Skip to content
Independent perspectives. Global stories.
BREAKING

ਆਸੀਆਨ ਸੰਮੇਲਨ ’ਚ ਭਾਰਤ ਦਾ ਝੰਡਾ ਉਲਟਾ ਲਹਿਰਾਇਆ

Share this story

ਕੁਆਲਾਲੰਪੁਰ, 21 ਨਵੰਬਰ (ਪੀ. ਟੀ.)- ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ ਚਲ ਰਹੇ ਆਸੀਆਨ ਸੰਮੇਲਨ ‘ਚ ਭਾਰਤ ਨੂੰ ਉਸ ਵਕਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਭਾਰਤ ਦਾ ਝੰਡਾ ‘ਤਿਰੰਗਾ‘ ਉਲਟਾ ਲਹਿਰਾਇਆ ਗਿਆ। ਇਹ ਵਾਕਿਆ ਉਸ ਵਕਤ ਵਾਪਰਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨਾਲ ਹ¤ਥ ਮਿਲਾ ਰਹੇ ਸਨ ਤੇ ਉਨ੍ਹਾਂ ਦੇ ਪਿਛੇ ਭਾਰਤ ਦਾ ਝੰਡਾ ਉਲਟਾ ਲਹਿਰਾਇਆ ਹੋਇਆ ਸੀ।ਇਸ ਮੁੱਦੇ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਪ੍ਰਧਾਨ ਮੰਤਰੀ ਦੀ ਕਾਫੀ ਆਲੋਚਨਾ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦਾ ਝੰਡੇ ਵੱਲ ਕੋਈ ਧਿਆਨ ਨਹੀਂ ਸੀ ਸਗੋਂ ਉਹ ਕੈਮਰੇ ਵੱਲ ਵਧੇਰੇ ਧਿਆਨ ਦੇ ਰਹੇ ਸਨ।

WRITTEN BY