Skip to content
Independent perspectives. Global stories.
BREAKING

ਬਾਦਲ ਵੱਲੋਂ ਸੂਬੇ ‘ਚੋ ਸਿਹਤ ਸੇਵਾਵਾਂ ਦੇ ਸੁਧਾਰ ਲਈ ਆਈ ਐੱਮ ਏ ਤੇ ਸਿਹਤ ਵਿਭਾਗ ਦੀ ਤਾਲਮੇਲ ਕਮੇਟੀ ਗਠਿਤ ਕਰਨ ਦਾ ਐਲਾਨ

Share this story

d69580764

ਆਮ ਆਦਮੀ ਪਾਰਟੀ ਭਗੌੜਿਆਂ ਦਾ ਇੱਕ ਧੜਾ : ਮੁੱਖ ਮਤੰਰੀ
ਫਗਵਾੜਾ, 17 ਜਨਵਰੀ- ਸੂਬੇ ਵਿੱਚ ਹੇਠਲੇ ਪੱਧਰ ’ਤੇ ਲੋਕਾਂ ਨੂੰ ਵਧੀਆਂ ਡਾਕਟਰੀ ਸਹਲੂਤਾਂ ਮੁਹਈਆ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਅਤੇ ਸੂਬੇ ਦੇ ਸਿਹਤ ਵਿਭਾਗ ਨੂੰ ਉਨ੍ਹਾਂ ਦੀ ਪ੍ਰਧਾਨਗੀ ਦੇ ਹੇਠ ਇੱਕ ਤਾਲਮੇਲ ਕਮੇਟੀ ਗਿਠਤ ਕਰਨ ਲਈ ਆਿਖਆ ਹੈ ਤਾਂ ਜੋ ਸੂਬੇ ਵਿੱਚ ਸਿਹਤ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਉਣ ਦੇ ਨਾਲ ਨਾਲ ਆਈ ਐਮ ਏ ਨੂੰ ਦਰਪੇਸ਼ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾ ਸਕੇ।
ਅੱਜ ਏਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਦੋ ਦਿਨਾਂ ਸਾਲਾਨਾ ਕਾਨਫਰੰਸ ਦੇ ਉਦਘਾਟਨੀ ਮੌਕੇ ਦੇਸ਼ ਭਰ ਤੋਂ ਆਏ ਮਾਹਿਰ ਡਾਕਟਰਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਇਹ ਕਮੇਟੀ ਵਾਜਵ ਦਰਾਂ ’ਤੇ ਲੋਕਾਂ ਨੂੰ ਵਧੀਆਂ ਇਲਾਜ ਮੁਹਈਆ ਕਰਵਾਉਣ ਲਈ ਸੂਬਾ ਸਰਕਾਰ ਨੂੰ ਸੁਝਾਅ ਦੇਵੇਗੀ। ਉਨ੍ਹਾਂ ਕਿਹਾ ਕਿ ਆਈ ਐਮ ਏ ਦੀ ਪੰਜਾਬ ਇਕਾਈ ਇਸ ਕਮੇਟੀ ਲਈ ਉਨ੍ਹਾਂ ਡਾਕਟਰਾਂ ਦੇ ਨਾਵਾਂ ਦੀ ਸਿਫਾਰਸ਼ ਕਰੇਗੀ ਜਿਨ੍ਹਾਂ ਨੇ ਡਾਕਟਰੀ ਖੇਤਰ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਨੇ 15 ਅਗਸਤ ਅਤੇ 26 ਜਨਵਰੀ ਨੂੰ ਵੱਖ ਵੱਖ ਖੇਤਰਾਂ ਵਿੱਚ ਚੰਗੀ ਕਾਰਗੁਜਾਰੀ ਕਰਨ ਵਾਲੇ ਲੋਕਾਂ ਨੂੰ ਸਨਮਾਨਤ ਕਰਨ ਦੀ ਤਰ੍ਹਾਂ ਇਸ ਵਾਰ ਤੋਂ ਵਧੀਆਂ ਸੇਵਾਵਾਂ ਿਨਭਾਉਣ ਵਾਲੇ ਡਾਕਟਰਾਂ ਨੂੰ ਵੀ ਸਨਮਾਨਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਹਸਪਤਾਲਾਂ ਵਿੱਚ ਲੋਕਾਂ ਨੂੰ ਮਾਹਿਰ ਡਾਕਰਟਾਂ ਦੀਆਂ ਸੇਵਾਵਾਂ ਮੁਹਈਆ ਕਰਵਾਉਣ ਵਾਸਤੇ ਸੂਬੇ ਦੇ ਸਿਹਤ ਵਿਭਾਗ ਵੱਲੋਂ ਆਈ ਐਮ ਏ ਦੇ ਨਾਲ ਇੱਕ ਸਮਝੌਤਾ ਕਾਰਨ ਦਾ ਵੀ ਐਲਾਨ ਕੀਤਾ। ਸ. ਬਾਦਲ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਕਾਨਫਰੰਸ ਵਿੱਚ ਮਾਿਹਰਾਂ ਵੱਲੋਂ ਡਾਕਟਰੀ ਸਿੱਖਿਆ ਅਤੇ ਇਲਾਜ ਬਾਰੇ ਗੰਭੀਰ ਵਿਚਾਰ ਵਿਟਾਂਦਰਾ ਹੋਵੇਗਾ ਅਤੇ ਇਸ ਵਿਚਾਰ-ਵਟਾਂਦਰੇ ਦੌਰਾਨ ਮੈਡੀਕਲ ਸਿੱਖਿਆ ਦੇ ਵਿਕਾਸ ਲਈ ਨਵੇਂ ਰਾਹ ਨਿਕਲਣਗੇ। ਇਸ ਮੌਕੇ ਆਪਣੇ ਸੰਬੋਧਨ ਿਵੱਚ ਸ. ਬਾਦਲ ਨੇ ਐਸੋਸੀਏਸ਼ਨ ਦੇ ਕਾਰਜਾਂ ਦੀ ਸਰਾਹਨਾ ਕੀਤੀ। ਗੌਰਤਲਬ ਹੈ ਕਿ ਆਈ.ਐਮ.ਏ ਭਾਰਤ ਵਿੱਚ ਇੱਕ ਸਭ ਤੋਂ ਵੱਡੀ ਐਨ.ਜੀ.ਓ ਹੈ ਅਤੇ ਇਸ ਦੇ 23 ਸੂਬਿਆਂ ਅਤੇ ਸੱਤ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਿਵਚ 2.5 ਲੱਖ ਮੈਂਬਰ ਹਨ। ਆਪਣੇ ਭਾਸ਼ਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਨੂੰ ਭਗੌੜਿਆਂ ਦੀ ਪਾਰਟੀ ਦੱਿਸਆ। ਿੲਸ ਦੌਰਾਨ ਜਲੰਧਰ ਦੇ ਮਸ਼ਹੂਰ ਸਰਜਨ ਅਤੇ ਸਮਾਜ ਸੇਵਕ ਡਾ. ਪੀਐਸ ਬਖਸ਼ੀ ਆਈਐਮਏ ਪੰਜਾਬ ਦੇ ਨਵੇਂ ਪ੍ਰਧਾਨ ਬਣ ਗਏ ਹਨ। ਉਨ੍ਹਾਂ ਨੇ ਦੂਰਬੀਨੀ ਸਰਜਰੀ ਿਵੱਚ ਸੰਸਾਰ ਪੱਧਰ ’ਤੇ ਨਾਂਅ ਕਮਾਿੲਆ ਹੈ। ਿੲਸ ਮੌਕੇ ਹੋਰਨਾਂ ਤੋਂ ਿੲਲਾਵਾ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼, ਮਾਰਕਫੈਡ ਦੇ ਚੇਅਰਮੇਨ ਸ੍ਰੀ ਜਰਨੈਨ ਸਿੰਘ ਵਾਹਿਦ, ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ. ਮੰਗਟ, ਆਈ ਐਮ ਏ ਦੇ ਰਾਸ਼ਟਰੀ ਸਕੱਤਰ ਡਾ ਕੇ ਕੇ ਅੱਗਰਵਾਲ, ਰਾਸ਼ਟਰੀ ਉਪ ਪ੍ਰਧਾਨ ਡਾ. ਓ ਪੀ ਐਸ ਕਾਂਡੇ ਅਤੇ ਪੰਜਾਬ ਆਈਐਮਏ ਦੇ ਨਵੇਂ ਪ੍ਰਧਾਨ ਡਾ. ਪੀ.ਐਸ. ਬਖਸ਼ੀ ਹਾਜ਼ਰ ਸਨ।

WRITTEN BY