ਬਟਾਲਾ, 17 ਅਗਸਤ (ਸਰਵਣ ਸਿੰਘ ਘੁਮਾਣ) ਅੱਜ ਬਟਾਲਾ ਵਿਖੇ ਅਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸੁਕਰਪੁਰਾ ਨੇ ਪਾਰਟੀ ਆਗੂਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲ-ਬਾਤ ਦੌਰਾਨ ਕਿਹਾ ਕਿ ਪੰਜਾਬ ਵਿਚਲੀਂ ਅਕਾਲੀ-ਭਾਜਪਾ ਗਠਜੋੜ ਬਾਦਲ ਸਰਕਾਰ ਵੱਲੋਂ ੧੯੯੭ ਤੋਂ ਲੈਕੇ ਹੁਣ ਤੱਕ ਵਿਕਾਸ ਕਾਰਜਾਂ ਦੇ ਢੰਡੋਰੇ ਨੂੰ ਸਿਰਫ ਅਖਬਾਰਾਂ ਤੱਕ ਹੀ ਸੀਮਿਤ ਕਰਾਰ ਿਦੰਦਿਆ ਕਿਹਾ ਕਿ ਬਾਦਲ ਸਰਕਾਰ ਕਹਿੰਦੀ ਕੁਝ ਹੋਰ ਤੇ ਕਰਦੀ ਕੁਝ ਹੋਰ ਏ, ਝੂਠ ਬੋਲਣਾ ਕੁਫਰ ਤੋਲਣਾ ਅਤੇ ਕੀਤੇ ਵਾਅਦਿਆਂ ਤੋਂ ਮੁਕਰਨਾ ਬਾਦਲ ਸਰਕਾਰ ਦਾ ਮੁੱਖ ਕੰੰਮ ਹੈ ਇਸ ਦੇ ਨਾਲ ਹੀ ਆਂਡੇ ਕਿਤੇ ਤੇ ਕੁੜ ਕੁੜ ਕਿਤੇ ਕਰਨਾ ਵੀ ਬਾਦਲ ਸਰਕਾਰ ਦਾ ਮੁੱਖ ਕੰਮ ਹੈ । ਬਟਾਲੇ ਦੀ ਬਜਾਏ ਪਠਾਨਕੋਟ ਨੂੰ ਜਿਲ੍ਹਾਂ ਤੇ ਨਗਰ ਨਿਗਮ ਦੀ ਮਾਨਤਾ ਦੇਣਾ ਵੀ ਬਾਦਲ ਸਰਕਾਰ ਦੀ ਬੇਈਮਾਨੀ ਦਾ ਵੀ ਪੱਕਾ ਸਬੂਤ ਹੈ । ਪ੍ਰਧਾਨ ਕਲਸੀ ਨੇ ਕਿਹਾ ਕਿ ਪੰਜਾਬ ਵਿੱਚ ਭਵਿੱਖ ,ਚ ੨੫ ਸਾਲ ਰਾਜ ਕਰਨ ਦਾ ਸੁਪਨਾ ਲੈਣ ਵਾਲਿਉ, ਬਟਾਲੇ ਨੂੰ ਵਿਕਾਸ ਪੱਖੋਂ ਨੰਬਰ ਵਨ ਨਮੂਨੇ ਦਾ ਸ਼ਹਿਰ ਬਣਾਉਣ ਵਾਲੇ ਵਾਰਸੋਂ ਤੁਸੀ ਨਾ ਤਾਂ ਬਟਾਲਾ ਨੂੰ ਜਿਲਾਂ ਬਣਵਾਇਆ ਅਤੇ ਨਾ ਹੀ ਬਟਾਲੇ ਦਾ ਵਿਕਾਸ ਕਰਵਾਇਆ, ਪਰ ਬਟਾਲਾ ਦੇ ਅਕਾਲੀ ਭਾਜਪਾ ਗਠਜੋੜ ਲੀਡਰ ਸ਼ਿਪ ਜੋ ਆਪਣੇ ਆਪ ਨੂੰ ਬਟਾਲੇ ਦੇ ਵਾਰਿਸ਼ ਅਖਵਾਉਦੇਂ ਨੇ, ਕਿੱਥੇ ਗਏ ਤੁਹਾਡੇ ਵਿਕਾਸ ਕਾਰਜ, ਤੁਸੀਂ ਤਾਂ ਬਟਾਲੇ ਨੂੰ ਨੰਬਰ ਵਨ ਨਮੂਨੇ ਸ਼ਹਿਰ ਤਾਂ ਬਣਾ ਨਹੀਂ ਸਕੇ । ਪਰ ਬਟਾਲਾ ਸ਼ਹਿਰ ਦੇ ਸਾਰੇ ਮੁਹਾਲਿਆਂ ਦੀਆਂ ਗਲੀਆਂ ਅਤੇ ਛੱਪੜ ਦਾ ਰੂਪ ਧਾਰਨ ਕਰ ਚੁੱਕੀਆਂ ਸਹਿਰ ਦੀਆਂ ਸੜਕਾਂ ਨੇ ਤੁਹਾਡੇ ਝੂਠੇ ਵਿਕਾਸ ਕਾਰਜਾਂ ਦਾ ਪਾਜ਼ ਖੋਲਕੇ ਬਟਾਲੇ ਨੂੰ ਂਨੰਬਰ ਵਨ ਨਮੂਨੇ ਦਾ ਸੁੰਦਰ ਸ਼ਹਿਰ ਬਣਾ ਕੇ ਸਰਕਾਰ ਦੇ ਮੱਥੇ ਕਲੰਕ ਲਗਾ ਕੇ ਰੱਖ ਦਿੱਤਾ ਹੈ



