ਜਿਲਾ ਸੰਗਰੂਰ ਦੇ ਪਿੰਡ ਖੈੜੀ ਚੰਦਵਾ ਵਿਖੇ 23-24 ਸਾਲ ਪਹਿਲਾ ਪਿਤਾ ਪ੍ਰਿਤਪਾਲ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੀ ਕੁੱਖੋ ਜਨਮੇ ਪਰਗਟ ਕੈਥ ਦੇ ਮਾਤਾ ਪਿਤਾ ਨੇ ਕਦੇ ਸੁਪਨੇ ਵਿੱਚ ਵੀ ਨਹੀ ਸੋਚਿਅਾ ਹੋਵੇਗਾ ਕਿ ਉਹਨਾ ਦਾ ਲਾਡਲਾ ਪੁੱਤਰ ਗਾੲਿਕੀ ਦੇ ੲੇਸ ਖੇਤਰ ਵਿੱਚ ਦੁਨੀਆ ਦੇ ਕੋਨੇ ਕੋਨੇ ਤੇ ਆਪਣਾ ਨਾਮ ਰੋਸਨ ਕਰੇਗਾ। ਪਰਗਟ ਕੈਥ ਜਿਸਨੇ ਬਚਪਨ ਤੋ ਹੀ ਅਾਪਣੀ ਗਾੲਿਕੀ ਦੇ ਨਾਲ ਅਾਪਣੇ ਹੀ ਪਿੰਡ ਖੈੜੀ ਚੰਦਵਾਂ ਸਰਕਾਰੀ ਸਕੂਲ ਤੋ ਹੀ ਪੜਾਈ ਦੇ ਨਾਲ ਨਾਲ ਆਪਣੀ ਸੁਰੀਲੀ ਅਵਾਜ ਨਾਲ ਕੀਲਣਾ ਸੁਰੂ ਕਰ ਦਿੱਤਾ ਸੀ। ਦਸਵੀ ਕਲਾਸ ਤੋ ਬਾਅਦ ਨਾਭੇ ਸਰਕਾਰੀ ਕਾਲਜ ਵਿੱਚ ਆਰਟ ਐਡ ਕਰਾਫਟ ਟੀਚਰ ਦਾ ਡਿਪਲੋਮਾ ਕੀਤਾ, ਜਿੱਥੇ ਪਰਗਟ ਕੈਥ ਨੇ ਆਪਣੀ ਗਾੲਿਕੀ ਵੀ ਜਾਰੀ ਰੱਖੀ ਤੇ ਕਾਲਜ ਵਿੱਚ ਸਾਰਿਅਾ ਦਾ ਭਰਵਾ ਹੁੰਗਾਰਾ ਮਿਲਦਾ ਰਿਹਾ ੳੁਸ ਤੋ ਬਾਅਦ ਬਾਰਵੀ ਕਲਾਸ ਪਾਸ ਕਰਕੇ ਦੇਸ ਭਗਤ ਕਾਲਜ, ਬਰਡਵਾਲ ਧੂਰੀ ਵਿਖੇ ਬੀ.ਏ. ਦੀ ਪੜਾਈ ਕਰਨ ਲਈ ਦਾਖਲਾ ਲਿਅਾ ਅਤੇ ਕਾਲਜ ਵਿੱਚ ਪਰਗਟ ਕੈਥ ਦੀ ਗਾੲਿਕੀ ਨੂੰ ਬਹੁਤ ਸੁਲਾਹਿਅਾ ਗਿਅਾ ਤੇ ਦੇਸ ਭਗਤ ਕਾਲਜ ਵੱਲੋ ਹਰ ਪਰੋਗਰਾਮ ਤੇ ਮੁਕਾਬਲਿਅਾ ਵਿੱਚ ਹਿੱਸ਼ਾ ਲੈਦਾ ਰਿਹਾ ਅਤੇ ਜਿੱਤ ਪ੍ਰਾਪਤ ਕਰਕੇ ਆਪਣੇ ਕਾਲਜ ਦਾ ਨਾਮ ਰੋਸਨ ਕਰਦਾ ਰਿਹਾ। ਦੇਸ ਭਗਤ ਕਾਲਜ ਵਿੱਚ ਪੜਾਈ ਦੌਰਾਨ ਹੀ ਪਰਗਟ ਕੈਥ ਨੂੰ ਐਲਬਮ ਕਰਨ ਦਾ ਮੌਕਾ ਮਿਲਿਅਾ । ਪਰਗਟ ਕੈਥ ਦੀ ਪਹਿਲੀ ਐਲਬਮ ” ਜਿੰਦ” ਬੀ.