Skip to content
Independent perspectives. Global stories.
BREAKING

ਸਿਧਾਂਤ ਵਿਹੂਣੇ ਇਕੱਠ ਤੇ ਇਸ ’ਚ ਥਾਪੇ ਜਥੇਦਾਰਾਂ ਨੂੰ ਮਾਨਤਾ ਨਹੀਂ : ਜਥੇ.ਅਵਤਾਰ ਸਿੰਘ

Share this story

15regavatar ਅੰਮ੍ਰਿਤਸਰ, 10 ਨਵੰਬਰ (ਪੀ. ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਰਵਉ¤ਚ ਸੰਸਥਾ ਹੈ ਤੇ ਅਜਿਹੇ ਕਿਸੇ ਵੀ ਸਿਧਾਂਤ ਵਿਹੂਣੇ ਇਕੱਠ ਅਤੇ ਉਸ ਵਿੱਚ ਕੀਤੀ ਕਾਰਵਾਈ ਨੂੰ ਮਾਨਤਾ ਨਹੀਂ ਦਿੰਦੀ। ਇਥੋਂ ਜਾਰੀ ਪ੍ਰੈ¤ਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਪਿੰਡ ਚੱਬਾ ਕੋਲ ਕੁਝ ਸਿਆਸੀ ਦਲਾਂ ਵੱਲੋਂ ਕੀਤਾ ਇਕੱਠ ਸਿਧਾਂਤ ਵਿਹੁਣਾ ਤੇ ਸਿੱਖ ਪ੍ਰੰਪਰਾਵਾਂ ਅਨੁਸਾਰ ਨਹੀਂ ਸੀ।ਅਜਿਹੇ ਵਿੱਚ ਇਸ ਇਕੱਠ ਨੂੰ ਸ਼੍ਰੋਮਣੀ ਕਮੇਟੀ ਮਾਨਤਾ ਨਹੀਂ ਦਿੰਦੀ ਤੇ ਨਾ ਹੀ ਇਸ ਇਕੱਠ ਵਿੱਚ ਥਾਪੇ ਨਵੇਂ ਜਥੇਦਾਰਾਂ ਨੂੰ ਮਾਨਤਾ ਦਿੰਦੀ ਹੈ।ਉਨ੍ਹਾਂ ਕਿਹਾ ਕਿ ਸਵਾਲ ਇਹ ਨਹੀਂ ਕਿ ਇਸ ਇਕੱਠ ਵਿੱਚ ਲੋਕ ਕਿੰਨੇ ਸਨ।ਸਵਾਲ ਤਾਂ ਇਹ ਹੈ ਕਿ ਕੀ ਇਸ ਵਿੱਚ ਕੋਈ ਪੰਥਕ ਜਥੇਬੰਦੀਆਂ, ਸਿੰਘ ਸਭਾਵਾਂ ਸੰਸਥਾਵਾਂ ਗਈਆਂ ਹਨ।ਉਨ੍ਹਾਂ ਕਿਹਾਕਿ ਕੁਝ ਰਾਜਸੀ ਦਲਾਂ ਵੱਲੋਂ ਬੁਲਾਏ ਗਏ ਇਸ ਇਕੱਠ ਨੂੰ ਸਮੁੱਚੀਆਂ ਪੰਥਕ ਧਿਰਾਂ ਜੋ ਗੁਰੂ ਪੰਥ ਦੇ ਸਿਧਾਂਤ ਨੂੰ ਮੰਨਦੀਆਂ ਹਨ ਨੇ ਗੈਰ ਰਵਾਇਤੀ ਦੱਸਿਆ ਹੈ।ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਜਥੇਦਾਰ ਲਗਾਉਣ ਦਾ ਇਨ੍ਹਾਂ ਦਲਾਂ ਕੋਲ ਕੋਈ ਅਧਿਕਾਰ ਨਹੀਂ ਹੈ।ਜਥੇਦਾਰਾਂ ਦੀਆਂ ਨਿਯੁਕਤੀਆਂ ਦਾ ਵਿਧੀ ਵਿਧਾਨ ਹੈ।ਪਿੰਡਾਂ ਵਿੱਚ ਇਕੱਠ ਕਰਕੇ ਜਥੇਦਾਰ ਨਹੀਂ ਲਗਾਏ ਜਾ ਸਕਦੇ ਇਸ ਲਈ ਸ਼੍ਰੋਮਣੀ ਕਮੇਟੀ ਇਸ ਇਕੱਠ ਅਤੇ ਇਸ ਵਿੱਚ ਥਾਪੇ ਜਥੇਦਾਰਾਂ ਨੂੰ ਮਾਨਤਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ (ਦੀਵਾਲੀ) ਸੰਗਤਾਂ ਵੱਲੋਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।ਇਸ ਦਿਨ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਇਸ ਮੁਕੱਦਸ ਅਸਥਾਨ ਤੇ ਦਰਸ਼ਨ ਇਸ਼ਨਾਨ ਕਰਦੀਆਂ ਹਨ।ਇਸ ਲਈ ਇਨ੍ਹਾਂ ਸਿਆਸੀ ਲੋਕਾਂ ਨੂੰ ਇਸ ਦਿਨ ਤੇ ਸੰਗਤਾਂ ਵਿੱਚ ਭੈਅ ਪੈਦਾ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ।

WRITTEN BY