ਬੁਢਲਾਡਾ, 22 ਨਵੰਬਰ (ਕੁਲਦੀਪ ਸ਼ੀਮਾਰ)- ਇੱਥੋਂ ਥੋੜੀ ਦੂਰ ਪਿੰਡ ਦਾਤੇਵਾਸ ਦੇ ਨਜਦੀਕ ਰੇਲਵੇ ਲਾਇਨ ਤੇ ਦੋ ਨੌਜਵਾਨਾਂ ਵੱਲੋਂ ਰੇਲ ਗੱਡੀ ਅੱਗੇ ਆ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰੇਲਵੇ ਚੌਂਕੀ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਫਿਰੋਜਪੁਰ ਤੋਂ ਦਿੱਲੀ ਜਾਣ ਵਾਲੀ ਪੈਸੰਜਰ ਗੱਡੀ ਦੇ ਗਾਰਡ ਨੇ ਰੇਲਵੇ ਸਟੇਸ਼ਨ ਬੁਢਲਾਡਾ ਤੇ ਸੂਚਿਤ ਕੀਤਾ ਕਿ 2 ਨੌਜਵਾਨਾਂ ਨੇ ਪਿੰਡ ਦਾਤੇਵਾਸ ਅਤੇ ਦਰੀਆਪੁਰ ਦੇ ਵਿਚਕਾਰ ਰੇਲ ਗੱਡੀ ਅੱਗੇ ਆ ਕੇ ਆਤਮ ਹੱਤਿਆ ਕਰ ਲਈ ਹੈ। ਜਿਨ੍ਹਾਂ ਦੀ ਸ਼ਨਾਖਤ ਵਜੋਂ ਮਿਸਤਰੀ ਦਾ ਕੰਮ ਕਰਨ ਵਾਲਾ ਸੁਰਜੀਤ ਸਿੰਘ (23 ਸਾਲਾਂ) ਪੁੱਤਰ ਕਰਨੈਲ ਸਿੰਘ ਵਾਸੀ ਵਾਰਡ ਨੰ. 7 ਬੁਢਲਾਡਾ ਅਤੇ ਉਸਦੇ ਨਾਲ ਮਜਦੂਰੀ ਦਾ ਕੰਮ ਕਰਨ ਵਾਲਾ ਗੁਰਪ੍ਰੀਤ ਸਿੰਘ ਗੁਰਨੇ ਖੁਰਦ ਦੱਸਿਆ ਜਾ ਰਿਹਾ ਹੈ। ਆਤਮ ਹੱਤਿਆ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