ਏ. ਦੀ ਪੜਾਈ ਦੌਰਾਨ ਰਿਲੀਜਿੰਗ ਮਿੳੂਜਿਕ ਫਲੇਵਰ ਕੰਪਨੀ ਵਿੱਚ ਹੋਈ, ਜਿਸਨੂੰ ਦਰਸਕਾਂ ਦੇ ਬੇਹੱਦ ਪਿਅਾਰ ਦਿੱਤਾ, ਉਸਤੋ ਬਾਅਦ ਪਰਗਟ ਕੈਥ ਨੇ ਅਪਣੇ ਆਪ ਨੂੰ ਗਾੲਿਕੀ ਲਈ ਸਮਰਪਿਤ ਕਰ ਦਿੱਤਾ ਅਤੇ ਪੜਾਈ ਦੇ ਨਾਲ ਨਾਲ ਗਾੲਿਕੀ ਦੇ ਖੇਤਰ ਵਿੱਚ ਵੀ ਮੱਲਾ ਮਾਰਦਾ ਰਿਹਾ। ਪਰਗਟ ਕੈਥ ਦਾ ਅਖਾੜਾ ਜਿੱਥੇ ਵੀ ਹੁੰਦਾ ਉੱਥੇ ਦਰਸਕਾਂ ਦਾ ਮਾਣ ਮੱਤਾ ਪਿਅਾਰ ਮਿਲਦਾ ਰਹਿੰਦਾ ਹੈ। ਪਰਗਟ ਕੈਥ ਗਾੲਿਕੀ ਦੇ ਨਾਲ ੲਿੱਕ ਚੰਗਾ ਗੀਤਕਾਰ ਵੀ ਆ। ਦੇਸਾ ਵਿਦੇਸਾ ਵਿੱਚ ਅੱਜਕਲ ਉਹਦੀ ਵੱਖਰੀ ਪਹਿਚਾਣ ਵੀ ਆ, ਜਿੰਦ ਐਲਬਮ ਤੋ ਬਾਅਦ ਉਹਦੀ ਡਰੀਮ ਆਈ ਐਲਬਮ ਨੂੰ ਦਰਸਕਾਂ ਵੱਲੋ ਕਾਫੀ ਪਿਅਾਰ ਮਿਲਿਅਾ,ਅੱਜ ਕੱਲ ਉਹਦਾ ਗੀਤ ਛੱਤਰੀ ਜੋ ਅਮਰ ਆਡੀਓ ਵੱਲੋ ਰਿਕਾੳੂਰਡ ਕੀਤਾ ਜਿਸਨੂੰ ਬਹੁਤ ਸਾਰਾ ਪਿਅਾਰ ਮਿਲ ਰਿਹਾ। ਪਰਗਟ ਕੈਥ ਨੇ ਗੱਲਬਾਤ ਦੌਰਾਨ ਦੱਸਿਅਾ ਕਿ ਜਲਦ ਹੀ ਉਹਦਾ ੲਿੱਕ ਹੋਰ ਸਿੰਗਲ ਟਰੈਕ ” ਬਲਾਸਟ” ਰਲੀਜ ਹੋਣ ਜਾ ਰਿਹਾ। ਪਰਗਟ ਕੈਥ ਆਪਣੇ ਮਾਤਾ ਪਿਤਾ ਨਾਲ ਅੱਜ ਕੱਲ ਅਪਣੇ ਪਿੰਡ ਖੈੜੀ ਚਾਦਵਾ ਵਿਖੇ ਰਹਿ ਰਿਹਾ। ਮੈ ਆਸ ਕਰਦਾ ਕਿ ਪਰਗਟ ਕੈਥ ਪੰਜਾਬੀ ਮਾ ਬੋਲੀ ਦੀ ੲਿਸੇ ਤਰਾ ਸੇਵਾ ਕਰਦਾ ਰਹੇ।
ਲੇਖਕ ਤੇਜੀ ਢਿੱਲੋ
ਪਿੰਡ ਫੁੱਲੂਵਾਲਾ ਡੋਡ (ਮਾਨਸਾ)
ਮੋਬਾੲਿਲ 9915645003




