ਨਵੀਂ ਦਿੱਲੀ, 7 ਦਸੰਬਰ (ਪੀ. ਟੀ.)- ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰੀ ਭਾਰਤ ‘ਚ ਸੋਮਵਾਰ ਦੁਪਹਿਰ ਬਾਅਦ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਅਨੁਸਾਰ, ਦਿੱਲੀ ਤੇ ਐਨਸੀਆਰ ’ਚ ਅੱਜ ਦੁਪਹਿਰ ਕਰੀਬ ਸਵਾ ਇੱਕ ਵਜੇ ਭੁਚਾਲ ਦੇ ਤੇਜ਼ ਝਟਕੇ ਲੱਗੇ।ਜਾਣਕਾਰੀ ਦੇ ਅਨੁਸਾਰ, ਜੰਮੂ ਕਸ਼ਮੀਰ, ਸ੍ਰੀਨਗਰ, ਪੰਜਾਬ, ਉਤਰ ਪ੍ਰਦੇਸ਼ ’ਚ ਵੀ ਭੁਚਾਲ ਦੇ ਝਟਕੇ ਲੱਗੇ।ਉਥੇ ਹੀ, ਅਫ਼ਗਾਨਿਸਤਾਨ ਤੇ ਪਾਕਿਸਤਾਨ ’ਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਦਾ ਕੇਂਦਰ ਤਾਜਿਕਸਤਾਨ ਦੱਸਿਆ ਜਾਂਦਾ ਹੈ।



