Skip to content
Independent perspectives. Global stories.
BREAKING

ਕੈਪਟਨ ਦੀ ਸਰਕਾਰ ਆਉਣ ’ਤੇ ਅਕਾਲੀਆਂ ਵੱਲੋਂ ਕੀਤੇ ਝੂਠੇ ਪਰਚਿਆਂ ਦਾ ਹਿਸਾਬ ਲਵਾਂਗੇ : ਮੈਡਮ ਰੰਧਾਵਾ

Share this story

image ਸਮਾਣਾ, 13 ਅਕਤੂਬਰ (ਪ੍ਰੇਮ ਵਧਵਾ, ਪ੍ਰਵੀਨ ਧਨੇਠਾ, ਕਮਲ ਸਿੰਗਲਾ, ਰਿਸ਼ਵ ਸਿੰਗਲਾ)- ਕਾਂਗਰਸ ਹਾਈ ਕਮਾਂਡ ਵੱਲੋਂ ਪਾਣੀਆ ਦੇ ਰਾਖੇ ਅਤੇ ਕਿਸਾਨਾਂ ਦੇ ਮਸੀਹਾ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੀਆਂ 2017 ਦੀ ਚੋਣਾਂ ਚ ਪੰਜਾਬ ਦੇ ਸੀ. ਐਮ. ਹੋਣਗੇ ਇਹ ਵਿਚਾਰ ਜ਼ਿਲ੍ਹਾ ਮਹਿਲਾ ਮੌਰਚਾ ਦੀ ਪ੍ਰਧਾਨ ਅਤੇ ਪੰਜਾਬ ਦੀ ਸੈਕਟਰੀ ਮੈਡਮ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਵਿਚ ਜੰਗਲ ਰਾਜ ਪੈਦਾ ਕੀਤਾ ਹੋਇਆ ਹੈ ਸ਼ਰੇਆਮ ਲੋਕਾਂ ਤੇ ਨਜਾਇਜ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿੱਚ ਦਿਨੋ ਦਿਨ ਧਸ ਰਹੀ ਹੈ ਪ੍ਰਸ਼ਾਸਨ ਅਤੇ ਸਰਕਾਰ ਕੁਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਦਿਨ ਦਿਹਾੜੇ ਲੋਕਾਂ ਨਾਲ ਲੁੱਟ ਖਸੁੱਟ ਹੋ ਰਹੀ ਹੈ ਮੈਡਮ ਰੰਧਾਵਾ ਨੇ ਕਿਹਾ ਕਿ ਅਕਾਲੀਆਂ ਵੱਲੋਂ ਕੀਤੇ ਝੂਠੇ ਪਰਚਿਆ ਦਾ ਹਿਸਾਬ ਕੈਪਟਨ ਅਮਰਿੰਦਰ ਸਿੰਘ ਦੀ ਯੌਗ ਅਗਵਾਈ ਚ ਬਣੀ ਸਰਕਾਰ ਸਮੇਂ ਵਿਆਜ਼ ਸਮੇਤ ਲਿਆ ਜਾਵੇਗਾ।

WRITTEN BY