Skip to content
Independent perspectives. Global stories.
BREAKING

ਹੋਸਟਲ ਵਿੱਚ ਫਿਰ ਦੂਸਰੇ ਦਿਨ ਲਗਾਈ ਕਿਸੇ ਸ਼ਰਾਰਤੀ ਅਨਸਰ ਨੇ ਅੱਗ

Share this story

‘ਬੁਢਲਾਡਾ, 21 ਨਵੰਬਰ (ਕੁਲਦੀਪ ਸ਼ੀਮਾਰ/ਅਮਨ ਮਹਿਤਾ) ਨਾਬਾਲਗ ਲੜਕੀਆਂ ਦੇ ਹੋਸਟਲ ਵਿੱਚ ਸੁਰੱਖਿਆ ਦੀ ਘਾਟ ਹੋਣ ਕਾਰਨ ਦੂਸਰੇ ਦਿਨ ਵੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਹੋਸਟਲ ਨੂੰ ਅੱਗ ਲਗਾਉਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਸਥਾਪਿਤ ਕਸਤੂਰਬਾ ਗਾਂਧੀ ਗਰਲਜ਼ ਹੋਸਟਲ ਵਿੱਚ ਅੱਜ ਦੂਸਰੇ ਦਿਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਹੋਸਟਲ ਨੂੰ ਅੱਗ ਲਗਾ ਦਿੱਤੀ ਗਈ। ਜਿਸ ਵਿੱਚ ਤਿੰਨ ਲੜਕੀਆਂ ਦੇ ਬੈ¤ਡ ਅਤੇ ਉਨ੍ਹਾਂ ਦੇ ਸਕੂਲ ਬੈ¤ਗ ਸੜ ਕੇ ਸੁਆਹ ਹੋ ਗਏ। ਜਿਨ੍ਹਾਂ ਵਿੱਚ ਸੁਖਚੈਨ ਕੌਰ ਛੇਵੀਂ ਕਲਾਸ, ਕਿਰਨਾਂ ਰਾਣੀ ਅਤੇ ਸਿਮਰਨਜੀਤ ਕੌਰ ਅੱਠਵੀ ਕਲਾਸ ਬੈ¤ਗ ਸ਼ਾਮਲ ਸਨ। ਅੱਗ ਲੱਗਣ ਸਮੇਂ ਹੋਸਟਲ ਵਿੱਚ 44 ਨਾਬਾਲਗ ਲੜਕੀਆਂ ਅਤੇ ਹੋਰ ਸਟਾਫ਼ ਸੌ ਰਿਹਾ ਸੀ। ਅੱਗ ਦੌਰਾਨ ਦੂਸਰੇ ਦਿਨ ਵੀ ਕਿਸੇ ਵੀ ਮਨੁੱਖੀ ਜਾਨ ਦਾ ਨੁਕਸਾਨ ਹੋਣ ਤੋਂ ਟੱਲ ਗਿਆ। ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦਿਆ ਐਡੀਸ਼ਨਲ ਡਿਪਟੀ ਕਮਿਸ਼ਨਰ ਮਾਨਸਾ ਮੈਡਮ ਈਸ਼ਾਂ ਕਾਲੀਆ ਵੱਲੋਂ ਇਸ ਮਾਮਲੇ ਦੀ ਫੌਰੀ ਜਾਂਚ ਕਰਨ ਲਈ ਜ਼ਿਲ੍ਹਾਸਿੱਖਿਆ ਅਫ਼ਸਰ (ਸ), ਡੀ.ਐ¤ਸ. ਪੀ ਬੁਢਲਾਡਾ ਅਤੇ ਐ¤ਸ.ਡੀ.ਐ¤ਮ ਬੁਢਲਾਡਾ ਦੇ ਆਧਾਰਿਤ ਤਿੰਨ ਮੈਬਰੀ ਟੀਮ ਭੇਜੀ ਗਈ ਹੈ। ਜਿੱਥੇ ਡੀ.ਐਸ.ਪੀ. ਬੁਢਲਾਡਾ ਰਾਜਵੀਰ ਸਿੰਘ ਬੋਪਾਰਾਏ, ਐਸ.ਡੀ.ਐਮ. ਬੁਢਲਾਡਾ ਦੀ ਨਿਗਰਾਨ ਹੇਠ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਤੇ ਐਸ.ਐਚ.ਓ. ਸਿਟੀ ਬੁਢਲਾਡਾ ਸਰਬਜੀਤ ਸਿੰਘ ਚੀਮਾਂ ਨੇ ਮੌਕੇ ਤੇ ਜਾ ਕੇ ਵੱਖ ਵੱਖ ਹਾਲਾਤਾਂ ਅਧੀਨ ਤਫਤੀਸ਼ ਸ਼ੁਰੂ ਕਰ ਦਿੱਤੀ। ਅਤੇ 2 ਮਹਿਲਾ ਕਾਂਸਟੇਬਲ ਤਾਇਨਾਤ ਕਰ ਦਿੱਤੇ ਅਤੇ ਪ੍ਰਬੰਧਕਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਹਦਾਇਤ ਕੀਤੀ ਗਈ। ਵਰਣਨਯੋਗ ਹੈ ਕਿ ਕੱਲ ਦੇਰ ਰਾਤ ਲੜਕੀਆਂ ਦੇ ਹੋਸਟਲ ਵਿੱਚ ਇੱਕ ਦਮ ਅਚਾਨਕ ਅੱਗ ਲੱਗ ਗਈ ਸੀ। ਜਿਸ ਵਿੱਚ 10 ਲੜਕੀਆਂ ਦੇ ਬੈ¤ਡ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ ਸੀ। ਕੱਲ ਦੀ ਘਟਨਾ ਨੂੰ ਮੱਦੇ ਨਜਰ ਰੱਖਦਿਆਂ ਹੋਸਟਲ ਦੀ ਵਾਰਡਨ ਮੰਜੂ ਰਾਣੀ ਵੱਲੋਂ ਲੜਕੀਆਂ ਦੇ ਸੌਣ ਵਾਲੇ ਕਮਰਿਆ ਨੂੰ ਖਾਲੀ ਕਰ ਕੇ ਲੜਕੀਆਂ ਨੂੰ ਹਾਲ ਕਮਰੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਜਿਸ ਕਾਰਨ ਅੱਜ ਦੂਸਰੇ ਦਿਨ ਅੱਗ ਦੀ ਘਟਨਾ ਕਾਰਨ ਜਾਨੀ ਨੁਕਸਾਨ ਹੋਣ ਤੋਂ ਟੱਲ ਗਿਆ। ਹੋਸਟਲ ਦੀ ਵਾਰਡਨ ਨੇ ਦੱਸਿਆ ਕਿ ਕੱਲ ਦੀ ਘਟਨਾ ਤੋਂ ਇਹ ਅੰਦਾਜ਼ਾ ਲਗਾ ਰਹੇ ਸੀ ਕਿ ਹੋ ਸਕਦਾ ਹੈ ਕਿ ਬਿਜਲੀ ਦੇ ਸ਼ਾਰਟਸਰਕਟ ਕਾਰਨ ਅੱਗ ਲੱਗੀ ਹੋਵੇ ਪ੍ਰੰਤੂ ਅੱਜ ਦੂਸਰੇ ਦਿਨ ਹੋਸਟਲ ਅੰਦਰ ਬੱਚੇ ਹਾਲ ਵਿੱਚ ਤਬਦੀਲ ਕਰਨ ਤੋਂ ਸ਼ਪਸ਼ਟ ਹੁੰਦਾ ਹੇੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਹੋਸਟਲ ਰਾਤ ਸਮੇ ਅੰਦਰੋਂ ਬੰਦ ਹੋਣ ਦੇ ਬਾਵਯੂਦ ਵੀ ਬਾਹਰੋ ਕਿਸੇ ਨੇ ਅੱਗ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਅੱਗ ਦੀ ਘਟਨਾ ਸੰਬੰਧੀ ਸਕੂਲ ਦੇ ਪ੍ਰਿਸੀਪਲ ਨੂੰ ਸੂਚੀਤ ਕਰ ਦਿੱਤਾ ਗਿਆ ਹੈ। ਪ੍ਰਿੰਸੀਪਲ ਹਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਹੋਸਟਲ ਵਿੱਚ ਲਗਾਤਾਰ ਦੋ ਦਿਨ ਅੱਗ ਦਿਆ ਘਟਨਾਵਾਂ ਵਾਪਰਨਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਫੋਰੀ ਤੌਰ ਤੇ ਸਿਟੀ ਪੁਲਿਸ ਬੁਢਲਾਡਾ ਅਤੇ ਡਿਪਟੀ ਕਮਿਸ਼ਨਰ ਅਤੇ ਜਿਲ੍ਹਾਂ ਸਿੱਖਿਆ ਅਫ਼ਸਰ ਮਾਨਸਾ ਨੂੰ ਪੱਤਰ ਲਿਖ ਕੇ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਗਈ। ਉ¤ਥੇ ਹੋਸਟਲ ਵਿੱਚ ਪੜਦੀਆ ਲੜਕੀਆਂ ਦੇ ਮਾਪਿਆ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮਾਨਸਾ ਜਿਲ੍ਹੇ ਵਿੱਚ ਕਸਤੂਰਬਾ ਗਾਂਧੀ ਸਕੀਮ ਅਤੇ ਰਮਸਾ ਅਧੀਨ ਜਿਲ੍ਹੇ ਦੇ ਪੰਜ ਬਲਾਕਾ ਵਿੱਚ ਲੜਕੀਆ ਦੇ ਹੋਸਟਲ ਚੱਲ ਰਹੇ ਹਨ, ਜਿਨ੍ਹਾਂ ਵਿੱਚ ਲੱਗਭੱਗ ਇੱਕ ਹਜ਼ਾਰ ਲੜਕੀ ਹੋਸਟਲਾਂ ਵਿੱਚ ਰਹਿ ਰਹੀਆ ਹਨ, ਪ੍ਰੰਤੂ ਇਹਨਾਂ ਹੋਸਟਲਾਂ ਵਿੱਚ ਸੁਰੱਖਿਆ ਦੀ ਘਾਟ ਹੋਣ ਕਾਰਨ ਹਜ਼ਾਰਾ ਲੜਕੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

WRITTEN BY