ਅੰਮ੍ਰਿਤਸਰ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਸਾਥੀਆਂ ਸਮੇਤ ਫਿਰ ਬਾਦਲ ਦਲ ’ਚ ਸ਼ਾਮਿਲ ਅੰਮ੍ਰਿਤਸਰ, 22 ਨਵੰਬਰ (ਪੀ. ਟੀ.)- ਪਿਛਲੇ ਸਮੇ ਦੋਰਾਨ ਉਪਰ ਥਲੀ ਵਾਪਰੀਆਂ ਕੁਝ ਹਿਰਦੇ ਵੇਦਕ ਘਟਨਾਵਾਂ ਨੇ ਹਰੇਕ ਸਿਖ ਦੀਆਂ ਭਾਵਨਾਵਾਂ ਨੂ ਜਖਮੀ ਕੀਤਾ ਹੈ ਪਰ ਇਹਨਾ ਹਾਲਾਤਾਂ ਵਿਚ ਕੁਝ ਸਿਖ ਵਿਰੋਧੀ ਲੋਕ ਆਪਣੇ ਨਿਜੀ ਮੁਫਾਦ ਸੇਕਣਾ ਚਾਹੁੰਦੇ ਹਨ ਜਿਨਾ ਤੇ ਲਗਾਮ ਸੰਵਿਧਾਨਿਕ ਢੰਗ ਨਾਲ ਹੀ ਲਗਾਈ ਜਾ ਸਕਦੀ ਹੈ ਬੇਸ਼¤ਕ ਸ¤ਤਾ ਵਿਚ ਹੋਣ ਕਾਰਨ ਸ਼੍ਰੋਮਣੀ ਅਕਾਲੀਦਲ ਤੇ ਅਜਿਹੇ ਹਾਲਾਤਾਂ ਦੀ ਜਿਮੇਵਾਰੀ ਨੇ ਰੋਸ ਦੀ ਭਾਵਨਾ ਨੂ ਕੇਂਦਰਿਤ ਕੀਤਾ, ਪਰ ਅ¤ਜ ਸ਼੍ਰੋਮਣੀ ਅਕਾਲੀਦਲ ਹੀ ਜਖਮਾਂ ਤੇ ਮਰਹਮ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦ ਕਿ ਹੋਰ ਪਾਰਟੀਆਂ ਦੁਖਾਂਤਾਂ ਤੋਂ ਸਿਆਸੀ ਹਿਤ ਲਭ ਰਹੀਆਂ ਹਨ ? ਇਹ ਪ੍ਰਗਟਾਵਾ ਆਪਣੀ ਧਰਮ ਪ੍ਰਤੀ ਸੁਹਿਰਦ ਜਿਮੇਵਾਰੀ ਨਿਭਾ ਸਕਣ ਕਾਰਨ ਸ਼੍ਰੋਮਣੀ ਅਕਾਲੀਦਲ ਦੀ ਜਿਲ੍ਹਾ ਪ੍ਰਧਾਨਗੀ ਅਤੇ ਪੇਡਾ ਦੀ ਚੇਅਰਮੈਨੀਤੋਂ ਅਸਤੀਫਾ ਦੇਣ ਵਾਲੇ ਸ.ਉਪਕਾਰ ਸਿੰਘ ਸੰਧੂ ਅਤੇ ਉਹਨਾ ਦੇ ਸਾਥੀਆਂ ਨੇ ਪਾਰਟੀ ਵਿਚ ਵਾਪਸੀ ਮੋਕੇ ਕੀਤਾ ਉਹਨਾ ਕਿਹਾ ਕਿ ਅਕਾਲੀ ਇਕ ਸਿਧਾਂਤਕ ਵਿਚਾਰਧਾਰਾ ਹੈ ਅਤੇ ਉਹ ਅਕਾਲੀ ਸਨ ਅਤੇ ਅਕਾਲੀ ਹੀ ਰਹਿਣਗੇ ਆਪਣੇ ਅਸਤੀਫੇ ਸੰਬੰਧੀ ਸਪਸ਼ਟ ਕਰਦਿਆਂ ਉਹਨਾ ਕਿਹਾ ਕਿ ਆਮ ਸਿਖ ਵਜੋ ਵਾਪਰਨ ਵਾਲੀਆਂ ਸਿਖ ਵਿਰੋਧੀ ਘਟਨਾਵਾਂ ਦਾ ਰੋਸ ਸੀ ਪਰ ਜਿਵੇ ਅਕਾਲੀਦਲ ਦੇ ਪ੍ਰਧਾਨ ਸਾਹਿਬ ਨੇ ਇਸ ਸਮ¤ਸਿਆ ਦੀ ਘੜੀ ਵਿਚ ਸਿਖ ਮੁਦਿਆਂ ਤੇ ਹਾਂ ਪਖੀ ਵਤੀਰਾ ਅਪਣਾਇਆ ਹੈ ਉਸ ਤੋਂ ਸਪਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀਦਲ ਦੀ ਅਗਵਾਈ ਵਿਚ ਸਿਖਾਂ ਦੇ ਹਿਤ ਸੁਰਖਿਅਤ ਹਨ। ਉਹਨਾ ਕਿਹਾ ਕਿ ਏਜੰਸੀਆਂ ਦੇ ਸਿਖ ਵਿਰੋਧੀ ਵਤੀਰੇ ਤੋਂ ਕੁਝ ਲੋਕਾਂ ਨੇ ਆਪਣੇ ਹਿਤ ਕ¤ਢਣ ਦੀ ਕੋਸ਼ਿਸ਼ ਕੀਤੀ ਹੈ ਜਿਸਦੀ ਸਪਸ਼ਟ ਉਧਾਰਨ ਸਰਬ¤ਤ ਖਾਲਸਾ ਦੇ ਨਾਂ ਤੇ ਸਿਖਾਂ ਦੀਆਂ ਭਾਵਨਾਵਾਂ ਵਰਤਣ ਲਈ ਇਸਦੇ ਪ੍ਰਬੰਧਕਾਂ ਵਲੋ ਅਪਨਾਏ ਹਥਕੰਡਿਆਂ ਨੇ ਸਾਹਮਣੇ ਲੈ ਆਂਦੀ ਹੈ।



