Skip to content
Independent perspectives. Global stories.
BREAKING

ਹਰਿਆਣਾ ’ਚ ਵਪਾਰਕ ਵਾਹਨਾਂ ਲਈ ਆਨ ਲਾਈਨ ਪ੍ਰਣਾਲੀ ਛੇਤੀ : ਮਨੋਹਰ ਲਾਲ

Share this story

ਚੰਡੀਗੜ੍ਹ, 7 ਦਸੰਬਰ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਟਰਾਂਸਪੋਰਟ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਸੂਬੇ ਵਿਚ ਵਪਾਰਕ ਵਾਹਨਾਂ ਦੀ ਸਾਰੀ ਤਰ੍ਹਾਂ ਦੀਆਂ ਫੀਸ, ਟੈਕਸ ਅਤੇ ਹੋਰ ਅਦਾਇਗੀਆਂ ਦੇ ਭੁਗਤਾਨ ਲਈ ਇਕ ਆਨ ਲਾਈਨ ਪ੍ਰਣਾਲੀ ਤਿਆਰ ਕੀਤੀ ਜਾਵੇ ਤਾਂ ਜੋ ਕੰਮ ਵਿਚ ਪਾਰਦਰਸ਼ਤਾ ਯਕੀਨੀ ਕਰਨ ਦੇ ਨਾਲ-ਨਾਲ ਭ੍ਰਿਸ਼ਟਾਚਾਰ ’ਤੇ ਰੋਕ ਲਗਾਈ ਜਾ ਸਕੇ। ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਸੂਬੇ ਦੇ ਟਰਾਂਸਪੋਰਟ ਅਸੋਸਿਏਸ਼ਨ ਦੇ ਨੁਮਾਇੰਦਿਆਂ ਨਾਲ ਆਯੋਜਿਤ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਜਨਤਕ ਸੇਵਾਵਾਂ ਪ੍ਰਦਾਨ ਕਰਨ ਵਿਚ ਭ੍ਰਿਸ਼ਟਾਚਾਰ ਦੀ ਕੋਈਗੁੰਜਾਇਸ਼ ਨਹੀਂ ਛੱਡੇਗੀ। ਮੀਟਿੰਗ ਵਿਚ ਦਸਿਆ ਗਿਆ ਕਿ ਭਾਰਤ ਸਰਕਾਰ ਨੇ ਸਾਫਟਵੇਅਰ ‘ਵਾਹਨ’ ਤੇ ‘ਸਾਰਥੀ’ ਵਜਰਨ 4.0 ਤਿਆਰ ਕੀਤਾ ਹੈ, ਜਿਸ ਵਿਚ ਹਰਿਆਣਾ ਸਮੇਤ ਸਾਰੇ ਰਾਜਾਂ ਨੂੰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਫਟਵੇਅਰ ਨੂੰ ਐਨ.ਆਈ.ਸੀ. ਦੀ ਮਦਦ ਨਾਲ ਰਾਜ ਦੀ ਲੋਂੜ੍ਹਾਂ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ। ਵਿਭਾਗ ਇਸ ਪ੍ਰਕ੍ਰਿਆ ਵਿਚ ਲਗਿਆ ਹੋਇਆ ਹੈ ਅਤੇ ਛੇਤੀ ਹੀ ਆਖਰੀ ਰੂਪ ਦਿੱਤਾ ਜਾਵੇਗਾ। ਇੱਥੇ ਸਾਫਟਵੇਅਰ ਨਾ ਸਿਰਫ ਭ੍ਰਿਸ਼ਟਾਚਾਰ ’ਤੇ ਰੋਕ ਲਗਾਉਣ ਵਿਚ ਮਦਦ ਕਰੇਗਾ, ਸਗੋਂ ਵਾਹਨ ਮਾਲਕਾਂ ਨੂੰ ਵੀ ਸਹੂਲਤ ਪ੍ਰਦਾਨ ਕਰੇਗਾ।

WRITTEN BY