
ਨਵੀਂ ਦਿੱਲੀ, 17 ਜਨਵਰੀ (ਬਲਜੀਤ ਸਿੰਘ ਬਰਾੜ)- ਪਠਾਨਕੋਟ ਏਅਰ ਬੇਸ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹਰਕਤ ’ਚ ਆਏ ਗ੍ਰਹਿ ਮੰਤਰਾਲਾ ਨੇ ਫ਼ੈਸਲਾ ਕੀਤਾ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਪੈਂਦੇ 40 ਤੋਂ ਵੱਧ ਦਰਿਆਈ ਖੇਤਰਾਂ ਵਿੱਚ ਘੁੱਸਪੈਠ ਨੂੰ ਰੋਕਣ ਲਈ ‘ਲੇਜ਼ਰ ਵਾਲਜ਼’ ਲਗਾਈਆਂ ਜਾਣਗੀਆਂ। ਪਛਾਣੇ ਗਏ ਇ੍ਹਨਾਂ 40 ਖੇਤਰਾਂ ਵਿੱਚ ਕੰਡਿਆਲੀ ਤਾਰ ਨਹੀਂ ਹੈ। ਇਸ ਖੇਤਰ ਵਿੱਚੋਂ ਸੰਭਾਵੀ ਤੌਰ ’ਤੇ ਪਾਕਿਸਤਾਨ ਦੀ ਤਰਫ ਤੋਂ ਤਸਕਰ ਅਤੇ ਸ਼ੱਕੀ ਅੱਤਵਾਦੀ ਘੁੱਸਪੈਠ ਕਰ ਰਹੇ ਹਨ। ਇੇੱਥੇ ਜ਼ਿਕਰਯੋਗ ਹੈ ਕਿ ਇਹ ਸਾਰੇ ਦਿਰਆਈ ਖੇਤਰ ਪੰਜਾਬ ’ਚ ਪੈਂਦੇ ਹਨ।ਇਸ ਨਵੀਂ ਲੇਜ਼ਰ ਵਾਲਜ਼ ਤਕਨੀਕ ਨੂੰ ਬੀ.ਐਸ.ਐਫ. ਨੇ ਤਿਆਰ ਕੀਤਾ ਹੈ।ਇ੍ਹਨਾਂ ਲੇਜ਼ਰ ਦੀਵਾਰਾਂ ਦਾ ਮਕਸਦ ਪਾਕਿਸਤਾਨ ਤੋਂ ਹੋ ਰਹੀ ਘੁੱਸਪੈਠ ਨੂੰ ਪੂਰੀ ਤਰ੍ਹਾਂ ਰੋਕਣਾ ਹੈ। ਫਿਲਹਾਲ ਸਿਰਫ਼ 5-6 ਅਸੁਰੱਖਿਅਤ ਵਾੜ ਰਹਿਤ ਹਿੱਸੇ ਲੇਜ਼ਰ ਦੀਵਾਰਾਂ ਨਾਲ ਸੁਰੱਖਿਅਤ ਕੀਤੇ ਗਏ ਹਨ। ਪਠਾਨਕੋਟ ਏਅਰਬੇਸ ’ਤੇ ਹਮਲੇ ਤੋਂ ਬਾਅਦ ਇਹ ਮਿਹਸੂਸ ਕੀਤਾ ਗਿਆ ਹੈ ਕਿ ਦੂਸਰੇ ਖੇਤਰਾਂ ਿਵੱਚ ਵੀ ਅਜਿਹੇ ਲੇਜ਼ਰ ਵਾਲਜ਼ ਲਗਾਏ ਜਾਣ।ਇ੍ਹਨਾਂ ਦਰਿਆਈ ਖੇਤਰਾਂ ’ਚ ਲੇਜ਼ਰ ਦੀਵਾਰ ਲਾਉਣ ਤੋਂ ਬਾਅਦ ਘੁਸਪੈਠ ਹੋਣ ਦੀ ਸੂਰਤ ’ਚ ਇੋਂੱਥੋਂ ਬਹੁਤ ਉੱਚਾ ਸਾਇਰਨ ਵੱਜੇਗਾ, ਜਿਸ ਨਾਲ ਸੁਰੱਖਿਆ ਦਸਤੇ ਚੌਕਸ ਹੋ ਜਾਣਗੇ। ਪਿਛਲੇ ਸਾਲ ਜੰਮੂ ਨਾਲ ਲਗਦੀ ਕੌਮਾਂਤਰੀ ਸਰਹੱਦ ’ਤੇ ਇਹ ਲੇਜ਼ਰ ਕੰਧ ਬਣਾਈ ਗਈ ਸੀ। ਇਸ ਦੇ ਨਾਲ ਹੀ ਸਰਕਾਰ ਵੱਲੋਂ ਕੰਡਿਆਲੀ ਤਾਰ ਨੂੰ ਮਜ਼ਬੂਤ ਕਰਨ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਕੁਝ ਥਾਵਾਂ ਤੋਂ ਇਹ ਤਾਰ ਕੱਟੀ ਗਈ ਹੈ, ਜਾਂ ਹੜਾਂ ਕਾਰਨ ਰੁੜ੍ਹ ਗਈ ਹੈ। ਸਰਹੱਦ ’ਤੇ ਰਾਤ ਨੂੰ ਰੌਸ਼ਨੀ ਦੇ ਵੀ ਪੁੱਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਐਸਪੀ ਸਲਿਵੰਦਰ ਸਿੰਘ ਨੂੰ ਬੰਦੇ ਤੇ ਮਾਲ ਟਪਾਉਣ ਬਦਲੇ ਮਿਲਦੇ ਸਨ ਹੀਰੇ

ਨਵੀਂ ਦਿੱਲੀ- ਪਠਾਨਕੋਟ ਹਮਲੇ ਦੀ ਜਾਂਚ ਕਰ ਰਹੀ ਏਜੰਸੀ ਐੱਨ. ਆਈ. ਏ. ਏਜੰਸੀ ਕੋਲ ਪੁੱਛਿਗੱਛ ਦੌਰਾਨ ਪੰਜਾਬ ਪੁਲਿਸ ਦੇ ਕਪਤਾਨ ਸਲਿਵੰਦਰ ਸਿੰਘ ਨੇ ਕਬੂਲਿਆ ਹੈ ਕਿ ਉਸ ਨੂੰ ਬੰਦੇ ਅਤੇ ਮਾਲ ਟਪਾਉਣ ਬਦਲੇ ਤਸਕਰਾਂ ਵੱਲੋਂ ਹੀਰੇ ਇਨਾਮ ਵਜੋਂ ਦਿੱਤੇ ਜਾਂਦੇ ਸਨ। ਉਹ ਇਹ ਹੀਰੇ ਅੱਗੋਂ ਆਪਣੇ ਸੁਨਿਆਰੇ ਦੋਸਤ ਰਾਜੇਸ਼ ਨੂੰ ਦੇ ਦਿੰਦਾ ਸੀ। ਰਾਜੇਸ਼ ਹੀਰੇ ਦੀ ਪਹਿਚਾਣ ਕਰਕੇ ਆਪਣੀ ਗੁਰਦਾਸਪੁਰ ਵਿਖੇ ਦੁਕਾਨ ਰਾਹੀਂ ਅੱਗੇ ਗਾਹਕਾਂ ਨੂੰ ਵੇਚ ਦਿੰਦਾ ਸੀ। ਇਸ ਸਨਸਨੀਖੇਜ਼ ਜਾਣਕਾਰੀ ਤੋਂ ਬਾਅਦ ਐਨਆਈਏ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੇਂਦਰੀ ਵਜ਼ਾਰਤ ਦਾ ਹੋਵੇਗਾ ਪੁਰਗਠਨ
ਨਵੀਂ ਦਿੱਲੀ, 17 ਜਨਵਰੀ (ਪੀ. ਟੀ. ਬਿਊਰੋ)- ਭਾਜਪਾ ਲਈ ਅਗਲੇ ਸਾਲ ਹੋਣ ਵਾਲੀ ਯੂ.ਪੀ. ਵਿਧਾਨ ਸਭਾ ਚੋਣ ਇ੍ਹਨੀ ਮਹੱਤਵਪੂਰਨ ਹੈ ਕਿ ਉਹ ਹੁਣ ਤੋਂ ਹੀ ਤਿਆਰੀਆਂ ‘ਚ ਜੁੱਟ ਗਈ ਹੈ। ਇਸ ਸਿਲਸਿਲੇ ‘ਚ ਅੱਜ ਸਵੇਰੇ ਦਿੱਲੀ ‘ਚ ਪ੍ਰਧਾਨ ਮੰਤਰੀ ਰਿਹਾਇਸ਼ ‘ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਹੈ। ਸੂਤਰਾਂ ਮੁਤਾਬਿਕ ਆਉਣ ਵਾਲੇ ਦਿਨਾਂ ‘ਚ ਯੂ.ਪੀ. ਦੇ ਕੁੱਝ ਸੰਸਦ ਮੈਂਬਰਾਂ ਨੂੰ ਕੈਬੀਨਟ ‘ਚ ਜਗ੍ਹਾ ਮਿਲ ਸਕਦੀ ਹੈ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵਿਚਕਾਰ ਚਰਚਾ ਹੋਈ ਹੈ।



