ਕਾਦੀਆਂ, 17 ਅਗਸਤ (ਪ੍ਰਭਦੀਪ ਭਾਟੀਆ)- ਅੱਜ ਦੇਰ ਰਾਤ ਸਿਵਲ ਲਾਈਨ ਸਿਥਤ ਮੁੱਖ ਬਿਜਲੀ ਘਰ ਵਿੱਚ ਇਕ ਪੁਰਾਨਾ ਅੰਬ ਦਾ ਦਰਖਤ ਡਿਗ ਗਿਆ।ਜੋਕਿ ਉਪਰ ਲੰਘ ਰਹੀ ਹਾਈ ਵੋਲਟੇਜ ਤਾਰਾਂ ਤੇ ਜਾ ਡਿਗਿਆ। ਜਿਸਦੇ ਕਾਰਨ ਪੂਰੇ ਸ਼ਹਿਰ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ। ਇਹ ਦਰਖ਼ਤ ਭਾਰਤ-ਪਾਕ ਵੰਡ ਤੋਂ ਪੰਜ ਦਹਾਕੇ ਪਹਿਲਾਂ ਦਾ ਹੈ। ਜੋਕਿ ਭਾਰੀ ਮੀਂਹ ਦੇ ਚਲਦੀਆਂ ਅਚਾਨਕ ਡਿਗ ਗਿਆ। ਪੇੜ ਦਾ ਕੁਝ ਹਿਸਾ ਨਾਲ ਬਣੇ ਖੋਖਿਆਂ ਤੇ ਅਤੇ ਸੜਕ ਦੇ ਅੱਧ ਵਿਚਕਾਰ ਡਿਗ ਗਿਆ। ਮੁੱਖ ਲਾਈਨਾਂ ਤੇ ਦਰਖ਼ਤ ਦੇ ਡਿਗਣ ਕਾਰਨ ਪੂਰੇ ਸ਼ਹਿਰ ਦੀ ਬਿਜਲੀ ਸਪਲਾਈ ਕਈ ਘੰਟਿਆਂ ਤੋਂ ਬੰਦ ਪਈ ਹੈ। ਖ਼ਬਰ ਲਿਖੇ ਜਾਣ ਤੱਕ ਪੰਜਾਬ ਪਾਵਰ ਕਾਮ ਦਾ ਕੋਈ ਉਚ ਅਧਿਕਾਰੀ ਮੋਕੇ ਤੇ ਨਹੀਂ ਪਹੁੰਚਿਆ ਸੀ। ਜਦਕਿ ਬਿਜਲੀ ਮੁਲਾਜ਼ਮ ਹੀ ਦਫ਼ਤਰ ਵਿੱਚ ਮੋਜੂਦ ਸਨ। ਜਦੋਂ ਇਸ ਘਟਨਾ ਦੇ ਸੰਬੰਧ ਵਿੱਚ ਜਾਣਕਾਰੀ ਲਈ ਪਤੱਰਕਾਰਾਂ ਦੀ ਟੀਮ ਬਿਜਲੀ ਘਰ ਗਈ ਤਾਂ ਗਿਆਰਾ ਵਜੇ ਤੱਕ ਐਸ ਡੀ ਉ ਕਾਦੀਆਂ ਸਹਿਤ ਕੋਈ ਵੀ ਅਧਿਕਾਰੀ ਮੋਜੂਦ ਨਹੀਂ ਸਨ ਅਤੇ ਉਨ੍ਹਾਂ ਦੇ ਦਫ਼ਤਰ ਬੰਦ ਪਏ ਹੋਏ ਸਨ। ਕੁਝ ਕਰਮਚਾਰੀ ਹੀ ਦਫ਼ਤਰ ਵਿੱਚ ਵੇਖੇ ਗਏ। ਦਰਖ਼ਤ ਦੇ ਡਿਗਣ ਨਾਲ ਸਿਵਿਲ ਲਾਈਨ ਰੋਡ ਆਵਾਜਾਹੀ ਲਈ ਵੀ ਬੰਦ ਹੋ ਗਿਆ ਹੈ। ਕੇਵਲ ਮੋਟਰ ਸਾਇਕਲ ਹੀ ਉਥੋਂ ਗੁਜ਼ਰ ਰਹੇ ਹਨ।
ਮੁੱਖ ਬਿਜਲੀ ਘਰ ਵਿੱਚ ਹਾਈ ਵੋਲਟੇਜ ਤਾਰਾਂ ਤੇ ਦਰਖ਼ਤ ਡਿਗਣ ਦੇ ਕਾਰਨ ਸ਼ਹਿਰ ਦੀ ਬਿਜਲੀ ਸਪਲਾਈ ਬੰਦ, ਕਈ ਘੰਟੇ ਬੀਤ ਜਾਣ ਦੇ ਬਾਵਜੂਦ ਅਧਿਕਾਰੀ ਮੋਕੇ ਤੇ ਨਹੀਂ ਪਹੁੰਚੇ



