Skip to content
Independent perspectives. Global stories.
BREAKING

ਮੁੰਡੇ ਦੇ ਕਤਲ ਤੋਂ ਬਾਅਦ ਪੁਲਿਸ ਤੋਂ ਤੰਗ ਆ ਕੇ ਪਿਓ ਵੱਲੋਂ ਸਲਫਾਸ ਖਾ ਕੇ ਖੁਦਕਸ਼ੀ, ਜਥੇਬੰਦੀਆ ਵੱਲੋਂ ਕੈਂਚੀਆਂ ਤੇ ਲਾਇਆਂ ਚੱਕਾ ਜਾਮ

Share this story

image ਬਰੇਟਾ, 22 ਅਕਤੂਬਰ (ਸੁਖਜਿੰਦਰ, ਜੈਲ ਕੋਰ)- ਇੱਥੋ 6 ਕਿਲੋਮੀਟਰ ਦੂਰੀ ਤੇ ਪਿੰਡ ਧਰਮਪੁਰਾ ਵਿਖੇ ਲਗਭਗ 2 ਮਹੀਨੇ ਪਹਿਲਾ ਦਲਜੀਤ ਸਿੰਘ (ਉਮਰ 17- 18 ਸਾਲ ) ਪੁੱਤਰ ਤਰਸੇਮ ਸਿੰਘ ਕੁਆਰੇ ਮੁੰਡੇ ਨੂੰ ਲੜਾਈ ਝਗੜੇ ਦੋਰਾਨ ਕਤਲ ਕਰ ਦਿੱਤਾ ਗਿਆ ਸੀ।ਇਸ ਦੀ ਪੜਤਾਲ ਡੀ.ਐਸ.ਪੀ. ਬੁਢਲਾਡਾ ਕੋਲ ਸੀ।ਮ੍ਰਿਤਕ ਦੇ ਵਾਰਿਸਾ ਅਨੁਸਾਰ ਡੀ.ਐਸ.ਪੀ. ਬੁਢਲਾਡਾ ਉਹਨਾਂ ਤੇ ਰਾਜੀਨਾਮੇ ਲਈ ਦਬਾਅ ਪਾ ਰਿਹਾ ਸੀ ਅਜਿਹਾ ਨਾ ਕਰਨ ਤੇ ਝੂਠਾ ਕੇਸ ਪਾਉਣ ਦੀਆਂ ਡੀ.ਐਸ.ਪੀ. ਬੁਢਲਾਡਾ ਵੱਲੋ ਧਮਕੀਆਂ ਦਿੱਤੀਆ ਜਾ ਰਹੀਆ ਸਨ, ਜਿਸ ਕਾਰਨ ਮ੍ਰਿਤਕ ਦਲਜੀਤ ਸਿੰਘ ਦੇ ਪਿਤਾ ਤਰਸੇਮ ਸਿੰਘ (38 ਸਾਲ) ਨੇ ਸਲਫਾਸ ਖਾ ਕੇ ਖੁਦਕਸ਼ੀ ਕਰ ਲਈ ਉਸ ਵੱਲੋ ਸਲਫਾਸ ਖਾਂਦੇ ਜਾਣ ਮਗਰੋ ਵਾਰਿਸਾ ਨੂੰ ਪਤਾ ਲੱਗਣ ਤੇ ਇਲਾਜ਼ ਲਈ ਜਿਲ੍ਹਾ ਹਿਸਾਰ ਦੀ ਮੰਡੀ ਬਰਵਾਲਾ ਵਿਖੇ ਜਨਤਾ ਹਸਪਤਾਲ ਵਿਖੇ ਲੈ ਕੇ ਗਏ ਸਨ, ਜਿੱਥੇ ਕਿ ਉਸ ਦੀ ਬੀਤੀ ਰਾਤ ਲਗਭਗ 7 ਵਜੇ ਮੋਤ ਹੋ ਗਈ।ਮੋਤ ਦੀ ਸੂਚਨਾ ਮਿਲਣ ਤੇ ਉਸ ਦੇ ਵਾਰਿਸ ਤੇ ਪੁਲਿਸ ਥਾਣਾ ਬਰੇਟਾ ਪੋਸਟਮਾਰਟਮ ਲਈ ਲਾਸ਼ ਲੈਣ ਲਈ ਬਰਵਾਲਾ ਪਹੁੰਚੇ, ਪਿੰਡ ਵਿੱਚ ਮ੍ਰਿਤਕ ਦੀ ਖਬਰ ਬਾਰੇ ਪਤਾ ਲੱਗਣ ਤੇ ਮ੍ਰਿਤਕ ਦੇ ਪਰਿਵਾਰ ਤੇ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਜਿਸ ਤੇ ਪੰਚਾਇਤ ਤੇ ਵਾਰਿਸਾ ਨੇ ਥਾਣਾ ਬਰੇਟਾ ਤੇ ਡੀ.ਐਸ.ਪੀ. ਬੁਢਲਾਡਾ ਦੇ ਖਿਲਾਫ ਬਰੇਟਾ ਕੈਂਚੀਆਂ ਵਿਖੇ ਜਾਮ ਲਾ ਦਿੱਤਾ ਹੈ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ, ਮਜਦੂਰ ਮੁਕਤੀ ਮੋਰਚਾ ਤੇ ਟਰੇਡ ਯੂਨੀਅਨ ਜਥੇਬੰਦੀਆ ਨੇ ਸ਼ਮੂਲੀਅਤ ਕਰ ਕੇ ਬੁਲਾਰਿਆ ਨੇ ਮੰਗ ਕੀਤੀ ਹੈ ਕਿ ਦੋਸ਼ੀਆ ਖਿਲਾਫ 306 ਆਈ.ਪੀ.ਸੀ. ਦੀ ਧਾਰਾ ਤਹਿਤ ਕੇਸ ਦਰਜ਼ ਕੀਤਾ ਜਾਵੇ।ਧਰਨੇ ਵਿੱਚ ਮੁੱਖ ਬੁਲਾਰੇ ਜਗਰਾਜ ਸਿੰਘ ਸਰਪੰਚ, ਮਜਦੂਰ ਮੁਕਤੀ ਮੋਰਚਾ ਦੇ ਨਿੱਕਾ ਸਿੰਘ ਬਹਾਦਰਪੁਰ, ਕਾਂਗਰਸ ਪਾਰਟੀ ਦੇ ਐਮ.ਐਲ.ਏ ਦੇ ਉਮੀਦਵਾਰ ਸੱਤਪਾਲ ਮੂਲੇਵਾਲਾ, ਮਲਕੀਤ ਸਿੰਘ ਬੱਲਰਾਂ ਤੇ ਡਾਕਟਰ ਮੱਖਣ ਸਿੰਘ ਆਦਿ ਨੇ ਸੰਬੋਧਨ ਕੀਤਾ।ਖਬਰ ਲਿਖੇ ਜਾਣ ਤੱਕ ਜਾਰੀ ਰਿਹਾ। ਇਸ ਸੰਬੰਧੀ ਡੀ.ਐਸ.ਪੀ. ਬੁਢਲਾਡਾ ਨਾਲ ਫੋਨ ਤੇ ਸੰਪਰਕ ਕਰਨ ਤੇ ਉਸ ਨੇ ਦੱਸਿਆ ਕਿ ਮ੍ਰਿਤਕ ਦਲਜੀਤ ਸਿੰਘ ਦੇ ਕਾਤਿਲਾ 6 ਵਿਅਕਤੀਆ ਦੇ ਖਿਲਾਫ ਧਾਰਾ 302 ਦੇ ਤਹਿਤ ਕੇਸ ਦਰਜ਼ ਕਰ ਲਿਆ ਹੇ, ਜਿਨਾਂ ਵਿਚੋ 4 ਵਿਅਕਤੀਆ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਵਿੱਚ ਦਾਖਲ ਕਰ ਲਿਆ ਹੈ ਤੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕਰ ਦਿੱਤਾ ਹੈ ਤੇ ਇੱਕ ਦੋਸ਼ੀ ਫਰਾਰ ਹੈ।

WRITTEN BY