Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਗਲੈਂਡ ਤੇ ਤੁਰਕੀ ਯਾਤਰਾ 12 ਤੋਂ

Share this story

22-modi_556695e ਨਵੀਂ ਦਿੱਲੀ/ਜਲੰਧਰ, 10 ਨਵੰਬਰ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਉਂਦੀ 12 ਨਵੰਬਰ ਤੋਂ ਲੈ ਕੇ 16 ਨਵੰਬਰ, 2015 ਤੱਕ ਇੰਗਲੈਂਡ (ਯੂ.ਕੇ.) ਅਤੇ ਤੁਰਕੀ ਦੀ ਯਾਤਰਾ ਉਤੇ ਰਹਿਣਗੇ। ਫ਼ੇਸਬੁੱਕ ਉਤੇ ਪੋਸਟ ਕੀਤੇ ਆਪਣੇ ਸੁਨੇਹਿਆਂ ਦੀ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਹੈ: 12 ਨਵੰਬਰ ਨੂੰ, ਮੈਂ ਆਪਣੀ ਇੰਗਲੈਂਡ ਯਾਤਰਾ ਅਰੰਭ ਕਰਾਂਗਾ। ਮੇਰੀ ਇਸ ਫੇਰੀ ਦਾ ਉਦੇਸ਼ ਆਪਣੇ ਉਸ ਰਵਾਇਤੀ ਦੋਸਤ ਨਾਲ ਆਪਸੀ ਸਹਿਯੋਗ ਮਜ਼ਬੂਤ ਕਰਨਾ ਹੈ, ਜੋ ਭਾਰਤ ਦਾ ਨਾ ਕੇਵਲ ਇੱਕ ਪ੍ਰਮੁੱਖ ਆਰਥਿਕ ਭਾਈਵਾਲ ਹੈ, ਸਗੋਂ ਵਿਸ਼ਵ ਦੀਆਂ ਮੋਹਰੀ ਆਰਥਿਕ ਸ਼ਕਤੀਆਂ ਵਿਚੋਂ ਵੀ ਇੱਕ ਹੈ। ਭਾਰਤ ਅਤੇ ਇੰਗਲੈਂਡ ਦੋ ਗੁੰਜਾਇਮਾਨ ਲੋਕਤੰਤਰੀ ਦੇਸ਼ ਹਨ, ਜਿਨ੍ਹਾਂ ਨੂੰ ਆਪਣੀ ਵਿਭਿੰਨਤਾ ਅਤੇ ਬਹੁ-ਸਭਿਆਚਾਰਕ ਸਮਾਜਾਂ ਉਤੇ ਮਾਣ ਹੈ। ਦੁਵੱਲੇਸਹਿਯੋਗ ਲਈ ਇੱਕ ਹੋਰ ਮਹੱਤਵਪੂਰਣ ਖੇਤਰ ਮੇਰਾ ਇਹ ਦੌਰਾ ਪਿਛਲੇ ਲਗਭਗ ਇੱਕ ਦਹਾਕੇ ਦੌਰਾਨ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਲਈ ਪਹਿਲਾ ਹੋਵੇਗਾ। ਇੰਗਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਡੇਵਿਡ ਕੈਮਰੌਨ ਨਾਲ ਮੈਨੂੰ ਕਈ ਕੌਮਾਂਤਰੀ ਫ਼ੋਰਮਾਂ ਉਤੇ ਮਿਲਣ ਦਾ ਮੌਕਾ ਮਿਲ ਚੁੱਕਾ ਹੈ ਅਤੇ ਸਾਡੀਆਂ ਮੁਲਾਕਾਤਾਂ ਉਸਾਰੂ ਰਹੀਆਂ ਹਨ। ਪ੍ਰਧਾਨ ਮੰਤਰੀ ਕੈਮਰੌਨ ਭਾਰਤ ਦੇ ਚੰਗੇ ਦੋਸਤ ਹਨ ਅਤੇ ਸਾਨੂੰ ਭਾਰਤ ਵਿੱਚ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਪਹਿਲੇ ਕਾਰਜ-ਕਾਲ ਦੌਰਾਨ ਤਿੰਨ ਵਾਰ ਉਨ੍ਹਾਂ ਦਾ ਸੁਆਗਤ ਕਰਨ ਦਾ ਮੌਕਾ ਮਿਲ ਚੁੱਕਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਮੇਰਾ ਇਹ ਇੰਗਲੈਂਡ ਦੌਰਾ ਸਾਡੇ ਆਪਸੀ ਸਬੰਧ ਹੋਰ ਪੀਡੇ ਕਰੇਗਾ ਅਤੇ ਅਸੀਂ ਸਾਂਝੇ ਹਿਤਾਂ ਦੇ ਅਨੇਕਾਂ ਖੇਤਰਾਂ ਵਿੱਚ ਇੱਕ-ਦੂਜੇ ਨੂੰ ਵਿਆਪਕ ਸਹਿਯੋਗ ਦੇਵਾਂਗੇ। ਇੰਗਲੈਂਡ ਵਿੱਚ ਅਨੇਕਾਂ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਾਂਗਾ। ਮੈਨੂੰ ਬਕਿੰਘਮ ਪੈਲੇਸ ਵਿਖੇ ਮਾਣਯੋਗ ਮਹਾਰਾਣੀ ਐਲਿਜ਼ਾਬੈਥ-ਦੂਜੀ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲੇਗਾ, ਜਿੱਥੇ ਉਨ੍ਹਾਂ ਦੀ ਮੇਜ਼ਬਾਨੀ ਹੇਠ ਦੁਪਹਿਰ ਦੇ ਪ੍ਰੀਤੀ-ਭੋਜ ਦਾ ਇੰਤਜ਼ਾਮ ਹੈ। ਵਧੇਰੇ ਪ੍ਰਭਾਵਸ਼ਾਲੀ ਆਰਥਿਕ ਸਹਿਯੋਗ ਦੇ ਹੋਰ ਮੌਕਿਆਂ ਦੀ ਭਾਲ ਲਈ, ਮੈਂ ¦ਡਨ ’ਚ ਵੱਖੋ-ਵੱਖਰੇ ਸੰਸਥਾਨਾਂ ਅਤੇ ਅਦਾਰਿਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ.ਈ.ਓਜ਼) ਨਾਲ ਗੱਲਬਾਤ ਕਰਾਂਗਾ। ਮੈਂ ਇੰਗਲੈਂਡ ਦੀ ਸੰਸਦ ’ਚ ਵੀ ਜਾਵਾਂਗਾ, ਜਿਸ ਨੂੰ ਮੈਂ ਸੰਬੋਧਨ ਵੀ ਕਰਨਾ ਹੈ। ਮੈਂ ਇਸ ਮੌਕੇ ਲਈ ਹਾਊਸ ਆੱਫ਼ ਕਾੱਮਨਜ਼ ਦੇ ਸਪੀਕਰ ਦਾ ਧੰਨਵਾਦੀ ਹਾਂ ਕਿਉਂਕਿ ਇਸ ਵੇਲੇ ਇੰਗਲੈਂਡ ਦੀ ਸੰਸਦ ਦਾ ਸੈਸ਼ਨ ਨਹੀਂ ਚੱਲ ਰਿਹਾ। ¦ਡਨ ਵਿੱਚ ਮੈਂ ਸਮੁੱਚੇ ਵਿਸ਼ਵ ਲਈ ਪ੍ਰੇਰਣਾ ਦੇ ਮਹਾਨ ਸਰੋਤ ਮਹਾਤਮਾ ਗਾਂਧੀ ਦੇ ਬੁੱਤ ਨੂੰ ਸ਼ਰਧਾਂਜਲੀ ਭੇਟ ਕਰਾਂਗਾ। 13 ਨਵੰਬਰ ਨੂੰ, ਮੈਂ ਵੈਂਬਲੇ ਸਟੇਡੀਅਮ ’ਚ ਪਰਵਾਸੀ ਭਾਰਤੀਆਂ ਦੇ ਇਕੱਠ ਨੂੰ ਸੰਬੋਧਨ ਕਰਾਂਗਾ। ਮੇਰਾ ਤੁਰਕੀ ਦੌਰਾ 14 ਨਵੰਬਰ ਨੂੰ ਸ਼ੁਰੂ ਹੋਵੇਗਾ, ਜਿੱਥੇ ਜੀ-20 ਦੇਸ਼ਾਂ ਦਾ ਸਿਖ਼ਰ ਸੰਮੇਲਨ ਹੋਣਾ ਹੈ। ਇਹ ਸਿਖ਼ਰ ਸੰਮੇਲਨ ਬੜੇ ਅਹਿਮ ਮੌਕੇ ਆਯੋਜਿਤ ਕੀਤਾ ਜਾ ਰਿਹਾ ਹੈ ਕਿਉਂਕਿ ਹਾਲੇ ਕੁੱਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ’ਚ ¦ਮਾ ਸਮਾਂ ਨਿਭਣ ਵਾਲੇ ਵਿਕਾਸ ਨਿਸ਼ਾਨਿਆਂ ਦਾ ਏਜੰਡਾ ਅਪਣਾਇਆ ਗਿਆ ਹੈ ਅਤੇ ਆਉਂਦੀ 30 ਨਵੰਬਰ ਤੋਂ ਲੈ ਕੇ 1 ਦਸੰਬਰ ਤੱਕ ਪੈਰਿਸ ਵਿਖੇ ਸੀ.ਓ.ਪੀ.-21 ਦੌਰਾਨ ਵਾਤਾਵਰਣਕ ਤਬਦੀਲੀਆਂ ਬਾਰੇ ਵਿਚਾਰ-ਵਟਾਂਦਰੇ ਹੋਣੇ ਹਨ।

WRITTEN BY