ਪੈਰਿਸ, 18 ਨਵੰਬਰ (ਪੀ. ਟੀ. ਲਾਇਵ)- ਪਿਛਲੇ ਹਫਤੇ ਪੈਰਿਸ ਵਿਖੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਬੁੱਧਵਾਰ ਨੂੰ ਸੇਂਟ ਡੈਨਿਸ ਇਲਾਕੇ ਵਿੱਚ 8 ਘੰਟੇ ਚੱਲੇ ਪੁਲਿਸ ਆਪ੍ਰੇਸ਼ਨ ਵਿੱਚ ਹਮਲੇ ਦਾ ਮੁੱਖ ਸਾਜ਼ਿਸ਼ਕਾਰ ਅਬਦੇਲਹਮੀਦ ਅਬਾਓਦ ਮਾਰਿਆ ਗਿਆ। ਮੁਕਾਬਲੇ ਵਿੱਚ 3 ਹੋਰ ਅੱਤਵਾਦੀ ਵੀ ਮਾਰੇ ਗਏ ਹਨ। ਮ੍ਰਿਤਕਾਂ ਵਿੱਚ ਇੱਕ ਮਹਿਲਾ ਸੂਸਾਇਡ ਬੰਬਰ ਵੀ ਸ਼ਾਮਿਲ ਹੈ। ਇਸ ਦੌਰਾਨ 7 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਕਾਬਲੇ ਦੌਰਾਨ ਇੱਕ ਪੁਲਿਸ ਵਾਲਾ ਵੀ ਸ਼ਹੀਦ ਹੋਇਆ ਹੈ। ਫਿਰ ਵੀ ਹਾਲੇ ਤੱਕ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਅਬਦੇਲਹਮੀਦ ਅਬਾਓਦ ਦੇ ਮਾਰੇ ਜਾਣ ਉ¤ਪਰ ਸਸਪੈਂਸ ਬਣਿਆ ਹੋਇਆ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੈਰਿਸ ਪੁਲਿਸ ਅਤੇ ਅਲੀਟ ਫੋਰਸ ਦੀ ਜਵਾਬੀ ਕਾਰਵਾਈ ਵਿੱਚ ਅਬਾਓਦ ਮਾਰਿਆ ਗਿਆ। ਪੈਰਿਸ ਹਮਲਿਆਂ ਦੇ 5 ਦਿਨ ਦੇ ਅੰਦਰ ਹੀ ਫਰਾਂਸ ਨੇ ਮੁੱਖ ਸਾਜ਼ਿਸ਼ਕਾਰ ਨੂੰ ਖਤਮ ਕਰ ਦਿੱਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਅਪਾਰਟਮੈਂਟ ਵਿੱਚ ਕਾਰਵਾਈ ਕੀਤੀ ਗਈ ਉਥੇ ਨਿਸ਼ਾਨੇ ਉ¤ਤੇ ਤਾਂ ਅਬਾਓਦ ਹੀ ਸੀ, ਪਰ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਅਪਾਰਟਮੈਂਟ ਦੇ ਅੰਦਰ ਮੌਜੂਦ ਸੀ ਜਾਂ ਨਹੀਂ। ਨਵੀਂ ਦਿੱਲੀ ਸਥਿਤ ਫਰਾਂਸ ਦੇ ਅੰਬੈਸਡਰ ਫਰਾਂਸੀਓਸ ਰਿਚੀਆਰ ਨੇ ਕਿਹਾ ਹੈ ਕਿ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਸੇਂਟ ਡੈਨਿਸ ਵਿੱਚ ਕਾਰਵਾਈ ਦੌਰਾਨ ਮੁੱਖ ਸਾਜ਼ਿਸ਼ਕਾਰ ਅਬਦੇਲਹਮੀਦ ਅਬਾਓਦ ਨੇ ਖੁਦ ਨੂੰ ਉਡਾ ਕੇ ਜਾਨ ਦੇ ਦਿੱਤੀ। ਇਸ ਦੌਰਾਨ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੇਂਟ ਡੈਨਿਸ ਵਿੱਚ ਪੁਲਿਸ ਕਾਰਵਾਈ ’ਚ ਖੁਦ ਨੂੰ ਧਮਾਕਾ ਕਰਕੇ ਉਡਾ ਦੇਣ ਵਾਲੀ ਮਹਿਲਾ ਫਿਦਾਇਨ ਮੁੱਖ ਸਾਜ਼ਿਸ਼ਕਾਰ ਅਬਾਓਦ ਦੀ ਪਤਨੀ ਹੋ ਸਕਦੀ ਹੈ। ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਅਬਾਓਦ ਦੀ ਭੈਣ ਸੀ। ਅਬਾਓਦ ਨੇ ਉਸੇ ਦੇ ਘਰ ਵਿੱਚ ਪਨਾਹ ਲੈ ਰੱਖੀ ਸੀ। ਸ਼ੁਰੂਆਤ ਵਿੱਚ ਪੈਰਿਸ ਹਮਲਿਆਂ ’ਚ 8 ਅੱਤਵਾਦੀਆਂ ਦੇ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆਈ ਸੀ। ਬੁੱਧਵਾਰ ਨੂੰ ਖੁਲਾਸਾ ਹੋਇਆ ਕਿ ਹਮਲਿਆਂ ਵਿੱਚ ਨੌਵਾਂ ਅੱਤਵਾਦੀ ਵੀ ਸ਼ਾਮਿਲ ਹੈ। ਹਮਲਿਆਂ ਦਾ ਮੁੱਖ ਸਾਜ਼ਿਸ਼ਕਾਰ ਅਬਦੇਲਹਮੀਦ ਅਬਾਓਦ ਹੀ ਸੀ, ਜਿਹੜਾ ਬੈਲਜੀਅਮ ਦੇ ਰਸਤੇ ਫਰਾਂਸ ਵਿੱਚ ਦਾਖਲ ਹੋਇਆ ਸੀ। ਹਮਲਿਆਂ ਦੇ ਬਾਅਦ ਫਰਾਂਸ ਦੀਆਂ ਫੋਰਸਾਂ ਨੇ ਸ਼ੱਕੀਆਂ ਅਤੇ ਅੱਤਵਾਦੀਆਂ ਨੂੰ ਫੜਣ ਦੇ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ। ਹੁਣ ਤੱਕ 2000 ਤੋਂ ਵਧ ਸਥਾਨਾਂ ਉ¤ਤੇ ਛਾਪੇ ਮਾਰੇ ਜਾ ਚੁੱਕੇ ਹਨ।



