Skip to content
Independent perspectives. Global stories.
BREAKING

6 ਅੱਤਵਾਦੀ ਸੰਗਠਨਾਂ ਵੱਲੋਂ ਸੁਤੰਤਰਤਾ ਦਿਵਸ ਦੇ ਬਾਈਕਾਟ ਅਤੇ ਹੜਤਾਲ ਦਾ ਸੱਦਾ

Share this story

ਗੁਹਾਟੀ, 10 ਅਗਸਤ (ਪੀ.ਟੀ.)-ਉਲਫਾ (ਸੁਤੰਤਰ) ਸਣੇ ਪੂਰਬ ਉੱਤਰ ਦੇ ਅੱਤਵਾਦੀ ਸੰਗਠਨਾਂ ਨੇ ਸੁਤੰਤਰਤਾ ਦਿਵਸ ਦੇ ਬਾਇਕਾਟ ਸਣੇ ਹੋਰ ਆਮ ਹੜਤਾਲ ਦਾ ਸੱਦਾ ਦਿੱਤਾ ਹੈ। ਅੱਤਵਾਦੀ ਸੰਗਠਨਾਂ ਨੇ ਸੁਤੰਤਰਤਾ ਦਿਵਸ ਦੇ ਬਾਇਕਾਟ ਅਤੇ ਉਸ ਦਿਨ ਤੜਕੇ 1.30 ਵਜੇ ਤੋਂ ਸ਼ਾਮ 5 ਵਜੇ ਤੱਕ ਹੜਤਾਲ ਦਾ ਸੱਦਾ ਦਿੱਤਾ ਹੈ। ਇਕ ਸੰਯੁਕਤ ਬਿਆਨ ਦੇ ਮੁਤਾਬਕ ਉਲਭਾ (ਆਈ) ਦੇ ਇਲਾਵਾ ਹੋਰ ਸਾਰੇ ਅੱਤਵਾਦੀ ਸੰਗਠਨਾਂ ਨੇ ਕੋਆਰਡੀਨੇਸ਼ਨ ਕਮੇਟੀ (ਕੋਰਕਾਮ) ਮਣੀਪੁਰ ਦੀਆਂ 6 ਪਾਰਟੀਆਂ ਹਾਈਨਯੂਟ੍ਰੇਪ ਨੈਸ਼ਨਲ ਲਿਬਰੇਸ਼ਨ ਕੌਂਸਲ, ਕਾਮਾਤਾਪੁਰ ਲਿਬਰੇਸ਼ਨ ਆਰਗੇਨਾਈਜ਼ੇਸ਼ਨ, ਨੈਸ਼ਨਲ ਡੈਮੋਕ੍ਰੇਟਿਕ ਫਰੰਟ ਆਫ ਬੋਡੋਲੈਂਡ ਅਤੇ ਨੈਸ਼ਨਲ ਲਿਬਰੇਸ਼ਨ ਫਰੰਟ ਆਫ ਤਿਵ੍ਰਪਾ ਸ਼ਾਮਲ ਹਨ। ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਜ਼ਰੂਰੀ ਸੇਵਾਵਾਂ, ਐਮਰਜੈਂਸੀ ਉਪਾਅ, ਮੀਡੀਆ ਅਤੇ ਧਾਰਮਿਕ ਆਯੋਜਨਾਂ ਨੂੰ ਹੜਤਾਲ ਤੋਂ ਦੂਰ ਰੱਖਿਆ ਗਿਆ ਹੈ।

WRITTEN BY