ਫਰੀਦਕੋਟ ਨੂੰ ਸੋਪੀ ਅਤੇ ਸਮੁੱਚੀ ਰਾਸ਼ੀ ਸੈਲਫ ਫਾਂਇਨਸਡ ਕਾਲਜਾਂ ਨੂੰ ਤੂਰੰਤ ਇਕੋ ਵਾਰ ਜਾਰੀ ਕੀਤੀ ਜਾਵੇ।ਇਸ ਸਮੇ. ਦੀਪ ਮਹਲੋਤਰਾ ਐਮ.ਐਲ.ਏ ਫਰੀਦਕੋਟ ਨੇ ਜਿਲ੍ਹਾ ਫਰੀਦਕੋਟ ਦੇ ਸਮੂਹ ਪ੍ਰਾਈਵੇਟ / ਅਨਏਡਿਡ ਕਾਲਜਾਂ ਦੇ ਪ੍ਰਬੰਧਕਾ ਨੂੰ ਵਿਸ਼ਵਾਸ ਦਿਵਇਆ ਕਿ ਉਹ  ਜਲਦੀ ਹੀ ਮਾਨਣੋਗ ਮੁੱਖ ਮੰਤਰੀ  ਸ. ਪਰਕਾਸ ਸਿੰਘ ਬਾਦਲ ਅਤੇ ਡਿੱਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਇਸ  ਗੰਭੀਰ ਮਸਲੇ ਦਾ ਜਲਦੀ ਹੀ ਹਲ ਕਰਵਾਉਣ ਦਾ ਵਾਅਦਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜ. ਬਲਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਦੇ 22 ਜਿਲ੍ਹਿਆਂ ਦੇ ਲਗਭਗ 1000 ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਸਿੱਖਿਅ ਸੰਸ਼ਥਾਵਾਂ 21 ਅਤੇ 22 ਅਕਤੂਬਰ ਨੂੰ ਸਾਝੀ ਐਕਸ਼ਨ ਕਮੇਟੀ (ਜੈਕ) ਦੇ ਸੱਦੇ ਤੇ  ਆਪਣੀਆਂ ਸੰਸਥਾਵਾਂ ਉਪਰ ਕਾਲੇ ਝੰਡੇ ਲਗਾਕੇ ਬੰਦ ਕੀਤੀਆਂ ਗਈਆਂ। ਇਸ ਦੇ ਸਬੰਧ ਵਿਚ ਪੰਜਾਬ ਰਾਜ ਵਿੱ ਵੱਖ-ਵੱਖ ਕੋਰਸਾਂ ਲਈ ਸਿੱਖਿਆ ਪ੍ਰਸਾਨ ਕਰਨ ਵਾਲੀਆਂ 1000 ਤੋਂ ਵਧੇਰੇ ਸੈਲਫ ਫਾਇਨਾਂਸਡ ਸੰਸਥਾਵਾਂ ਅੱਜ ਬੰਦ ਹੋਣ ਕਿਨਾਰੇ ਹਨ।

WRITTEN BY