ਬਰਨਾਲਾ 10 ਅਗਸਤ (ਜਤਿੰਦਰ ਦਿਓਗਣ) ਜਿਲਾ ਬਰਨਾਲਾ ਅਧੀਨ ਆਉਂਦੇ ਥਾਣਾਂ ਭਦੋੜ ਵਿਖੇ ਇੱਕ ਸੈਲਰ ਦੇ ਠੇਕਾ ਮਾਲਕ ਤੇ ਕਈ ਕਰੋੜਾਂ ਰੁਪਏ ਦੇ ਸਰਕਾਰੀ ਅਨਾਜ ਨੂੰ ਖੁਰਦ ਬੁਰਦ ਕਰਨ ਤਹਿਤ ਮਾਮਲਾ ਦਰਜ ਹੋਣ ਉਪੰਰਤ ਸਬੰਧਤ ਦੋਸ਼ੀ ਵਿਅਕਤੀ ਦੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸਐਸਪੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਮਾਰਕਫੈੱਡ ਦੀ ਵਿਭਾਗੀ ਕਾਰਵਾਈ ਤਹਿਤ ਸੂਚਨਾ ਅਨੁਸਾਰ ਸਵਾਤੀ ਰਾਇਸ ਮਿਲਜ਼ ਬਾਜਾ ਖਾਨਾ ਰੋਡ ਭਦੋੜ ਨੂੰ ਮੱਖਣ ਲਾਲ ਪੁੱਤਰ ਅਮਰ ਨਾਥ ਵਾਸੀ ਤਪਾ ਨੇ 2009 ਵਿੱਚ ਠੇਕੇ ਤੇ ਲੈਕੇ ਚਲਾਇਆ ਸੀ, ਉਸ ਸਮੇ ਦੌਰਾਨ ਫੂਡ ਐਂਡ ਖੁਰਾਕ ਸਪਲਾਈਜ਼ ਵਿਭਾਗ ਨੇ ਮਾਰਕਫੈਂਡ ਇਜੰਸੀ ਦੀ ਅਲਾਟਮੈਂਟ ਕੀਤੀ ਗਈ ਸੀ। ਜਿਸ ਤਹਿਤ ਇੱਕ ਲੱਖ 5 ਹਜਾਰ ਦੇ ਕਰੀਬ ਝੋਨੇ ਦਾ ਗੱਟਾ ਇਸ ਸੈਲਰ ਵਿੱਚ ਲਾਇਆ ਗਿਆ ਸੀ, ਮਹਿਕਮੇ ਦੀਆਂ ਸਰਤਾਂ ਅਨੁਸਾਰ ਸਰਕਾਰੀ ਮਾਪਦੰਡਾਂ ਦੇ ਆਧਾਰ ਤੇ ਇੱਕ ਲੱਖ ਪੰਜ ਹਾਜਰ ਗੱਟੇ ਦੇ ਕਰੀਬ ਚੋਂ 67 ਪ੍ਰਤੀਸ਼ਤ ਝੌਨੇ ਦੀ ਮਿਲਿੰਗ ਕਰਕੇ 80 ਹਜਾਰ ਦੇ ਕਰੀਬ ਗੱਟਾ ਚੋਂ ਚਾਵਲ ਕੱਢਕੇ ਸਬੰਧਤ ਵਿਭਾਗ ਨੂੰ ਮਿਤੀ 30 ਜੂਨ 2013 ਤੱਕ ਸੌਂਪਣਾ ਸੀ, ਪ੍ਰੰਤੂ ਇਹ ਮਾਲ ਸਰਕਾਰ ਦੇ ਦਿੱਤੇ ਟਿੱਚੇ ਮੁਤਾਬਕ ਲਗਭਗ 22 ਗੱਡੀਆਂ ਚਾਵਲ ਘੱਟ ਦਿੱਤਾ ਗਿਆ, ਜਿਸ ਤਹਿਤ ਇਸ ਸੈਲਰ ਦੀ ਪੀ ਬੀ ਕੀਤੀ ਗਈ ਤਾਂ ਮਤਲਬ ਕਿ 22 ਗੱਡੀਆਂ (25567 ਗੱਟਿਆਂ) ਨੂੰ ਖੁਰਦ ਬੁਰਦ ਕੀਤੇ ਜਾਣ ਦੀ ਵਿਭਾਗੀ ਤੌਰ ਤੇ ਪੁਸ਼ਟੀ ਹੋ ਗਈ ਜਿਸਦੀ ਸਰਕਾਰੀ ਕੀਮਤ ਲਗਭਗ 1 ਕਰੋੜ 70 ਲੱਖ ਦੇ ਕਰੀਬ ਦੀ ਬਣਦੀ ਹੈ। ਦੂਜੇ ਪਾਸੇ ਭਰੋਸੇ ਯੋਗ ਸੂਤਰਾਂ ਅਨਸਾਰ ਸੈਲਰ ਠੇਕਾ ਮਾਲਕ ਮੱਖਣ ਲਾਲ ਦੇ ਨਾਲ ਤਪਾ ਦੇ ਦੋ ਹੋਰ ਵਿਅਕਤੀ ਜੋ ਗੁਪਤ ਤੌਰ ਤੇ ਹਿੱਸੇਦਾਰ ਸਨ, ਜਿਨ੍ਹਾ ਵੱਲੋਂ ਸੈਲਰ ਠੇਕੇ ਤੇ ਲੈਕੇ ਵੱਡੀ ਮਾਤਰਾ ਵਿੱਚ ਝੌਨੇ ਨੂੰ ਖੁਰਦ ਬੁਰਦ ਕਰਨ ਦੀ ਯੋਜਨਾ ਉਲੀਕੀ ਗਈ ਸੀ ਇਸ, ਜਿਨਾਂ ਨੇ ਅਪਣੇ ਦਿਮਾਗ ਦੀ ਮਨਘੜ੍ਹਤ ਸ਼ਾਜਿਸ਼ ਤਹਿਤ ਠੱਗੀ ਮਾਰਨ ਦੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਜਿਨਾਂ ਵੱਲੋਂ 22 ਗੱਡੀਆਂ ਚਾਵਲਾਂ ਨੂੰ ਖੁਰਦ ਬੁਰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਖੁਰਦ ਬੁਰਦ ਕਰਨ ਦੇ ਮਾਮਲੇ ਹੇਠ ਜਿਸ ਤੇ ਕਾਰਵਾਈ ਕਰਦਿਆਂ ਤਪਾ ਮਾਰਕਫੈੱਡ ਵਿਭਾਗ ਦੇ ਅਧਿਕਾਰੀ ਜਗਨ ਨਾਥ ਵੱਲੋਂ ਲਿਖਤੀ ਤੌਰ ਤੇ ਮਾਲ ਘਟੱਣ ਦੀ ਪੁਸ਼ਟੀ ਕਰਦਿਆਂ ਕਾਨੂੰਨੀ ਤੌਰ ਤੇ 29 ਜੁਲਾਈ 2013 ਨੂੰ ਸਬੰਧਤ ਥਾਣੇ ਭਦੋੜ ਨੂੰ ਕਾਨੂੰਨੀ ਕਾਰਵਾਈ ਕਰਵਾਉਂਣ ਲਈ ਪੁਲਿਸ ਜਿਲਾ ਬਰਨਾਲਾ ਦੇ ਐਸ ਐਸ ਪੀ ਪਾਸ ਦਸਤਾਵੇਜ਼ਾਂ ਸਮੇਤ ਦਰਖਾਸਤ ਦਿੱਤੀ ਗਈ ਸੀ, ਇਸ ਮਾਮਲੇ ਦੇ ਸਬੰਧ ਵਿੱਚ ਡੀ ਐਸ ਪੀ ਤਪਾ ਹਰਵਿੰਦਰ ਸਿੰਘ ਵਿਰਕ ਨੂੰ ਊੱਚ ਪੱਧਰੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਅਧਿਕਾਰ ਸੌਂਪੇ ਗਏ। ਤਾਂ ਜਾਂਚ ਤੋਂ ਬਾਅਦ ਡੀ ਐਸ ਪੀ ਤਪਾ ਨੇ ਥਾਣਾ ਭਦੋੜ ਦੇ ਐਸ ਐਚ ਓ ਭੁਪਿੰਦਰ ਸਿੰਘ ਨੂੰ ਦਸਤਾਵੇਜ਼ਾਂ ਦੇ ਆਧਾਰ ਤੇ ਪਰਚਾ ਦਰਜ ਕਰਨ ਦੀ ਹੁਕਮ ਚਾੜ੍ਹੇ। ਇਨ੍ਹਾਂ ਹੁਕਮਾਂ ਤਹਿਤ ਅੈਸ ਐਚ ਓ ਭਦੋੜ ਭੁਪਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਵਿਭਾਗੀ ਲਿਖਤੀ ਕਾਰਵਾਈ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਸ ਮਾਮਲੇ ਦੀ ਢੁੱਕਵੀਂ ਜਾਂਚ ਕੀਤੀ ਜਾ ਰਹੀ ਹੈ, ਸਬੰਧਤ ਦੋਸ਼ੀ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਅਗਲੀ ਪੁੱਛ ਗਿੱਛ ਦੋਰਾਨ ਅਗਰ ਕੋਈ ਹੋਰ ਵੀ ਮਾਮਲੇ ਵਿੱਚ ਸਾਮਿਲ ਹੋਇਆ ਤਾਂ ਊਨ੍ਹਾਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਸ ਤਹਿਤ ਥਾਣਾ ਭਦੋੜ ਵਿਖੇ ਪਰਚਾ ਨੰਬਰ 45 – 8/8/2013 ਧਾਰਾ 406, 420 ਤਹਿਤ ਮਾਮਲਾ ਦਰਜ ਕੀਤਾ ਗਿਆ।



