ਫਰੀਦਕੋਟ, 2 ਅਕਤੂਬਰ (ਗੁਰਜੀਤ ਰੋਮਾਣਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਇ¤ਕ ਹੋਰ ਵ¤ਡਾ ਫੈਸਲਾ ਲਿਆ ਹੈ।ਇਸ ਮਾਮਲੇ ਵਿੱਚ ਗ੍ਰਿਫਤਾਰ ਦੋਨੋ ਭਰਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਅੱਜ ਸ਼ਾਮੀਂ ਦੇਰ ਗਏ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ। ਦੋਵਾਂ ਭਰਾਵਾਂ ਦੀ ਰਿਹਾਈ ਦਾ ਫੈਸਲਾ ਚੰਡੀਗੜ੍ਹ ਉ¤ਚ ਪੱਧਰ ’ਤੇ ਲਿਆ ਗਿਆ। ਦੋਵਾਂ ਦੀ ਰਿਹਾਈ ਲਈ ਬਾਅਦ ਵਿੱਚ ਸਥਾਨਕ ਪੁਲਿਸ ਨੇ ਅਦਾਲਤ ’ਚ ਅਰਜ਼ੀ ਦੇ ਕੇ ਦੋਵਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।



