Skip to content
Independent perspectives. Global stories.
BREAKING

ਡਾ .ਚੀਮਾ ਦੇ ਐਨ.ਆਰ.ਆਈ. ਦੋਸਤ ਨੇ ਪਿੰਡ ਰੈਸ਼ੜਾ ਵਿਖੇ ਗਰੀਬ ਤੇ ਜਰੂਰਤਮੰਦਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ

Share this story

image ਨੂਰਪੁਰ ਬੇਦੀ, 22 ਅਕਤੂਬਰ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)- ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੇ ਐਨ.ਆਰ.ਆਈ ਦੋਸਤ ਸ: ਸੁਰਿੰਦਰ ਸਿੰਘ ਨਿੱਜਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੰਗਲੈਡ ਤੋਂ ਵਿਸ਼ੇਸ਼ ਤੋਰ ਤੇ  ਗਰੀਬ ਤੇ ਜਰੂਰਤਮੰਦ ਔਰਤਾਂ ਤੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡਣ ਪੰਜਾਬ ਪਹੁੰਚੇ।ਜਿਸ ਦੇ ਤਹਿਤ ਇਲਾਕੇ ਦੇ ਪਿੰਡ ਰੈਸੜਾ ਦੇ ਜਖਸ਼ ਦੇਵਤਾ ਮੰਦਰ ਵਿਖੇ ਰੱਖੇ ਗਏ ਵਿਸੇਸ ਸਮਾਗਮ ਦੋਰਾਨ ਡਾ: ਦਲਜੀਤ ਸਿੰਘ ਚੀਮਾ ਅਤੇ ਉਨ੍ਹਾਂ ਦੇ ਐਨ.ਆਰ.ਆਈ ਦੋਸਤ ਸੁਰਿੰਦਰ ਸਿੰਘ ਨਿੱਜਰ ਨੇ ਸਾਝੇ ਤੋਰ ਤੇ ਜਰੂਰਤ ਮੰਦ ਔਰਤਾ ਨੂੰ 115 ਸਿਲਾਈ ਮਸ਼ੀਨਾ ਵੰਡੀਆ ਗਈਆ । ਇਸ ਮੋਕੇ ਤੇ ਹੋਰਨ੍ਹਾ ਤੋਂ ਇਲਾਵ੍ਹਾ ਸੁੱਚਾ ਸਿੰਘ ਬੈਸ਼, ਹਰੀ ਕਿਸ਼ਨ ਰੈਸੜਾ, ਪ੍ਰਮਜੀਤ ਸਿੰਘ ਮੱਕੜ, ਦਰਬਾਗ ਸਿੰਘ ਬਾਲਾ, ਜੋਗਿੰਦਰ ਸਿੰਘ, ਬੀਬੀ ਬਲਜਿੰਦਰ ਕੋਰ, ਆਦਿ ਵਿਸ਼ੇਸ ਤੋਰ ਤੇ ਹਾਜ਼ਰ ਸਨ।

WRITTEN BY