Skip to content
Independent perspectives. Global stories.
BREAKING

ਦਰਖਤ ਨਾਲ ਟਕਰਾਈ ਕਾਰ 2 ਦੀ ਮੌਤ 4 ਜ਼ਖਮੀ

Share this story

ਇੰਦੌਰ, 10 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਮੱਧ ਪ੍ਰਦੇਸ਼ ‘ਚ ਇੰਦੌਰ ਜ਼ਿਲੇ ਦੇ ਸਿਮਰੋਲ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਰਾਤ ਨੂੰ ਕਾਰ ਦੇ ਬੇਕਾਬੂ ਹੋਣ ਕਾਰਨ ਦਰਖੱਤ ਨਾਲ ਟਕਰਾ ਗਈ ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸਿਮਰੋਲ ਦੇ ਨੇੜੇ ਰਾਸ਼ਟਰੀ ਗਾਜਿੰਦਾ ਤੋਂ ਕੁਝ ਨੌਜਵਾਨ ਪਿਕਨਿਕ ਮਨਾਉਣ ਕਾਰ ਤੋਂ ਘਰ ਪਰਤ ਰਹੇ ਸਨ। ਇਸ ਦੌਰਾਨ ਰਸਤੇ ਵਿਚ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰਖੱਤ ਵਿਚ ਜਾ ਵੱਜੀ। ਇਸ ਦੁਰਘਟਨਾ ਵਿਚ 2 ਲੋਕਾਂ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

WRITTEN BY