Skip to content
Independent perspectives. Global stories.
BREAKING

ਦਿਨੋ-ਦਿਨ ਵਧ ਰਹੀ ਮੰਗਤਿਆਂ ਦੀ ਫੌਜ ਤੋਂ ਲੋਕ ਹੋ ਰਹੇ ਨੇ ਪ੍ਰੇਸ਼ਾਨ

Share this story

ਬਰਨਾਲਾ, 21 ਨਵੰਬਰ (ਰਾਮ ਸਿੰਘ ਧਨੌਲਾ)– ਕੇਂਦਰ ਸਰਕਾਰ ਵੱਲੋ ਭਾਵੇਂ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਲਾਜਮੀ ਸਿੱਖਿਆ ਦੇਣ ਦਾ ਅਧਿਕਾਰ ਅਤੇ ਬਾਲ ਮਜਦੂਰੀ ਤੇ ਕਾਨੂੰਨ ਪਾਬੰਦੀ ਹੈ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ’ਚ ਕੁੱਝ ਧਰਮਾਂ ਦਾ ਕੱਟੜਵਾਦ ਅਤੇ ਸਬੰਧਿਤ ਧਾਰਮਿਕ ਭਾਵਨਾਵਾਂ ਕਿੰਨੀਆ ਕੁ ਸਹਾਈ ਹੁੰਦੀਆ ਹਨ। ਇਸਦੀ ਮਿਸਾਲ ਸਬੰਧਤ ਧਰਮਾਂ ਦੀ ਆੜ ’ਚ ਛੋਟੇ-ਛੋਟੇ ਬੱਚਿਆਂ ਤੋਂ ਉਨ੍ਹਾਂ ਦੇ ਮਾਪਿਆ ਵੱਲੋਂ ਭੀਖ ਮੰਗਵਾਉਣ ਦਾ ਧੰਦਾ ਜਾਰੀ ਰੱਖੇ ਜਾਣ ਤੋਂ ਮਿਲਦੀ ਹੈ। ਅਜਿਹੇ ਭੀਖ ਮੰਗਣ ਵਾਲੇ ਬੱਚਿਆਂ ਦੀ ਗਿਣਤੀ ਸਾਡੇ ਕਸਬਿਆਂ, ਪਿੰਡਾਂ ਤੇ ਸਹਿਰਾਂ’ਚ ਦਿਨੋ ਦਿਨ ਵਧਦੀ ਜਾ ਰਹੀ ਹੈ। ਇਹ ਭਿਖਾਰੀ ਬੱਚੇ ਟ੍ਰੈਫਿਕ ਲਾਈਟਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਜਨਤਕ ਥਾਵਾਂ ਤੇ ਬਜਾਰਾਂ ਵਿੱਚ ਆਮ ਹੀ ਵੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੁੱਝ ਨੌਜਵਾਨ ਉਮਰ ਦੇ ਮੰਗਤੇ ਸਹਿਰ ਦੀਆ ਵੱਖ-ਵੱਖ ਥਾਵਾਂ ’ਤੇ ਟੋਲੀਆਂ ਬਣਾ ਕੇ ਮੰਗਣ ਦੀ ਆੜ ’ਚ ਲੋਕਾਂ ਦੇਘਰਾਂ ’ਚ ਵੜਨ ਦੀ ਕੋਸਿਸ ਵੀ ਕਰਦੇ ਹਨ। ਹਾਲਾਂ ਕਿ ਭੀਖ ਮੰਗਣ ਉੱਪਰ ਪਾਬੰਦੀ ਲਗਾਉਂਦਿਆ ਸਰਕਾਰ ਵੱਲੋ ਇਸ ਜੁਰਮ ਨੂੰ ਕਰਾਰ ਦਿੰਦੇ ਹੋਏ ਇਸਦੇ ਖਾਤਮੇ ਲਈ ਸਖਤ ਕਾਨੂੰਨ ਬਣਾਏ ਗਏ ਸਨ ਪਰ ਫਿਰ ਵੀ ਪ੍ਰਸਾਸਨ ਮੰਗਤਿਆਂ ਦੀ ਵਧ ਰਹੀ ਗਿਣਤੀ ’ਤੇ ਕਾਬੂ ਪਾਉਣ ’ਚ ਅਸਮਰਥ ਨਜਰ ਆ ਰਿਹਾ ਹੈ। ਇਲਾਕੇ ਦੇ ਵੱਖ-ਵੱਖ ਹਿੱਸਿਆਂ ’ਚ ਮੰਗਤਿਆ ਦੀ ਫੋਜ ਨੇ ਭੀਖ ਮੰਗਣ ਦੇ ਕਈ ਢੰਗ ਅਪਣਾ ਕੇ ਅਪਰਾਧ ਕਰਨਾ ਵੀ ਸੁਰੂ ਕਰ ਦਿੱਤਾ ਹੈ। ਕਈ ਤਾਂ ਭੀੜ ਭੜੱਕੇ ’ਚ ਲੋਕਾਂ ਦੀਆ ਜੇਬਾਂ ਤੇ ਹੋਰ ਸਮਾਨ ’ਤੇ ਵੀ ਸਾਫ ਕਰਨ ’ਚ ਪੂਰੇ ਮਾਹਿਰ ਹਨ। ਹੁਣ ਇਸ ਭੀਖ ਮੰਗਣ ਦੇ ਕੰਮ ਨੂੰ ਵਪਾਰ ਬਣਾ ਚੁੱਕੇ ਕਾਰੋਬਾਰ’ਚ ਸਿਰਫ ਲਚਾਰ, ਬੀਮਾਰ ਜਾਂ ਗਰੀਬ ਲੋਕ ਹੀ ਸਾਮਿਲ ਨਹੀ ,ਸਗੋ ਪੇਸੇਵਰ ਚੋਕ-ਚੁਰਾਹੇ ਉੱਪਰ ਅਤੇ ਧਾਰਮਿਕ ਸਥਾਨਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਨਜਰ ਆ ਜਾਦੇ ਹਨ। ਜੋ ਲੋਕਾਂ ਦੀਆ ਧਾਰਮਿਕ ਭਾਵਨਾਵਾਂ ਨੂੰ ਝੰਜੋੜ ਕੇ ਉਨਾਂ ਦੀਆ ਜੇਬਾਂ ਹੋਲੀਆ ਕਰਦੇ ਆਮ ਹੀ ਵੇਖੇ ਜਾ ਸਕਦੇ ਹਨ। ਮਜਬੂਰੀ ਕਾਰਣ ਮੰਗਣ ਵਾਲਿਆਂ ਦੀ ਗਿਣਤੀ ਤਾਂ ਬਹੁਤ ਥੋੜੀ ਹੈ ਪਰ ਕੁੱਝ ਸਾਹੀ ਸੋਕ ਰੱਖਣ ਵਾਲੇ ਦਿਨ ਭਰ ਭੀਖ ਮੰਗ ਕੇ ਇਕੱਠੀ ਹੋਈ ਰਕਮ ਨਾਲ ਰਾਤ ਨੂੰ ਲਾਲ ਪਰੀ ਨਾਲ ਮਨਮਰਜੀ ਦੀ ਐਸ ਕਰਦੇ ਹਨ। ਕੁੱਝ ਸਾਤਿਰ ਮੰਗਤੇ ਰਾਤ-ਬਰਾਤੇ ਚੋਰੀਆ ਕਰਕੇ ਇਲਾਕੇ ’ਚੋ ਅਲੋਪ ਹੋ ਜਾਦੇ ਹਨ, ਜਿਸ ਕਾਰਨ ਆਮ ਆਦਮੀ ਤਾਂ ਕੀ, ਪੁਲਿਸ ਪ੍ਰਸ਼ਾਸਨ ਵੀ ਉਨ੍ਹਾਂ ਨੂੰ ਲੱਭਣ ’ਚ ਲਚਾਰ ਹੋ ਜਾਂਦਾ ਹੈ।

WRITTEN BY