ਭਾਰਤ ਨੂੰ ਹੋਵੇਗਾ ਲਾਭ
ਵਾਸ਼ਿੰਗਟਨ, 17 ਜਨਵਰੀ (ਪੀ. ਟੀ.)- ਅਮਰੀਕਾ ਨੇ ਈਰਾਨ ’ਤੇ ਲਗਾਈਆਂ ਆਰਥਿਕ ਅਤੇ ਪ੍ਰਮਾਣੂੰ ਪਾਬੰਦੀਆਂ ਹਟਾ ਲਈਆਂ ਹਨ। ਪ੍ਰਮਾਣੂੰ ਪ੍ਰੋਗਰਾਮਾਂ ਦੀ ਨਿਗਰਾਨੀ ਕਰਨ ਵਾਲੀ ਏਜੰਸੀ ਆਈ. ਏ. ਈ. ਏ. ਨੇ ਵਿਯਨਾ ਵਿਖੇ ਇਕ ਬੈਠਕ ਵਿੱਚ ਇਸ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦਾ ਸੁਆਗਤ ਜਿੱਥੇ ਪੂਰੀ ਦੁਨੀਆ ਨੇ ਕੀਤਾ ਹੈ, ਉੱਥੇ ਭਾਰਤ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅਸਲ ਵਿੱਚ ਈਰਾਨ ‘ਤੇ ਲੱਗੀਆਂ ਪਾਬੰਦੀਆਂ ਹਟਣ ਦਾ ਸਭ ਤੋਂ ਵੱਡਾ ਲਾਭ ਭਾਰਤ ਨੂੰ ਹੋਵੇਗਾ।
ਭਾਰਤ ਨੂੰ ਹੋਵੇਗਾ ਆਰਥਿਕ ਲਾਭ-ਅਮਰੀਕਾ ਵੱਲੋਂ ਈਰਾਨ ਤੋਂ ਆਰਥਿਕ ਪਾਬੰਦੀਆਂ ਲਗਾਏ ਜਾਣ ਤੋਂ ਪਹਿਲਾਂ ਭਾਰਤ ਈਰਾਨ ਤੋਂ ਵੱਡੀ ਮਾਤਰਾ ‘ਚ ਤੇਲ ਦਰਾਮਦ ਕਰਦਾ ਸੀ। ਹੌਲੀ-ਹੌਲੀ ਇਸ ਨੂੰ ਕਾਫੀ ਘਟਾ ਦਿੱਤਾ ਗਿਆ ਸੀ। ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਭਾਰਤ ਵੱਡੀ ਮਾਤਰਾ ਿਵਚ ਈਰਾਨ ਤੋਂ ਤੇਲ ਦਰਾਮਦ ਕਰ ਸਕੇਗਾ ਅਤੇ ਉਸ ਦੇ ਆਰਥਿਕ ਵਿਕਾਸ ਵਿੱਚ ਤੇਜ਼ੀ ਆਵੇਗੀ।ਭਾਰਤ ਦੀ ਮੰਗਲੌਰ ਰਿਫਾਇਨਰੀ ਈਰਾਨ ਤੋਂ ਆਉਣ ਵਾਲੇ ਤੇਲ ਦੀ ਸੋਧ ਕਰਨ ਲਈ ਖਾਸ ਤੌਰ ‘ਤੇ ਡਿਜ਼ਾਇਨ ਕੀਤੀ ਗਈ ਸੀ। ਹੁਣ ਮੰਗਲੌਰ ਰਿਫਾਇਨਰੀ ਨੂੰ ਵੀ ਤੇਲ ਮਿਲਣ ਲੱਗੇਗਾ।ਭਾਰਤ ਹੁਣ ਈਰਾਨ ਤੋਂ ਵੱਧ ਤੇਲ ਤੇ ਗੈਸ ਵਿਕਾਸ ਕਰਨਾ ਚਾਹੇਗਾ, ਜਿਸ ਨਾਲ ਭਾਰਤੀ ਫੈਕਟਰੀਆਂ ਨੂੰ ਬਾਲਣ ਮਿਲੇਗਾ।


