Skip to content
Independent perspectives. Global stories.
BREAKING

ਕਾਹਲੋਂ ਨੇ ਪਿੰਡ ਦੇ ਵਿਕਾਸ ਲਈ ਚੈ¤ਕ ਵੰਡੇ

Share this story

image ਬਟਾਲਾ, 13 ਅਕਤੂਬਰ (ਰਛਪਾਲ ਸਿੰਘ)- ਪਿੰਡ ਢੱਡਿਆਲਾ ਨੱਤ ਵਿੱਚ ਸ਼੍ਰੋਮਣੀ ੱਅਕਾਲੀ ਦਲ ਦੀ ਇੱਕ ਖਾਸ ਮੀਟਿੰਗ ਹੋਈ, ਜਿਸ ਵਿੱਚ ਮਾਝਾ ਜ਼ੋਨ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀਕਰਣ ਸਿੰਘ ਕਾਹਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਿਤ ਕਰਦਿਆਂ ਕਾਹਲੋਂ ਨੇ ਕਿਹਾ ਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਦ ਤੋਂ ਪੰਜਾਬ ਵਿੱਚ ਉ¤ਚ ਪੱਧਰੀ ਵਿਕਾਸ ਹੋ ਰਿਹਾ ਹੈ। ਹਰ ਪਿੰਡ ਵਿੱਚ ਭਾਰੀ ਮਾਤਰਾ ਵਿੱਚ ਗਰਾਂਟਾਂ ਦਿੱਤੀਆਂ ਗਈਆਂ। ਇਸੇ ਲੜੀ ਦੇ ਤਹਿਤ ਪਿੰਡ ਢੱਡਿਆਲਾਂ ਨੱਤ ਦੇ ਵਿਕਾਸ ਲਈ ਚੈ¤ਕ ਵੰਡੇ ਗਏ, ਜਿਸ ਵਿੱਚ ਗਰੀਬਾਂ ਦੀਆਂ ਫਸਲਾਂ ਦੀ ਗਰਾਂਟ, ਗਲੀਆਂ-ਨਾਲੀਆਂ, ਸੜਕ ਬਣਾਉਣ ਲਈ ਪੰਚਾਇਤ ਨੂੰ ਚੈ¤ਕ ਦਿੱਤੇ ਅਤੇ ਕਬੀਰ ਭਵਨ ਲਈ ਵੀ ਗ੍ਰਾਂਟ ਦਿੱਤੀ ਗਈ ਅਤੇ ਉਨ੍ਹਾਂ ਨੇ ਪੰਚਾਇਤ ਨੂੰ ਜਲਦੀ ਹੀ ਕੰਮ ਸ਼ੁਰੂ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਜੁਝਾਰ ਸਿੰਘ ਡਾਇਰੈਕਟਰ ਮਾਰਕੀਟ ਕਮੇਟੀ ਬਟਾਲਾ, ਕੁਲਵਿੰਦਰ ਸਿੰਘ, ਬਲਵੰਤ ਸਿੰਘ, ਸੰਦੀਪ ਸਿੰਘ, ਸੁਖਦੇਵ ਪੰਚ, ਬਲਜੀਤ ਸਿੰਘ ਗੁਰਦੇਵ ਸਿੰਘ, ਬੂਟਾ ਸਿੰਘ, ਗੁਰਦਿਆਲ ਸਿੰਘ, ਜਸਵੰਤ ਸਿੰਘ, ਭਜਨ ਲਾਲ, ਹਰਦੀਪ ਸਿੰਘ, ਗੁਰਪਾਲ ਸਿੰਘ ਹਾਜ਼ਰ ਸਨ।

WRITTEN BY