ਮਾਨਸਾ/ਬੁਢਲਾਡਾ, 18 ਨਵੰਬਰ (ਅਨੂਪ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ)- ਰਾਸ਼ਟਰੀ ਯੂਥ ਵੈਲਫੇਅਰ ਕਲੱਬ, ਫਰੀਦਕੋਟ ਵੱਲੋਂ ਆਯੋਜਿਤ ਰਾਜ ਪੱਧਰੀ ਸੱਭਿਆਚਾਰਕ ਪ੍ਰੋਗਰਾਮ ‘ਧੀ ਪੰਜਾਬ ਦੀ’ ਜੇਤੂ ਲੜਕੀ ਰਜਿੰਦਰ ਕੌਰ ਦਾ ਅੱਜ ਕਾਲਜ ਵਿਖੇ ਪਹੁੰਚਣ ਤੇ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ, ਵਾਇਸ ਪ੍ਰਿੰਸੀਪਲ ਡਾ. (ਮੇਜਰ) ਜਸਪਾਲ ਸਿੰਘ ਅਤੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਮੁਖੀ, ਅਸਿਸਟੈਂਟ ਪ੍ਰੋਫੈਸਰ ਨੀਲਮ ਨੇ ਫੁੱਲਾਂ ਦੇ ਗੁਲਦਸਤੇ ਦੇਕੇ ਸਵਾਗਤ ਕੀਤਾ । ਆਪਣੇ ਸਵਾਗਤੀ ਭਾਸ਼ਨ ਵਿੱਚ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਅਜਿਹੇ ਪ੍ਰਤੀਭਾਸ਼ਾਲੀ ਵਿਦਿਆਰਥਣ ਤੇ ਕਾਲਜ ਨੂੰ ਬਹੁਤ ਮਾਣ ਮਹਸੂਸ ਹੋ ਰਿਹਾ ਹੈ। ਉਨ੍ਹਾਂ ਅੱਗੇ ਤੋਂ ਵੀ ਵਿਸ਼ਵਾਸ਼ ਦਿਵਾਇਆ ਕਿ ਜੋ ਵਿਦਿਆਰਥੀ ਮਹਿਨਤ ਕਰਨਗੇ ਉਨ੍ਹਾਂ ਲਈ ਕਾਲਜ ਵੱਲੋਂ ਕਿਸੇ ਵੀ ਕਿਸਮ ਦੀਆਂ ਸਹੂਲਤਾਂ ਦੀ ਘਾਨ ਨਹੀਂ ਛੱਡੀ ਜਾਵੇਗੀ ਅਤੇ ਅੰਤ ਵਿੱਚ ਸੁਰਜੀਤ ਪਾਤਾਰ ਦੀਆਂ ਤੂਕਾਂ ‘ਮੈਂ ਰਾਹਾਂ ਤੇਨਹੀਂ ਤੁਰਦਾ, ਤੁਰਦਾਂ ਹਾਂ ਰਾਹਾਂ ਬਣਦੀਆਂ ਹਨ’ ਕਹਿ ਕੇ ਸਮੂਹ ਕਾਲਜ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਵਾਇਸ ਪ੍ਰਿੰਸੀਪਲ ਡਾ. (ਮੇਜਰ) ਜਸਪਾਲ ਸਿੰਘ ਨੇ ਕਿਹਾ ਕਿ ਲੜਕੀਆਂ ਦੀਆਂ ਅਜਿਹੀਆਂ ਪ੍ਰਾਪਤੀਆਂ ਹੋਰਾਂ ਲੜਕੀਆਂ ਲਈ ਵੀ ਆਪਣੀ ਜਿੰਦਗੀ ਦੇ ਅੰਦਰ ਕੁੱਝ ਨਵਾਂ ਕਰਨ ਲਈ ਉਤਸ਼ਾਹ ਪੈਦਾ ਕਰਦੀਆਂ ਹਨ।



