ਵਾਸ਼ਿੰਗਟਨ ਡੀ ਸੀ, 9 ਦਸੰਬਰ (ਡਾ. ਗਿੱਲ)- ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵਲੋਂ ਬਦਨਾਮ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵਲੋਂ ਬੇਅੰਤ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਮਨੁੱਖੀ ਘਾਣ ਬਾਰੇ ਇੰਕਸ਼ਾਫ ਤੇ ਸਖਤ ਪ੍ਰਤੀਕਰਮ ਕਰਦਿਆਂ ਕਾਂਗਰਸ ਪਾਰਟੀ ਨੂੰ ਹੀ ਇਸ ਦੁਖਾਂਤ ਲਈ ਜ਼ਿੰਮੇਵਾਰੀ ਠਹਿਰਾਇਆ ਹੈ। ਉਸ ਕਾਲੇ ਦੌਰ ਦੌਰਾਨ ਪੰਜਾਬ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਕੇਂਦਰ ਵਿਚ ਕਾਂਗਰਸ ਸਰਕਾਰ ਪੰਜਾਬ ਅਤੇ ਦੇਸ਼ ਦੀ ਸੱਤਾ ਤੇ ਕਾਬਜ਼ ਸਨ। ਇਸ ਲਈ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਤਲੇਆਮ ਅਤੇ ਸਿੱਖ ਨਸਲਕੁਸ਼ੀ ਲਈ ਕਾਂਗਰਸ ਪਾਰਟੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸ਼ਰੋਮਣੀ ਅਕਾਲੀ ਦਲ ਅਮਰੀਕਾ ਦੇ ਚੀਫ ਸਪੋਕਸਮੈਨਇੰਜ. ਸਤਪਾਲ ਸਿੰਘ ਬਰਾੜ ਨੇ ਬਿਆਨ ਜਾਰੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਕੀਤੇ ਜਾ ਰਹੇ ਤਾਜਪੋਸ਼ੀ ਸਮਾਗਮ ’ਤੇ ਸਵਾਲ ਕਰਦਿਆਂ ਪੁੱਛਿਆ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸਚਮੁੱਚ ਹੀ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਫਿਕਰਮੰਦ ਹਨ ਤਾਂ ਉਹ ਇਸ ਤਰ੍ਹਾਂ ਦੇ ਜਸ਼ਨ ਸਮਾਗਮ ਕਰਨ ਦੀ ਬਜਾਏ ਪਿੰਕੀ ਦੁਆਰਾ ਕਾਂਗਰਸ ਸਰਕਾਰਾਂ ਤੇ ਲਗਾਏ ਗਏ ਦੋਸ਼ਾਂ ਦਾ ਜਵਾਬ ਦੇਣ ਅਤੇ ਪਸ਼ਚਾਤਾਪ ਕਰਨ। ਇਕ ਹੋਰ ਮਤੇ ਰਾਹੀਂ ਸ਼ਰੋਮਣੀ ਅਕਾਲੀ ਦਲ ਅਮਰੀਕਾ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦੇ 88ਵੇਂ ਜਨਮ ਦਿਨ ’ਤੇ ਸ਼ੁੱਭ ਮੁਬਾਰਕਬਾਦ ਭੇਜਦਿਆਂ ਕਾਮਨਾ ਕੀਤੀ ਕਿ ਉਹ ਲਗਾਤਾਰ ਤੀਜੀ ਵਾਰ ਪੰਜਾਬ ਵਿਚ ਅਕਾਲੀ ਭਾਜਪਾ ਗਠਜੋੜ ਸਰਕਾਰ ਦੀ ਮੁੱਖ ਮੰਤਰੀ ਵਜੋਂ ਕਮਾਨ ਸੰਭਾਲਣਗੇ। ਇਸ ਬਿਆਨ ਦੀ ਪ੍ਰੋੜਤਾ ਕਰਨ ਵਾਲਿਆਂ ਵਿਚ ਹਰਬੰਸ ਸਿੰਘ ਢਿੱਲੋਂ, ਮਾਸਟਰ ਮਹਿੰਦਰ ਸਿੰਘ ਸਰਪ੍ਰਸਤ ਸ਼ਰੋਮਣੀ ਅਕਾਲੀ ਦਲ ਈਸਟ ਕੋਸਟ, ਦਿਦਾਰ ਸਿੰਘ ਬੈਂਸ ਸਰਪ੍ਰਸਤ ਸ਼ਰੋਮਣੀ ਅਕਾਲੀ ਦਲ ਅਮਰੀਕਾ, ਮੋਹਣ ਸਿੰਘ ਖਟੜਾ ਪ੍ਰਧਾਨ ਈਸਟ ਕੋਸਟ, ਇੰਜ. ਸਤਪਾਲ ਸਿੰਘ ਬਰਾੜ ਚੇਅਰਮੈਨ ਸ਼ਰੋਮਣੀ ਅਕਾਲੀ ਦਲ, ਬਲਦੇਵ ਸਿੰਘ ਸੱਲ੍ਹਾਂ ਪ੍ਰਧਾਨ ਮਿੱਡਵੈਸਟ, ਕੁਲਵੰਤ ਸਿੰਘ ਖਹਿਰਾ ਪ੍ਰਧਾਨ ਵੈਸਟ ਕੋਸਟ, ਬਚਨ ਸਿੰਘ ਗਿੱਲ, ਅਮਰੀਕ ਸਿੰਘ ਅਮਰ ਕਾਰਪੈੱਟ ਸੀਨੀਅਰ ਮੀਤ ਪ੍ਰਧਾਨ ਤੇ ਮੈਂਬਰ ਕੋਰ ਕਮੇਟੀ, ਕੋਰ ਕਮੇਟੀ ਮੈਂਬਰ, ਜਸਕਰਨ ਸਿੰਘ ਧਾਲੀਵਾਲ ਸੀਨੀਅਰ ਨੇਤਾ ਮਿਡ ਵੈਸਟ, ਰਘੁਬੀਰ ਸਿੰਘ ਸੁਭਾਨਪੁਰ ਪ੍ਰਧਾਨ ਨਿਊਯਾਰਕ, ਜਰਨੈਲ ਸਿੰਘ ਗਿਲਜੀਆਂ ਹਾਈ ਪਾਵਰ ਕੋਰ ਕਮੇਟੀ ਮੈਂਬਰ, ਹਾਕਮਜੀਤ ਸਿੰਘ ਗਰੇਵਾਲ ਮੈਂਬਰ ਕੋਰ ਕਮੇਟੀ, ਹਰਦੀਪ ਸਿੰਘ ਗੋਲਡੀ ਪ੍ਰਧਾਨ ਨਿਊਜਰਸੀ, ਹਰਬੰਸ ਸਿੰਘ ਸੰਧੂ ਪ੍ਰਧਾਨ ਮੈਰੀਲੈਂਡ, ਕੁਲਦੀਪ ਸਿੰਘ ਮੱਲ੍ਹਾ ਪ੍ਰਧਾਨ ਵਰਜ਼ੀਨੀਆਂ, ਗੁਰਚਰਨ ਸਿੰਘ ਲਹਿਲ ਸੀਨੀਅਰ ਮੀਤ ਪ੍ਰਧਾਨ ਵਰਜ਼ੀਨੀਆਂ, ਸੁਰਿੰਦਰ ਸਿੰਘ ਗਿੱਲ ਮੀਤ ਪ੍ਰਧਾਨ, ਹਰਜੀਤ ਸਿੰਘ ਹੁੰਦਲ, ਅਮਰਜੀਤ ਸਿੰਘ ਸੰਧੂ, ਪ੍ਰਤਾਪ ਸਿੰਘ ਤਰਨਤਾਰਨ ਪ੍ਰਧਾਨ ਵਾਸ਼ਿੰਗਟਨ ਡੀ ਸੀ, ਗੁਰਪ੍ਰਤਾਪ ਸਿੰਘ ਵੱਲ੍ਹਾ, ਬਲਵਿੰਦਰ ਸਿੰਘ ਨਵਾਂਸ਼ਹਿਰ, ਹਰਪ੍ਰੀਤ ਸਿੰਘ ਸਿੱਧੂ, ਅਰਵਿੰਦਰ ਸਿੰਘ ਲਾਖਨ ਸੀਨੀਅਰ ਯੂਥ ਨੇਤਾ, ਮਲਕੀਤ ਸਿੰਘ ਨਿਊਯਾਰਕ, ਕਰਨੈਲ ਸਿੰਘ ਬਾਠ ਸੀਨੀਅਰ ਮੀਤ ਪ੍ਰਧਾਨ, ਨਰਿੰਦਰਪਾਲ ਸਿੰਘ ਹੁੰਦਲ ਸੀਨੀਅਰ ਮੀਤ ਪ੍ਰਧਾਨ ਕੈਲੇਫੋਰਨੀਆਂ, ਸਰਵਜੋਤ ਸਵੱਦੀ ਜਨਰਲ ਸਕੱਤਰ, ਰਵਿੰਦਰ ਸਿੰਘ ਬੋਇਲ ਸੀਨੀਅਰ ਯੂਥ ਨੇਤਾ, ਕਸ਼ਮੀਰ ਸਿੰਘ ਪਿਹੋਵਾ ਜਨਰਲ ਸਕੱਤਰ, ਲਖਵੀਰ ਸਿੰਘ ਤੱਖਰ ਚੇਅਰਮੈਨ ਵਰਜ਼ੀਨੀਆਂ, ਬਾਬੂ ਸਿੰਘ ਬਰਾੜ ਚੇਅਰਮੈਨ ਵਾਸ਼ਿੰਗਟਨ ਡੀ ਸੀ ਆਦਿ ਦੇ ਨਾਮ ਸ਼ਾਮਿਲ ਹਨ।


